ਏਹ ਅਲੰਕਾਰ ਕਵੀ ਅਕਸਰ ਅਪਨੀ ਕਵਿਤਾ ਵਿਚ ਕਨਯਾ, ਵਰਤਦੇ ਹਨ, ਇਸ ਦਾ ਮਤਲਬ ਇਕ ਗੱਲ ਨੂੰ ਇਸ਼ਾਰਾ ਇਸ਼ਾਰੇ ਨਾਲ ਦੱਸਨਾ ਹੈ। ਅਸਲੀ ਆਸ਼ੇ ਨੂੰ ਪ੍ਰਤਖ ਨਾਕੋਹਨਾ, ਗਲੇਫ ਕੇ, ਲੁਕਾ ਕੇ ਦਸਨਾ। ਸੂਫੀਆਂ ਆਰਫਾਂ ਤੇ ਫਕੀਰਾਂ ਨੇ ਏਹ ਅਲੰਕਾਰ ਅਕਸਰ ਵਰਤਿਆ ਹੈ ਆਪਨੇ ਪਿਆਰੇ ਮਾਹਬੂਬ ਰਬ ਯਾਂ ਗੁਰੂ ਨੂੰ ਦੁਨਿਆਵੀ ਮਾਹਬੂਬ ਦਾ ਰੰਗ ਚੜ੍ਹਾਇਆ ਕਰ ਅਪਨੇ ਆਪ ਨੂੰ, ਉਸਦੇ ਨਖਰੇ, ਸੈਨਤ ਜਾਂ ਅੱਖ ਦੇ ਇਸ਼ਾਰੇ ਤੋਂ ਕੁਹਾਇਆ। ਕਦੀ ਦਰਸ ਅਭਿਲਾਖਾ ਕਦੀ ਵਸਲ ਦੀ ਚਾਹ। ਫ਼ਾਰਸੀ ਵਿਚ ਹਾਫਜ਼ ਅਰ ਪੰਜਾਬੀ ਵਿਚ ਬੁਲੇ ਨੇ ਏਸ ਅਲੰਕਾਰ ਨੂੰ ਸੋਹਣਾ ਨਿਭਾਇਆ ਹੈ। ਇਸਦਾ ਵਰਤਨਾ ਕਵਿਤਾ ਇਸਦਾ ਵਰਤਨਾ ਕਵਿਤਾ ਨੂੰ ਇਕ ਰੱਬੀ ਰੰਗ ਦੇ ਦੇਂਦਾ ਹੈ।
ਇਸੇ ਅਲੰਕਾਰ ਨੂੰ ਰੜੀ ਹੋਰ ਲੰਮਾ ਚੌੜਾ ਕਰ ਦੇਈਏ (Allegory) (ਅਲੰਕਾਰ) ਬਨ ਜਾਂਦਾ ਹੈ, ਜੋ ਇਕ ਕਹਾਨੀ ਹੁੰਦੀ ਹੈ ਜਿਸ ਦਾ ਅਸਲ ਆਬਾ ਲੁਕਿਆ ਹੁੰਦਾ ਹੈ। ਪ੍ਰਤਖ ਮਨੁੱਖ ਆਪਨੇ ੨ ਕੰਮ ਧੰਦੇ ਕਰਦੇ ਵਖਾਲੀ ਦੇਂਦੇ ਹਨ, ਪਰ ਅੰਤ੍ਰੀਵ ਅਰਥ ਤੇ ਸਿਖਿਆ ਹੋਰ। ਦੁਨੀਆਂ ਦੀ ਮਸ਼ਹੂਰ (Pilgrim's Progress) ਇਸਾਈਆਂ ਦੀ ਕਿਤਾਬ ਹੈ, ਅਰ ਚਾਨਾ ਸੂਰਤ ਸਿੰਘ, ਪੰਜਾਬੀ ਦੇ ਮਸ਼ਹੂਰ ਕਵੀ ਭਾਈ ਵੀਰ ਸਿੰਘ ਜੀ ਰਚਿਤ, ਅਰ ਹਿੰਦੀ ਦੀ ਚੰਦੂ ਪ੍ਰਬੰਧ ਨਾਟਕ ਵੀ ਏਸੇ ਸ਼ਨੀ ਦੀਆਂ ਪੁਸਤਕਾਂ ਹਨ। ਕਬੀਰ ਭਗਤ ਦੀ ਬਾਨੀ ਵੀ ਬਾਜੀ ਵਾਰੀ ਅਜੇਹੀ ਪ੍ਰਤੀਤ ਹੁੰਦੀ ਹੈ ਜੀਕਨ ਕਿਸੇ ਆਸ਼ਕ ਦੀ ਬਿਰਹਾਂ ਭਰੀ ਕਵਿਤਾ ਹੈ। ਐਪਰ ਏਹ ਇਕ ਭਗਤ ਦੇ ਅਪਨੇ ਰੱਬ ਦੇ ਨਾਲ ਨੇਹੁੰ ਦੀ ਕਹਾਨੀ ਹੁੰਦੀ ਹੈ।
ਅੰਗਰੇਜ਼ੀ ਵਿਚ (Sarcasm) ਆਖਦੇ ਹੈਨ ਤੇ ਉਰਦੂ ਵਿਚ
-੩੨-