ਤੇ ਕਥਨੀ ਦੀ ਹੈ। ਅਲੰਕਾਰ ਤਿੰਨਾਂ ਕਿਸਮਾਂ ਦਾ ਹੁੰਦਾ ਹੈ:—
(੧) ਸ਼ਬਦੁਲੰਕਾਰ (੨) ਅਰਥਾਲੰਕਾਰ (੩) ਉਭ੍ਯਾਲੰਕਾਰ।
ਸ਼ਬਦਲੰਕਾਰ
ਲਫਜ਼ਾਂ ਦੀ ਤਰਤੀਬ ਦੇ ਨਾਲ "ਨਜ਼ਮ" ਛੰਦ ਵਿਚ
ਸੁੰਦਰਤਾਈ ਤੇ ਰਸ ਪਾ ਦੇਨਾ
ਸ਼ਬਦੁਲੰਕਾਰ
ਸੋਚ ਦੇ ਨਾਲੋਂ ਨਾਲ ਪਦਾਂ ਤੇ ਲਫਜ਼ਾਂ ਦੀ ਤਰਤੀਬ ਬੜੀ ਲੋੜੀਂਦੀ ਹੈ, ਕਵੀ ਦੇ ਦਮਾਗ਼ ਵਿੱਚੋਂ ਨਿਕਲੀ ਹੋਈ
ਤਰਤੀਬ (ਮਲਾਉਨੀ) ਜੇ ਅਸੀਂ ਹਲਾ ਜੁਲਾ ਦੇਈਏ
ਤਾਂ ਉਹ ਅਸਰ ਨਹੀਂ ਰੈਂਹਦਾ। ਜੇ ਕਦੇ ਕਿਸੇ ਵੱਡੇ ਕਵੀ ਦਾ ਕਵਿਤਾ
ਵਿੱਚੋਂ ਇੱਕ ਅੱਖਰ ਅੱਗੇ ਪਿੱਛੇ ਕਰ ਦੇਓ ਤਾਂ ਸਾਰਾ ਸੁਆਦ
ਸਾਰਾ ਮਜ਼ਾ ਮਾਰਿਆ ਜਾਂਦਾ ਹੈ। ਜੀਕਨ ਅਗੇ ਲਿਖੇ ਬਚਨਾਂ ਵਿਚੋਂ
ਪਦ ਵੱਧ ਘੱਟ ਕਰ ਵੇਖੋ ਸਾਚਾ ਰਸ ਚਲਾ ਜਾਸੀ:—
ਰੰਗ ਬਰੰਗੀ ਸੂਲ ਏਥੇ ਜੇ ਚੰਬੜ ਜਾਂਦੇ ਜੇਹਨੂੰ॥
ਏਥੇ ਦੇ ਦੁਖ ਨਾਲੇ ਜਾਂਦੇ ਅਗਲੇ ਸੌਂਪਾਂ ਕੇਹਨੂੰ॥
ਫੇਰ:-ਫਰੀਦਾ, ਗਲੀਏ ਚਿਕੜ ਦੂਰ ਘਰ ਨਾਲ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥
ਅਥਵਾ-ਜੋ ਸਿਰ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰ॥
ਨਾਨਕ ਜਿਸੁ ਪਿੰਜਰ ਮੈ ਬਿਰਹਾ ਨਹੀਂ ਜੋ ਪਿੰਜਰ ਲੈ ਜਾਰ।
ਏਹਨਾਂ ਵਿੱਚੋਂ ਇਕ ਪਦ ਵਟਾਓ ਜਾਂ ਤਰਤੀਬ ਬਦਲੋ ਤਾਂ ਕਵੀ ਦੀ ਮੇਹਨਤ ਸਾਰੀ ਅਜਾਂਈ ਜਾਂਦੀ ਹੈ। ਜੀਵਨ ਇਕ ਮਾਲੀ ਸੋਹਣੇ ੨ ਫੁਲਾਂ ਨੂੰ ਕਾਰੀਗਰੀ ਨਾਲ ਸਜਾ, ਥਾਉਂ ਥਾਈਂ ਰਖ ਗੁਲਦਸਤਾ ਜਾਂ ਹਾਰ ਬਨਾਂਦਾ ਹੈ, ਜੋ ਸਭਨਾਂ ਦੇ ਜੀ ਨੂੰ ਸੁਖਾਂਦਾ ਹੈ, ਜੇ ਤੁਸੀਂ ਉਸ ਦਾ ਇਕ ਫੁੱਲ ਵੀ ਬਦਲ ਦੇਓ ਜਾਂ ਵਟਾ ਦਿਓ ਤਾਂ ਸਾਰਾ ਰਸ ਨਾਸ ਹੋ ਜਾਂਦਾ ਹੈ। ਜੰਕਨ ਇਕ ਮੁਸੱਵਰ (ਮੂਰਤ ਬਨਾਨ ਵਾਲਾ) ਅਪਨੀ ਤਸਵੀਰ ਵਿੱਚ ਵੰਨ ਸਵੰਨੇ ਰੰਗ
-੨੫-