(ਅ) ਤਸ਼ਬੀਹ ਜੋ ਹੋਵੇ ਬਨਦੀ ਫਬਦੀ ਹੋਵੇ, ਦੋਹਾਂ ਦੇ ਗੁਨ ਮਿਲਦੇ ਹਨ। ਅਜੇਹੀ ਇਕ ਅੰਗੀ ਵੀ ਨਾ ਹੋਵੇ ਕਿ ਅਸਲੀ ਵਸਤੂ ਦੀ ਦੂੂਈ ਨਾਲ ਨਾ ਸ਼ਕਲ ਮਿਲੇ ਨਾ ਵਕਲ। ਫ਼ਾਰਸੀ ਕਵੀ ਅੱਖ ਨੂੰ ਨਰਗਸ ਆਖਦੇ ਹੈਨ ਪਰ ਜਦ ਨਰਗਸ ਦੇ ਫੁੱਲ ਨੂੰ ਵੇਖੋ ਤਾਂ ਉਸ ਵਿਚ ਕੁਝ ਵੀ ਅਖ ਜੇਹਾ ਨਹੀਂ, ਹਾਂ ਇਕ ਨਿੰਮੀ ਨਿੰਮੀ ਖੁਸ਼ਬੂ ਅਰ ਨਿੰਮੋਝਾਨ ਜੇਹਾ ਫੁੱਲ ਹੈ। ਕਿਸੇ ਕਵੀ ਨੇ ਤੇ ਖਬਰੇ ਪੈਹਲੋਂ ਪੈਹਲ ਆਪਨੇ ਯਾਰ ਦੀਆਂ ਮੇਲ ਵਲੇ ਅੱਖਾਂ ਨੀਂਵੀਆਂ ਪਾ ਲੈਨ ਦੇ ਗੁਨ ਨੂੰ ਨਰਗਸ ਨਾਲ ਤਸ਼ਬੀਹ ਦਿਤੀ ਹੋਨੀਏ, ਪਰ ਹੁਨ ਅਖ ਈ ਨਰਗਸ ਵਾਂਗਰ ਹੋ ਗਈ। ਏਸ ਤਰ੍ਹਾਂ ਗੱਲ੍ਹ ਦੀ ਲਾਲੀ ਨੂੰ ਫੁਲ ਦੀ ਜਾਂ ਸੇਉ ਦੀ ਲਾਲੀ ਨਾਲ ਮਿਲਾਇਆ ਪਰ ਕਵੀਆਂ ਨੇ ਲਾਲੀ ਦੇ ਗੁਣ ਛੱਡ ਗੱਲ੍ਹ ਨੂੰ ਫੁੱਲ ਤੇ ਸੇਉ ਕਸ਼ਮੀਰੀ ਈ ਆਖਨਾ ਆਰੰਭ ਦਿਤਾ। ਮਥਾ ਚੰਨ ਤੇ ਗੁੱਤ ਸਪ ਬਨ ਗਈ। ਹੁਣ ਕਵਿਤਾ ਵਿਚ ਏਸੇ ਤਰਾਂ ਦੀਆਂ ਤਸ਼ਬੀਹਾਂ ਵਰਤੀਆਂ ਜਾਂਦੀਆਂ ਹਨ ਜੀਕਨ:- ਮੁੰਹ ਨੂੰ ਹੁਬਾਬ, ਜ਼ੁਲਫ਼ ਨੂੰ ਸੁੰਬਲ, ਠੋਡੀ ਨੂੰ ਖੂਹ, ਇਨ੍ਹਾਂ ਵਸਤਾਂ ਦੇ ਗੁਨਾਂ ਨੂੰ ਲੈਕੇ ਜਿਸ ਸ਼ੈ ਦੀ ਵਡਾਈ ਕਰਨੀ ਹੋਵੇ ਉਸਦੇ ਗੁਣਾ ਨਾਲ ਮਿਲਾਨਾ ਚਾਹੀਏ ਤਾਂ ਢੇਰ ਸਚਾਈ ਤੇ ਸੁੰਦਰਤਾਈ ਹੈ॥
(ੲ)ਜੇ ਅਸੀਂ ਇਕ ਵਸਤ ਨੂੰ ਦੂਈ ਨਾਲ ਤਸ਼ਬੀਹ ਦੇਈਏ, ਤਾਂ ਏ ਵੀ ਸੋਚ ਲੈਨਾ ਚਾਹੀਏ ਕਿ ਉਨਾਂ ਦੇ ਗੁਨ ਮਿਲਦੇ ਹਨ ਕਿ ਨਹੀਂ। ਸਾਰੇ ਨਹੀਂ ਤੇ ਥੋੜੇ ਹੀ ਸਹੀ। ਜੀਕਨ ਇਕ ਉਰਦੂ ਦਾ “ਚਰਕੀਨ" ਕਵੀ ਹੋਇਆ ਹੈ, ਜਿਸ ਦੇ ਦਿਮਾਗ਼ ਵਿੱਚ ਗੰਦਗੀ ਹੀ ਘਰ ਕਰ ਗਈ ਸੀ। ਉਸ ਨੇ
-੩o-