ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਰ ਦੇ ਕੱਦ ਨਾਲ ਤਸ਼ਬੀਹ ਦੇਦੇ ਹਨ। ਲੱਖਾਂ ਕਵੀਆਂ ਨੇ ਏਹ ਤਸ਼ਬੀਹ ਦਿਤੀ ਸੀ। ਰਾਜ ਕੁਮਾਰੀ ਸੋਚਿਆ ਕਿ ਐਨੇ ਸਿਆਨੇ ਕਵੀਆਂ ਨੇ ਜੋ ਏਹ ਲਿਖਿਆ ਹੈ, ਤਾਂ ਜ਼ਰੂਰ ਇਸ ਸਰੂ ਵਿਚ ਪਿਆਰੇ ਦੇ ਕੁਝ ਗੁਨ ਤਾਂ ਹੋਨਗੇ। ਤਸ਼ਬੀਹ ਦਾ ਮਸ਼ਬਹੁ ਨਾਲ ਜ਼ਰੂਰੀ ਕੁਝ ਮੇਲ ਹੁੰਦਾ ਹੈ। ਏਹੀ ਸੋਚ, ਉੱਠੀ। ਮਨ ਦੇ ਖਿਆਲਾਂ ਨੇ ਇਸ ਸੋਹਣੀ ਨਾਜ਼ਕ ਬਦਨ ਸ਼ਾਹਜ਼ਾਦੀ ਦੇ ਅੰਗਾਂ ਤੇ ਕਾਬੂ ਪਾ ਲੀਤਾ। ਉੱਠੀ, ਜੀ ਵਿਚ ਇਕ ਖਾਸ ਮੰਤਵ ਲੈ ਟੁਰੀ। ਉਹ ਕੀ ਸੀ? ਏਹ ਰੱਬ ਜਾਨੇ। ਪਿਆਰੀ ਸੁਰਤ ਜ਼ੇਬਉਲਨਸਾ, ਜੁਵਾਨੀ ਦੇ ਸਵਾਦਾਂ ਤੋਂ ਵਾਂਝੀ ਜ਼ੇਬਉਲਨਸਾ, ਉੱਠੀ ਅਰ ਝੌਂਦੇ ਝੌਂਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਆਪਨੇ ਮੈਂਹਦੀ ਰੰਗੇ ਪੈਰਾਂ ਨਾਲ ਲਤਾੜਦੀ, ਅਰ ਨਮਾਨਿਆਂ ਫੁੱਲਾਂ ਦਾ ਲਹੂ ਵੀਟਦੀ ਏਹ ਸਰੂ, ਹਾਏ ਜੀ ਭਾਂਵਦੇ ਸਰੂ, ਦੇ ਪਾਸ ਜਾ ਪੁੱਜੀ। ਅਪਨੇ ਮਨ ਦੇ ਮਨੋਰਾਜ ਵਿਚ ਡੁੱਬੀ ਅਪਨੀਆਂ ਗੋਰੀਆਂ ਤੇ ਨਾਜ਼ਕ ਬਾਹਵਾਂ ਉਲਾਰਦੀ ਹੈ, ਜੀਕਨ ਕਿਸੇ ਪਿਆਰੇ ਨੂੰ ਚਿਰੀਂ ਵਿਛੜਿਆਂ ਮਿਲਨਾ ਹੁੰਦਾ ਹੈ। ਪਲ ਦੀ ਪਲ ਵਿਚ ਸਰੂ ਦੇ ਬੂਟੇ ਨੂੰ ਆਪਣੇ ਕਲਾਵੇ ਵਿਚ ਫੜ ਦਬਾਵੰਦੀ ਹੈ ਓਦਰੋਂ ਸਰੂ ਵੀ ਆਪਨੇ ਖਰਵੇ ਪਤਰਾਂ, ਤੇ ਤਿੱਖਿਆਂ ਸੂਲਾਂ ਨਾਲ ਅਜੇਹੇ ਸੁੰਦਰ ਸੱਜਨ ਦੀ ਮਨ ਦੀ ਆਸ ਪੂਰੀ ਕਰਦਾ ਹੈ, ਗੱਲ ਕੀ ਆਪਨੇ ਪੱਤ੍ਰਾਂ ਦੇ ਹਥਾਂ ਅਰ ਸੂਲਾਂ ਦੀਆਂ ਉਂਗਲੀਆਂ ਨਾਲ ਇਸ ਜਵਾਨੀ ਮੱਤੀ, ਰੂਪਵਤੀ ਸ਼ਾਹ ਜ਼ਾਦੀ ਦੇ ਅੰਗ ਅੰਗ ਨੂੰ ਮਰਦਨ ਕਰਦਾ ਹੈ। ਇਸ ਮੇਲ ਹੁੰਦਿਆਂ ਹੀ ਸ਼ਾਹਜ਼ਾਦੀ ਦੀ ਨੀਂਦਰ ਖੁਲ੍ਹੀ। ਅਪਨੇ ਕਲਾਵੇ ਵਿਚ ਇਕ ਸੁੰਦਰ ਸਜਨ ਦੀ ਥਾਂ ਇਕ ਖਰਵਾ ਬੂਟਾ ਵੇਖ, ਝਟ ਪਰ੍ਹੇ ਹਟਦੀ ਹੈ। ਪਰ ਕਿਥੋਂ ਹੁਨ ਯਾਰ ਨਹੀਂ ਛੱਡਦਾ, ਕੁਝ ਤੇ ਥਾਂ ਥਾਂ ਤਿੱਖੀਆਂ ਨੋਕਾਂ ਚੁੰਭੀਆਂ, ਕੁਝ ਕਪੜੇ ਪਾਟੇ ਨਾਜ਼ਕ ਪਿੰਡਾ ਝਰੀਟੋ ਝਰੀਟ ਹੋ ਗਿਆ। ਬੜੇ ਕ੍ਰੋਧ ਵਿਚ ਆਈ ਇਸ ਕਵੀ

-੩੨-