ਲਗੇ ਬਦਲ ਗੱਜਨ ਆਈ ਸਾਵਨ ਰੁਤ
ਇਕ ਵਾਰ ਮੋਹਨ ਤੇ ਥਈਂ ਚਿਕ ਚਿਕ।
ਰਲ ਟੂਰਨ ਸਈਆਂ ਸਭ ਢਿਲਕ ਛਿਲਕ
ਮਿਠੀ ਦਿਲ ਕੌਂ ਸਿਕ ਤੈਂ ਯਾਰ ਦੀ ਛਿਕ।
ਕਰ ਸਾਂਗ ਮਿਲਨ ਆਈ ਸਾਵਨ ਰੁਤ॥
ਪੜਨੋ, ਜੀਵੇਂ ਪਾਰ ਲੰਘਾ, ਬੇੜੀ ਵਾਲਿਆ ਮੀਰ ਮਲਾਹ।
ਵੰਞਣਾ ਯਾਰ ਦੀ ਝੋਕ ਜ਼ਰੂਰ, ਲੰਘਣਾ ਸਾਂਕੋ ਪੈਹਲੜੇ ਪੂਰ,
ਨਾ ਕਰ ਝਗੜਾ ਵੰਜ ਉਠਾ॥ ਲੰਘ ਪਾਰੋਂ ਦਿਲਦਾਰ ਦੇ
ਵੈਸਾਂ, ਜਿਥੋਂ ਕਬ ਤੋਂ ਤੌਂ ਯਾਦ ਕਰੈਸਾਂ, ਅਜਨ ਦੀ ਹਨ
ਥੀਸੋ ਵਾਲਾ॥ ਜੀਵੇਂ ਬੇੜੀ ਨਾਲ ਹਮੇਸ਼ਾ, ਵੈਹਨੇ ਵੈਹਨ
ਨ ਗਾਲ ਹਮੇਬਾਂ, ਵੇਹਲਕ ਸਾਕੋ ਪਾਰ ਪੌਂਚਾ॥ ਵੰਜ ਤੇਚਪੇ
ਸੰਭਲ ਤੇ ਚੋਲੀ, ਸਾਕੋਂ ਅੱਧ ਦਰਿਆ ਨਾ ਰੋਲੀ, ਹੈ ਗਲ
ਤੈਂਡੇ ਲਾਜ ਏਹਾ॥ ਤੂੰ ਸਰਦਾਰ ਪਤਨ ਦਾ ਸਾਈਂ, ਸਾਕੌਂ
ਕੰਦੀ, ਪਾਰ ਪੌਂਚਾਈ, ਡੇਸੀ ਤਾਂ ਕੈੰ ਅਜਰ ਖੁਦਾ। ਪੱਤਨ
ਤੇਰੇ ਤੋਂ ਆਸੋਂ ਵੈਸਂ, ਪਏ ਭਿੜ ਤੇ ਵਝ ਪੈਰ ਨ ਡੇਸੌਂ,
ਭੇਖੀ ਸਾਡਾ ਜੁਹਟ ਵਫਾ। ਮੀਰ ਮਲਾਂਹ ਹੈਂ ਚੰਦਲ ਝਨਾਂ
ਦਾ, ਸੂਹਾਂ ਸਾਡੀਆਂ ਘੜੀਆਂ ਡੇਹਾਂ ਦਾ, ਆ ਵਿਛੜੇ ਕੌ
ਦੋਸਤ ਮਲਾ। ਜੇ ਨੌ ਰੋਜ਼ ਕੌ ਥੋੜਾ ਲਾਵੇਂ, ਚੜ੍ਹਦੇ ਸਾਨੂੰ
ਪਾਰ ਪੁਚਾਵੇਂ, ਡੇਖਾਂ ਦਿਲਬਰ ਨਾਲ਼ ਅਦਾ॥
ਕੇਹਾ ਸੋਹਨਾ ਰੰਗ ਬੱਧਾ ਹੈ। ਪੱਤਨ ਤੇ ਮਲਾਹ ਅਗ ਅਰਜ਼ੋਈ, ਦਿਲ ਦੀ ਤਾਂਘ ਪਿਆਰੇ ਨੂੰ ਮਿਲਨ ਦੀ, ਛੇਤੀ ਪਾਰ ਲੰਘਨ ਦੀ ਛਿਕ ਨੂੰ ਕੇਹੀ ਸੋਹਣੀ ਤਰ੍ਹਾਂ ਨਭਾਇਆ ਹੈ।
ਮੰਨ ਸਾਡੀ ਦਿਲਬਰ ਯਾ ਸਲਾਹ,
ਨਾ ਫੇਰ ਮੰਡ ਹੋ ਖਖ੍ਵਾਰ ਮਲਾਰ॥
-੨੧੯-