ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨੂ ਹੋਨਾ ਜ਼ਰੂਰੀ ਹੈ, ਤਾਂ ਹੀ ਉਹ ਅਪਨੀ ਕਵਿਤਾ ਵਿਚ ਉਸ ਸੁੰਦਰਤਾਈ ਦਾ ਜੇੜ੍ਹੀ ਸੁਨਣ ਵਾਲਿਆਂ ਨੂੰ ਮੋਹਤ ਕਰ ਲੈਂਦੀ ਏ ਦਰਸ਼ਨ ਕਰਾ ਸਕਦਾ ਹੈ। ਪਰ ਇਹ ਦੋਸ਼ ਪੰਜਾਬੀ ਦੇ ਸੰਤਾਂ ਫਕੀਰਾਂ ਦੀ ਕਵਿਤਾ ਵਿਚ ਨਹੀਂ। ਉਹ ਤੇ ਰਬ ਤੇ ਰਬੀ ਨਜ਼ਾਰੇ ਤੇ ਮੋਹਤ ਹੁੰਦੇ ਨੇ ਫੇਰ ਰੱਬੀ ਰਚਨਾਂ ਨਾ ਵੇਖਣ ਤੇ ਤਕਨ ਕੀ? ਅਰ ਓਹੀ ਉੱਚੀ ਪਦਵੀ ਦੀ ਕਵਿਤਾ ਹੈ ਜਿਸ ਦਾ ਦਾ ਮਾਨ ਪੰਜਾਬੀ ਜਿਨਾਂ ਕਰਨ ਥੋੜਾ ਹੈ॥

ਕਵਿਤਾ ਦੇ ਭੂਸ਼ਨ ਕਵਿਤਾ ਦੇ ਗੈਹਣੇ ਇਹ ਹਨ:- ੧-ਚੰਗ਼ਾ ਖਿਆਲ।
੨-ਚੰਗੇ ਤੇ ਚੋਨਵੇਂ ਪਦ, ਅਰ ਉਨ੍ਹਾਂ ਦੀ ਸੋਹਣੀ ਤਰਤੀਬ ਤੇ ਚਾਲ।
੩- ਅਲੰਕਾਰ।
੪-ਦੇਸ ਤੇ ਸਮੇਂ ਦਾ ਪ੍ਰਭਾਉ॥

੧-ਖਿਆਲ ਜਾ ਸੋਚਦੇ ਵਿਸ਼ੇ ਤੇ ਅਸੀਂ ਪੈਹਲੇ ਲਿਖ ਆਏ ਹਾਂ।
੨-ਚੰਗੇ ਪਦਾਂ ਦੀ ਲੋੜ ਕਵਿਤਾ ਲਈ ਜ਼ਰੂਰੀ ਹੈ। ਲਫਜ਼ ਹੋਨ ਵੀ ਸੁਚੇ ਤੇ ਵਰਤਨ ਵਿਚ ਆਨ ਵਾਲੇ॥

ਇਕ ਖਿਆਲ ਨੂੰ ਦੱਸਨ ਲਈ ਪਦ ਹੁੰਦੇ ਹਨ ਪਰ ਕਵਿਤਾ ਵਿੱਚ ਉਹੀ ਪਦ ਵਰਤਨੇ ਚਾਹੀਏ ਜੇਹੜੇ ਸ੍ਵਛ "ਸੁੱਚੇ" ਹੋਣ। ਉਨ੍ਹਾਂ ਵਿੱਚ "ਸਭਯਤਾ" (ਤੈਹਜ਼ੀਬ) ਤੋਂ ਡਿਗੀ ਹੋਈ ਕੋਈ ਗੱਲ ਨਾ ਹੋਵੇ, ਹਰ ਰੋਜ ਦੇ ਵਰਤਨ ਵਿੱਚ ਆਂਵਦੇ ਹੋਨ। ਅੱਜ ਕੱਲ ਦੀ ਕਵਿਤਾ ਵਿੱਚ ਜੇ ਬਾਬਾ ਫ਼ਰੀਦ ਜਾਂ ਛੱਜੂ ਭਗਤ ਦੇ ਵੇਲੇ ਦੇ ਪਦ ਪਾਏ ਤਾਂ ਉਹ ਅੱਜ ਕੱਲ ਸਮਝ ਵਿਚ ਨਹੀਂ ਆਵਨਗੇ। ਕਵੀਆਂ

ਦਾ ਕੰਮ ਹੈ ਬੋਲੀ ਮਾਂਞਨਾ। ਬੱਸ ਜੇ ਪੁਰਾਨੀ ਮੈਲ ਲੱਗੀ ਹੋਵੇ ਤਾਂ

-੨੨-