ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਪੰਜਾਬੀ ਇਸਤ੍ਰੀਆਂ ਦੀ ਸਰਨ ਲੈਨੀ ਲੋੜੀਏ, ਕਿਉਂ ਜੋ ਇਸਤ੍ਰੀਆਂ ਦੀ ਬੋਲੀ ਤੇ ਮੁਹਾਵਰਾ ਸ਼ੁਧ ਹੁੰਦਾ ਹੈ। ਉਹ ਹਮੇਸ਼ਾਂ ਅਪਨੇ ਦਿਲ ਦੇ ਖਿਆਲ ਅਪਨੀ ਸ਼ੁਧ ਬੋਲੀ ਵਿਚ ਦਸਦੀਆਂ ਹਨ। ਜੇ ਏਥੋਂ ਵੀ ਘਾਟਾ ਪੂਰਾ ਨਾ ਹੋਵੇ, ਤਾਂ ਪੰਜਾਬ ਦੀਆਂ ਵਰਤਮਾਨ ਦੇਸੀ ਬੋਲੀਆਂ (ਉਰਦੂ, ਹਿੰਦੀ) ਵਲ ਜਾਏ ਅਰ ਉਹੀ ਪਦ ਚੁਨੇ ਜੇਹੜਾ ਢੇਰ ਵਰਤਿਆ ਜਾਂਦਾ ਹੋਵੇ, ਤੇ ਹਰ ਇਕ ਸਮਝ ਸਕੇ, ਹਿੰਦੂ ਤੇ ਮੁਸਲਮ ਦਾ ਤਅੱਸਬ ਛੱਡ ਦੇਵੇ। ਜੇ ਕਦੀ ਹਿੰਦੂ ਕਵੀ ਜਾਂ ਗ੍ਰੰਥਾਕਾਰ ਧਿੰਙੋਜ਼ੋਰੀ ਅਜੇਹੀ ਸੰਸਕ੍ਰਿਤ ਜਾਂ ਭਾਸ਼ਾ ਨਾ ਵਾੜਨ ਜੇਹੜੀ ਕਿਸੇ ਨੂੰ ਸਮਝ ਨਾ ਆਵੇ, ਤੇ ਮੁਸਲਮਾਨ ਫ਼ਾਰਸੀ, ਅਰਬੀ ਨੂੰ ਜੋਰ ਧਿਙਾਨੇ ਨਾ ਦਾਖਲ ਕਰਨ ਤਾਂ ਬੋਲੀ ਛੇਤੀ ਹੀ ਸਾਫ਼ ਸੁਧਰ ਜਾਏਗੀ।

ਹੁਨ ਅੰਗਰੇਜ਼ੀ ਦਾ ਵਰਤਾਰਾ ਹੋਣ ਕਰਕੇ, ਪੱਛਮੀ ਵਿਦਿਆ ਦੇ ਨਾਲ ਅਜੇਹੇ ਨਵੇਂ ਖਿਆਲ ਆ ਗਏ ਹੈਨ, ਜਿਨ੍ਹਾਂ ਦਾ ਉਲਥਾ, ਪੰਜਾਬੀ ਛੱਡ ਉਰਦੂ ਫਾਰਸੀ ਵਿੱਚ ਵੀ ਨਹੀਂ ਮਿਲਦਾ। ਸਾਨੂੰ ਸੰਸਕ੍ਰਿਤ ਜਾਂ ਅਰਬੀ ਦਾ ਬੂਹਾ ਭੰਨਣਾ ਪੈਂਦਾ ਹੈ ਅਰ ਮੰਗ ਪਿੰਨ ਕੇ ਅਜੇਹੇ ਲਫ਼ਜ਼ ਲਿਆਉਨੇ ਆਂ ਜੇਹੜੇ ਅੰਗਰੇਜ਼ੀ ਨਾਲੋਂ ਮੁਸ਼ਕਲ ਹੁੰਦੇ ਨੇ ਅਤੇ ਪੰਜਾਬੀਆਂ ਲਈ ਇਕੋ ਜਿਹੇ ਔਖੇ, ਤਾਂ ਤੇ ਸਾਨੂੰ ਅੰਗਰੇਜ਼ੀ ਪਦਾਂ ਨੂੰ ਹੀ ਆਪਨੀ ਬੋਲੀ ਵਿੱਚ ਥਾਂ ਦੈਨੀ ਚਾਹੀਏ, ਜੀਕਨ: ਲਿਟ੍ਰੇਚਰ, ਨਾਵਲ, ਹੀਰੋ, ਗੈਸ, ਪ੍ਰੋਗ੍ਰਾਮ, ਬੋਤਲ, ਸਕੂਲ, ਅਫ਼ਸਰ, ਗਲਾਸ

ਅਲੰਕਾਰ

ਇਕ ਕਵਿਤਾ (ਨਜ਼ਮ) ਨੂੰ ਸੰਗਾਰਨ ਤੇ ਸਵਾਰਨ ਲਈ ਅਲੰਕਾਰ ਦੇ ਗੈਹਣਿਆਂ ਦੀ ਲੋੜ ਹੈ। ਅਲੰਕਾਰ ਕੇਵਲ ਗੈਹਣੇ ਹੀ ਸਮਝਨੇ ਚਾਹੀਏ। ਅਸਲ ਸੁੰਦਰਤਾ ਤੇ ਕਵਿਤਾ ਵਿਚ ਖਿਆਲ ਦੀ-੨੪-