ਵਿਚ ਮਗਨ ਸਹੇਲੀਆਂ ਕੋਲ ਬੈਠੀਆਂ ਹੈਨ। ਘੜੇ ਜਿਨ੍ਹਾਂ ਨਾਲ ਫੁਲ ਦੀਆਂ ਕਿਆਰੀਆਂ ਸੋਚਦੀ ਸੀ ਕੋਲ ਪਏ ਨੇ । ਹਰਨ ਦਾ ਬਚਾ ਕੋਲ ਈ ਖੜਾ ਹੈ । ਕੇਹਾ ਸੋਹਨਾ ਸੋਚ ਤੇ ਚੁੱਪ ਚਾਂ ਕੁ ਦਾ ਸਮਾਂ ਹੈ । ਏਹ ਅਸਰ ਅੱਖਾਂ ਦੀ ਰਾਹੀਂ ਸਾਡੇ ਮਨ ਤੇ ਹੋਇਆ ਪਰ ਅਸੀਂ ਸਕੁੰਤਲਾ ਦੇ ਮਨ ਦੀ ਹਾਲਤ ਨਹੀਂ ਜਾਨਦੇ, ਕਿ ਉਹ ਅਪਨੇ ਪਿਆਰੇ ਨੂੰ ਅਪਨੇ ਜੀ ਦਾ ਉਬਾਲ ਕਿਨਾਂ ਲਫ਼ਜ਼ਾਂ ਜਾਂ ਵਾਕਾਂ ਵਿਚ ਚਾਂਦੀ ਹੈ । ਏਹੀ ਸਾਰੇ ਨਕਸ਼ੇ ਦਾ ਮਲ ਹੈ । ਉਹ ਖਿਆਲ ਜੇਹੜਾ ਸ਼ਕੁੰਤਲਾ ਦੇ ਜੀ ਵਿਚ ਓਸ ਵੇਲੇ ਸੀ, ਸਾਰੇ ਡਰਾਮੇ ਦਾ ਹੀਰੋ ਹੈ । ਤਸਵੀਰ ਵਿਚ ਉਹੀ ਖਿਆਲ ਗੁੰਮ, ਪਰ ਕਵਿਤਾ ਸੋਹਣੇ ਵਾਕਾਂ ਵਿਚ, ਸਾਡੇ ਸਾਮਨੇ, ਸਕੰਤਲਾ ਦੇ ਜੀ ਦੇ ਉਬਾਲ ਅਰ ਪਿਆਰੇ ਦੇ ਵਿਛੋੜੇ ਦਾ ਬਿਰਹਾ, ਰਖ ਦੇਂਦੀ ਹੈ । ਜਿਸਦਾ ਅਸਰ ਸਾਡੇ ਮਨ ਤੇ ਅਚਰਜ ਹੁੰਦਾ ਹੈ। ਸਾਡੇ ਮਨ ਦੀ 'ਹਾਰਮਨੀ? ਕੁਝ ਚਿਰ ਲਈ ਸਕੰਤਲਾ ਦੇ ਮਨ ਦੀ ਹਾਰ ਮਨੀ ਨਾਲ ਜੁੜ ਜਾਂਦੀ ਹੈ ਅਰ ਸਾਨੂੰ ਉਹੀ ਬਿਰਹਾ ਤੇ ਪ੍ਰੇਮ ਸਤਦਾ ਹੈ ਜੋ ਸ਼ਕੁੰਤਲਾ ਨੂੰ ਕੋਹਦਾ ਸੀ। · ਫੇਰ ਵੇਖੋ-[Sculpture] ਘੜੀਆਂ ਹੋਈਆਂ ਜਾਂ ਉਖ Selulpture | ਨੀਆਂ ਹੋਇਆਂ ਮੂਰਤਾਂ ਦੀ ਵਿਦਯਾ ਵਲ: and .. ਅਜ ਕਲ ਘਾੜਤ ਦੀ ਥਾਂ ਲਵੇਂ ਬਤ ਵੀ aYa118 ਬਨਦੇ ਹਨ । ਇਸ ਕਾਰੀਗਰੀ ਨਾਲ ਅਸੀਂ ਇਕ ਕੁਦਰਤ ਦਾ ਨਜ਼ਾਰਾ ਜੋ ਸਾਮਨੇ ਨਜ਼ਰ ਆਉਂਦਾ ਹੈ ਵਖਾ ਸਕਦੇ ਹਾਂ, ਪਰ ਕੁਦਰਤ ਦਾ ਰੰਗ ਨਹੀਂ ਦਸ ਸਕਦੇ । ਤਸਵੀਰ ਤੇ ਸਿਰਫ ਦੋ ਪਾਸਿਆਂ ਦਾ ਪਤਾ ਦੇਦੀ ਹੈ ਪਰ [Sculpture] ਤਿੰਨਾ ਦਾ ਥੋਹ ਦਸਦੀ ਹੈ। ਤਸਵੀਰ ਵਿਚ ਕੇਵਲ ਲੰਮਾਨ ਤੇ ਚ ਦਾ ਹੀ ਬੋਧ ਹੁੰਦਾ ਹੈ । ਇਸ ਵਿਚ ਖਟਾਈ ਵੀ ਆ 7 ਹੈ | ਫੁਲ ਪੱਤਰ, ਹਾਥੀ, ਘੋੜੇ, ਤੋਤੇ, ਤਿਤਰ ਤਾਂ ਸਭ ਲੱਕੜੀ। ੪੦
ਪੰਨਾ:ਕੋਇਲ ਕੂ.pdf/42
ਦਿੱਖ