ਸ਼ਾਹਜ਼ਾਦੀ ਨੂੰ ਪੁਰਾਣੇ ਕਵੀਆਂ ਤੇ ਜਿਨ੍ਹਾਂ ਨੇ ਸ਼ਰੂ ਨੂੰ ਯਾਰ ਦੇ ਕੱਦ ਨਾਲ ਤਸ਼ਬੀਹ ਦਿੱਤੀ ਸੀ ਬੜਾ ਗੁੱਸਾ ਆਇਆ, ਅਨੇਕ ਗਾਲਾਂ ਕੱਢੀਆਂ, ਅਰ ਏਹ ਸ਼ੇਅਰ ਲਿਖਕੇ ਉਹਨਾਂ ਨੂੰ ਸਾਰਟੀਫਿਕੇਟ ਦਿੱਤਾ:-
Haif bar shairan nadida
galti rabakhud pasandida
Saroora kad yar men goind
saroo choist na trashida
ਉਲਥਾ-ਲਾਨਤ ਉਹਨਾਂ ਕਵੀਆਂ ਤਾਈਂ, ਝੂਠ ਬੋਲਨ ਵਰਤਾਰਾ।
ਪਿਆਰੇ ਦਾ ਕੱਦ "ਸਰੂ" ਬਤਾਵਨ (ਜੁ) ਖਰਵਾ ਕਾਠ ਨਕਾਰਾ।
ਜ਼ੇਬਉਲਨਸਾ ਦਾ ਸਰੂ ਵਿਚ ਇਕ ਸਰੂ ਕੱਦ ਯਾਰ ਦੇ ਸਾਰੇ ਗੁਨ ਨਿਰੂਪਨ ਕਰ ਲੈਨਾ ਭੁਲ ਸੀ, ਅਰ ਉਸ ਭੁਲ ਦਾ ਸਵਾਦ ਉਸਨੇ ਕੰਡਿਆਂ ਦੀਆਂ ਚੋਭਾਂ ਵਿਚ ਪਾਇਆ। ਤਸ਼ਬੀਹ ਹਮੇਸ਼ਾਂ ਇਕ ਅੰਗੀ ਹੁੰਦੀ ਹੈ। ਜ਼ੇਬਉਲਨਸਾਂ ਆਪ ਕਾਮ ਦੇ ਵੱਸ ਹੋਈ, ਉਸਦੇ ਜੀ ਵਿਚ ਕਿਸੇ ਸੱਜਨ ਦੇ ਮਿਲਨ ਦੀ ਆਸ ਸੀ, ਪਰ ਚਾਰ ਦੀਵਾਰੀ ਵਿਚ ਬੰਦ, ਇਸ ਕਵੀ ਇਸਤ੍ਰੀ ਨੇ ਆਪਨੀ ਸੋਚ ਦੀ ਉਡਾਰੀ ਨਾਲ ਸਰੁ ਨੂੰ ਕਾਰ ਸਮਝਿਆ ਅਰ ਜਫਾ ਜਾ ਪਾਇਆ। ਇਸ ਤੋਂ ਕੋਈ ਸਰੂ ਦੀ ਤਸ਼ਬੀਹ ਵਿਚ ਘਾਟਾ ਨਹੀਂ ਆਇਆ, ਐਪਰ, ਜ਼ੇਬਉਲਨਸਾ ਦਾ ਭੁਲੇਖਾ ਦਿਸਦਾ ਹੈ। ਹਿੰਦੀ ਵਾਲੇ "ਕੱਦ" ਦਾ ਦ੍ਰਿਸ਼ਟਾਂਤ ਤਾੜ ਦੇ ਰੁਖ ਨਾ ਦੇਦੇ ਹਨ!
ਕਵੀ ਨੂੰ ਇਹ ਵੀ ਵੇਖਨਾ ਲੋੜੀਏ ਜੋ ਉਸ ਦੀਆਂ ਤਸ਼ਬੀਹਾਂ "ਕੁਦਰਤ" ਤੋਂ ਪਰੇ ਨਾ ਹੋਨ, ਅਰ ਨਾ ਹੀ ਅਨਹੋਨੀਆਂ
-੩੩-