ਹੋਨ। ਜੀਕਨ:—ਲੱਕ ਨੂੰ ਵਾਲ ਬਨਾਨਾ।
ਇਸਤਆਰਾ:— ਜੋ ਗੁਣ ਤਸ਼ਬੀਹ ਦੇ ਹੋਨੇ ਦੱਸੇ ਹਨ ਓਹੀ ਇਸਤਆਰੇ ਲਈ ਲੋੜੀਦੇ ਹਨ। ਏਥੇ ਵੀ ਅਨਹੁੰਦਾ ਦ੍ਰਿਸ਼ਟਾਂਤ ਨਾ ਹੋਵੇ ਅਰ ਨਾ ਹੀ ਇਸਤਆਰੇ ਨੂੰ ਇਕ ਅਜੇਹੇ ਦਰਜੇ ਤੋਂ ਅੱਗੇ ਲਜਾਨਾ ਚੰਗਾ ਹੈ। ਜਿਥੇ ਜਾਕੇ ਅਨਹੋਨਾ ਹੋ ਜਾਏ। ਏਹ ਕਵੀ ਦੀ ਸੋਚ ਦੀ ਉਡਾਰੀ ਹੈ। ਕਿ ਇਕ ਖਿਆਲ ਦੀ ਬੰਦਸ਼ ਨੂੰ ਕਈ ਦਰਜੇ ਉਚਾ ਲੈ ਜਾਏ, ਜੀਕਨ:— ਬਿਰਹਾ ਵਿਚ ਜੀ ਦਾ ਭੁਜਨਾ, ਜਾਂ ਤਪਨਾ, ਹਵਾੜਾ ਉਠਨਾ, ਨਿੱਗਰ ਜੀ ਦਾ ਗਲ ਕੇ ਪਾਨੀ ਜਾਂ ਲਹੂ ਬਨਣਾ, ਫੇਰ ਧੂਆਂ ਬਨਕੇ ਉਡ ਜਾਨਾ। ਸਭ ਅਨਹੋਨੀਆਂ ਗੱਲਾਂ, ਪਰ ਕਵੀ ਨੇ ਅਤਿ ਕਰ ਵਖਾਈ। ਏਡੇ ਲਮ ਚੁੜਾ ਤੋਂ ਬਚਨਾ ਹੀ ਚੰਗਾ ਹੈ।
ਮੌਲਾਨਾ ਹਾਲੀ ਵੀ ਇਸ ਦੇ ਵਿਰੁਧ ਹਨ ਅਰ ਮੌਲਾਨਾ ਅਜ਼ਾਦ ਵੀ। ਜਦ ਉਰਦੂ ਵਿਚ ਵੀ ਅਜੇਹੇ ਦ੍ਰਿਸ਼ਟਾਂਤ ਹੁਨ ਦੋਸ਼ ਯੋਗ ਗਿਨੇ ਜਾਨ ਲਗ ਪਏ ਹਨ, ਤਾਂ ਤੇ ਪੰਜਾਬੀ ਵਿਚ ਤੇ ਵਰਤਨੇ ਹੀ ਨਹੀਂ ਲੋੜੀਏ॥
ਮੁਬਾਲਗ਼ਾ
੪ - ਇਸ ਨੂੰ ਹਿੰਦੀ ਵਿਚ ਅਤਿਯੁਕਤ ਆਖਦੇ ਨੇ।
ਇਕ ਗਲ ਨੂੰ ਵਡਿਆ ਕੇ ਕਰਨਾ, ਚੀਚੀ ਦਾ ਪਹਾੜ ਕਰ ਦਖਾਨਾ, ਏਹ ਕਵੀਆਂ ਦਾ ਵੱਡਾ ਦੋਸ਼ ਹੈ। ਪਰ ਵਿਚਾਰੇ ਕਰਨ ਵੀ ਕੀ, ਜਦ ਕਿਸੇ ਦੀ ਵਡਿਆਈ ਕਰਨ ਲਗਦੇ ਹਨ ਤਦ ਉਸਨੂੰ ਵਡਿਆਨਾ, ਅਸਮਾਨ ਤੇ ਚੜ੍ਹਾਨਾ ਪੈਂਦਾ ਈ ਹੈ। ਕਿਉਂ? ਪੇਟ ਦੀ ਖਾਤਰ। ਜੇ ਏਹ ਨਾ ਕਰਨ ਪੇਟ ਪਾਲਨਾ ਕੀਕਨ ਹੋਵੇ ਅਰ ਜੇ ਸਚ ਸਚ ਤਾਰੀਫ਼ ਕਿਸੇ ਨਵਾਬ, ਰਾਜੇ ਦੀ ਕਰਨ ਤਾਂ ਜੁਤੀਆਂ ਖਾਨ॥
ਮੁਬਾਲਗ਼ਾ ਇਕ ਹਦ ਤੱਕ ਠੀਕ ਹੈ, ਕਿ ਵਡਿਆਈ
-੩੪-