ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕਵਿਤਾ ਦਾ ਵਜ਼ਨ ਬਲੋਚਾ ਜ਼ਾਲਮਾਂ ਸਨ ਵੈਨ ਮੇਰੇ ਵਾਲਾ ਹੈ ਅਰ ਹੁਣ ਪਤਾ ਲੱਗਾ ਹੈ ਕਿ ਸਭ ਤੋਂ ਪੈਹਲੋਂ ਏਹ “ਬੈਹਰ’’ਅਬਦਲ ਹਕੀਮ ਨੇ ਵਰਤੀ। ਪਰ ਇਸਦੀ ਮਬਾਹਰੀ ਗੁਲਾਮ ਰਸੂਲ ਦੇ ਵੇਲੇ ਹੀ ਹੋਈ। ਕਵੀ ਜੀ ਦੇ ਚੋਨਵੇਂ ਬੈਂਤ ਲਿਖਦੇ ਹਾਂ।
ਰੂਪ ਦੀ ਵਡਿਆਈ:
ਅਜਬ ਜ਼ੁਲਫਾਂ ਜੋ ਅੰਬਰ ਮੁਬਕ ਪਰਵਰ।
ਅਜਬ ਮੂਏ ਸਿਆਹ ਗੈਬੂ ਮੁਅੰਬਰ
ਭਲਾ ਜ਼ੁਲਫਾਂ ਅਯਾਨੇ ਨਾਗ ਕਾਲੇ
ਜਿਨ੍ਹਾਂ ਦੇ ਡੰਗਿਆਂ ਜੀਵਨ ਮੁਹਾਲੇ॥
ਲਬਾਂ ਨੇ ਆਸ਼ਕਾਂ ਦਾ ਖੂਨ ਪੀੜਾ॥
ਤੇ ਨੈਨਾਂ ਨੇ ਕੋਈ ਮਾਜੂਨ ਕੀਤਾ॥
ਅਜਬ ਪੁਰ ਨੂਰ ਦੇਹ ਰੌਸ਼ਨ ਚਿੱਟੇ ਦੰਦ
ਹੋਏ ਉਹ ਖੂਬ ਮੁਹਕਮ ਸੱਖਤ ਪੈਵੰਦ॥
ਦੋ ਲੜੀਆਂ ਮੋਤੀਆਂ ਦੇ ਵਾਂਗ ਜੁੜੀਆਂ
ਜੌਹਰੀਆਂ ਇਕ ਸਪੈਦੀ ਸਾਂਗ ਘੜੀਆਂ
ਰੁਖ ਉਸਦਾ ਗੋਯਾ ਇਕ ਬਾਗ ਆਹਾ।
ਗਲੋਲਾ ਵਿਚ ਉਸ ਦੇ ਜ਼ਾਗ ਆਹਾ॥
ਤਲੋਲੇ ਜੇ ਲਗਾਏ ਸਾਂਗ ਉਸਨੂੰ
ਹੋਈ ਕੁਰਬਾਨ ਹਰਮਲ ਵਾਂਗ ਉਸਤੋਂ॥
ਵਿਛੋੜੇ ਤੇ ਮੌਜੇ ਇਸ਼ਕ:
ਕਦੇ ਆਹੀਂ ਕਰੇ ਢਾਹੀਂ ਫਿਰਾਕੋਂ।
ਕਬਾਬੇ ਦਿਲ ਕੁਨੋਂ ਸੀਨਾ ਹਰਾਤੋਂ॥
-੨੧੩-