ਪੰਨਾ:ਕੋਇਲ ਕੂ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਠੀਕ ਨਹੀਂ । ਮੁਬਾਲਗੇ ਬਿਨਾ ਵਡਿਆਈ ਨਹੀਂ ਹੁੰਦੀ, ਅਰ ਵਡਿਆਈ ਬਿਨਾ ਉਸਤਤੀ ਕੀ ? ਮੁਬਾਗੇ ਵਿਚ ਏਨਾਂ ਖਿਅਲ ਕਰ ਲੈਣਾ ਚਾਹੀਏ ਕਿ ਅਨਹੁੰਦਾ ਨਾ ਹੋ ਜਾਵੇ । ਛਟਾਂਕ ਦੇ ਸੇਰ · ਜਾਂ ਮਨ ਦਾ ਡਰ ਨਹੀਂ ਪਰ ਤਿਲ ਦਾ ਪਹਾੜ ਨਾ ਬਨਾਨਾ ਚਾਹੀਏ । ਜੀਕਨ : ਨਾਜ਼ਕ ਪੈਰ ਮਲੂਕ ਸੱਸੀ ਦੇ ਮੈਂਹਦੀ ਨਾਲ ਸੰਗਾਰੇ । ਸੁਰਜਭੱਜ ਵੜਿਆ ਵਿਚ ਬੱਦਲੀ ਦਾ ਲਿਸ਼ਕ ਨਾ ਮਾਰੇ | ਕਿਸੇ ਗਲ ਨੂੰ ਸਮਝਨ ਲਈ ਪੁਰਾਤਨ ਸਿਆਨੇ ਦ੍ਰਿਸ਼ਟਾਂਤ ਤਮਸੀਲ ਨੂੰ ਨੂੰ ਵਰਤਦੇ ਆਏ ਹੈਨ ! ਜੀਕਨ ਆਖਨਾ ਕਿ ਜਿਸ ਤਰ੍ਹਾਂ ਜੀਭ ਨੂੰ ਗੁੜ ਤੇ ਮਾਖਿਓਂ ਲੱਗਦੀਆਂ ਹਨ ਓਸੇ ਤਰ੍ਹਾਂ ਮੇਰਾ ਪਿਆਰਾ ਮੈਨੂੰ ਮਿੱਠਾ ਹੈ । ਸ਼ਕਰ ਖੰਡ ਨਬਾਤ ਗੁੜ, ਮਾਖਿਓ ਮਾਝਾ ਦੁੱਧ ॥ ਫ਼ਰੀਦਾ ਸਭੇ ਵਸਤਾਂ ਮਿਠੀਆਂ ਰਬ ਨਾ ਪੁੱਜਨ ਡੁੱਧ ॥ ਤਮਸੀਲ ਕਵਿਤਾ ਵਿਚ ਵੀ ਵਰਤੀ ਜਾਂਦੀ ਹੈ ਅਤੇ ਸੋਹਣੀ, ਵਿਓਂਤ ਨਾਲ ਰੱਖੀਏ ਤਾਂ ਕਵਿਤਾ ਵਿਚ ਜ਼ੋਰ ਪੈਦਾ ਕਰਦੀ ਹੈ ਕ ਵੀ ਦੇ ਆਸ਼ੇ ਦੀ ਪੁਸ਼ਟੀ ਹੈ । ਭਾਈ ਗੁਰਦਾਸ ਨੇ ਇਸ ਨੂੰ ਬੜਾ ਕਾਰੰਗਰੀ ਨਾਲ ਵਰਤਿਆ ਹੈ, ਜੀਕਨ: ਰੰਗ ਮਜੀਠ ਕਸੁੰਭ ਦਾ ਕੱਚਾ ਪੱਕਾ ਇਹ ਵਿਚਾਰੇ ॥ · ਧਰਤੀ ਉੱਖਣ ਕੱਢੀਏ , ਮੁਲ ਮੰਜੀਠ ਜੜੀ ਜ੩ ਤਾਰੇ ॥ ਉੱਖਲ ਮੋਹਲੇ ਕੱਟਏ ਪੀਹਨ ਪੀਸੇ ਚ ਕੀ ਭਾਰੇ || ਸਹੇ ਆਵਟੌਨ ਅਗ ਦਾ ਹੋਏ ਪਿਆਰੀ ਮਿਲੇ ਪਿਆਰੇ ॥ ਪੋਹਲੀਅਹ ਸਿਰ ਕੱਢਕੇ ਫੱਲ ਕੁਸੰਭ ਚਲੰਭ ਖਿਲਾਰੇ ਖਟ ਤੁਰਸੀ ਦੇ ਰੰਗੀਐ ਕਪਟ ਸਨੇਹ ਰਹੇ ਦਿਨ ਚਾਰੋ ॥ ਨੀਵਾਂ ਜਿਵੇਂ ਉਚੇਰਾ ਹਾਰੇ ॥ (ਵਾਰ ੪ ੫ ੬ -੩੬.