ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੀਆਂ ਨੇ ਰੋਜ਼

ਮੀਆਂ ਮੁਹੰਮਦ ਬਖਸ਼ ਤਖੱਲਸ “ਨੌ ਰੋਜ਼” ਮੁਲਤਾਨੀ ਦੇ ਮਸ਼ਹੂਰ ਕਵੀ ਹੋਏ ਹਨ। ਏਹ ਮੁਬਾਰਕ ਪੁਰ ਰਿਆਸਤ ਬਹਾਵਲ ਪੁਰ ਦੇ ਵਸਨੀਕ ਸਨ।ਏਹਨਾਂ ਦੀ ਕਵਿਤਾ ਕਾਫੀਆਂ ਤੇ ਡੇਹੁੜਿਆਂ ਵਿਚ ਹੈ ਅਰ ਮੁਲਤਾਨੀ ਦੇ ਸ਼ੌਕੀਨ ਇਸ ਨੂੰ ਬੜੀ ਕਦਰ ਨਾਲ ਵੇਖਦੇ ਹਨ॥

ਕਵਿਤਾ ਦਾ ਰੰਗ ਕੁਝ ਕੁਝ ਸੂਫੀਆਂ ਨਾਲ ਮਿਲਦਾ ਹੈ ਸ਼ਿੰਗਾਰ ਰਸ ਵੀ ਚੰਗਾ ਬੱਧਾ ਹੈ, ਡੇਉੜੇ ਹਾਸ਼ਮ ਨਾਲ ਮਿਲਦੇ ਜੁਲਦੇ ਹਨ | ਏਹਨਾਂ ਨੇ ਚੋਖੀ ਕਵਿਤਾ ਲਿਖੀ ਅਰ ਇਕ ਦੀਵਾਨ ਵੀ ਬਨਾਇਆ, ਫਾਰਸੀ ਕਵਿਤਾ ਦੇ ਨਮੂਨੇ ਤੇ ਬੋਲੀ ਸਾਫ ਸੁਥਰੀ ਮੂਲਤਾਨੀ ਹੈ।

ਵੰਨਗੀ:

ਦੋਹੜੇ

ਸੂਲੀ ਚੜ੍ਹਨ ਤੋਂ ਅੜਨ ਕਨੋਵੇਂ ਜਿੱਥੇ ਸਾਂਗ ਦਿਲਾਂ ਦੇ
ਅੜਦੇ, ਦੂਰ ਨਾ ਖੜਦੇ। ਝਲ ਝਲ ਚੋਟਾਂ ਚਾਟਾਂ - ਮੂੰਹ ਤੇ
ਜ਼ੋਰੀ ਜ਼ੋਰ ਛੜਦੇ, ਦੂਰ ਨ ਖੜਦੇ। ਹਿਕ ਵਜ਼ਕੀ ਮਾਹਬੂਬਾਂ
ਦੇ ਬਿਯਾ ਦੁੱਖ ਦੁੱਖ ਝੜ ਝੋਲੀ ਵੜਦੇ, ਦੂਰ ਨ ਖੜਦੇ।
ਸਿਕ ਸਾਂਵਲ ਦੀ ਸਾੜੇ ਨਿੱਤ ਦਿਲ ਝਬਦੇ ਸੀਨੇ ਸੜਦੇ
ਨ ਖੜਦੇ।

ਸਿਕ ਸੁਨਾਇਆ ਉਭਾ ਦੂਰ ਦੂਰ ਸਾਂਗ ਪਿਉਸੇ ਲੰਮੇ, ਡੇਖੋ
ਸਮੇਂ। ਦਿਲ ਕੌਂ ਦੋਸਤ ਨ ਘਨ ਦੇ ਤੋੜੇ ਡੇਵਾ ਬਾਝ ਦਰੱਮੇ
ਡੇਖੋ ਸਮੇਂ।ਕਬ ਛੋੜੇ ਸੰਗਸੰਗੀਆਂ ਦੇ ਕਥ ਛੋਡ਼ੇ ਜਾਏ ਜੱਥੇ,
ਵੇਖੋ ਸਮੇਂ। ਏ ਰੌਲੇ ਗਲ ਪਾਵੇ ਮੋਠੜੇ ਗੋਲ ਕਵਾਰੀ ਕੰਨੇਂ ਵੇਖੋ ਸਮੇਂ।

-੨੧੬-