ਰਸ ਦੀ ਸਰੇਨੀ ਵਿਚ ਆ ਸਕਦੀਆਂ ਹਨ। ਸ਼ਾਹ ਮੁਹੰਮਦ ਦੇ ਬੈਂਡ, ਸਿਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਵਾਰਤਾ ਵੀ ਇਸੇ ਰਸ ਦੀ ਪੰਗਤੀ ਵਿਚ ਗਿਨੀ ਜਾ ਸਕਦੀ ਹੈ॥
ਨੰਬਰ ੨ ਦੇ ਸਿਲਸਿਲੇ ਵਿਚ ਕੋਈ ਕਵਿਤਾ ਨਹੀਂ। ਪੁਰਾਨੇ ਬਹਾਦਰਾਂ ਦੀਆਂ ਵਾਰਾਂ ਵੀ ਏ ਕੰਮ ਦੇਂਦੀਆਂ ਸਨ। ਹਿੰਦੀ ਭਾਸ਼ਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਦੀ ਅਜੇਹੀ ਕਵਿਤਾ ਲਿਖੀ ਹੈ ਜਿਸਦਾ ਟਾਕਰਾ ਹੋਰ ਕਵਿਤਾ ਘਟ ਈ ਕਰ ਸਕਦੀ ਹੈ ਏਹਨਾਂ ਦੀਆਂ ਵਾਰਾਂ-ਚੰਡੀ ਦੀ ਵਾਰ, ਚੰਡੀ ਚਰਿਤ੍ਰ ਆਦਿ। ਸਿਖ ਰਾਜ ਦੇ ਸਮੇਂ ਜੁੱਧ ਵਿਚ ਜੋਸ਼ ਦਵਾਨ ਲਈ ਪੜ੍ਹੀਆਂ ਜਾਂਦੀਆਂ ਸਨ। ਵੰਨਗੀ:―
ਸੰਗੀਤ ਭੁਜੰਗ ਪ੍ਰਯਾਤ ਛੰਦ:―
ਕਾਂਗੜ ਦੰਗ ਕਾਤੀ ਕਟਾਰੀ ਕੜਾਕੰ। ਬਾਗ਼ੜ ਦੰਗ ਤੀਰੰ
ਤੁਪਕੰ ਤੜਾਕੰ। ਝਾਗੜ ਦੰਗ ਨਾਗਰ ਦੰਗ ਬਾਗੜ ਦੰਗ
ਬਾਜੇ। ਗਾਗੜ ਦੰਗ ਗਾਜੀ ਮਹਾਂ ਗੱਜ ਗਾਜੇ। ਸਾਗੜ
ਦੰਗ ਸ਼ਸਤੰ ਝਾਗੜ ਦੰਗ ਝਾਰੈਂ। ਬਾਗੜ ਦੰਗ ਬੀਰੰ
ਡਾਗਰ ਦੰਗ ਡਕਾਰੈਂ। ਸਾਂਗੜ ਦੰਗ ਸੂਹੰ ਕਾਂਗੜ ਦੰਗ
ਕੋਪੰ। ਭਾਗੜ ਦੰਗ ਪਰਮੰ ਰਣੰ ਪਾਵ ਰੋਪੰ॥
ਇਕ ਜੁੱਧ ਦੇ ਘਮਸਾਨ ਦਾ ਨਰੂਪਨ ਕਰਦੇ ਹੋਏ ਕਹੇ ਡਰਾਉਨੇ ਪਦ ਵਰਤੇ ਹਨ, ਜਿਨ੍ਹਾਂ ਦਾ ਅਸਰ ਮਨ ਵਿਚ ਹੋਰ ਈ ਕਿਸਮ ਦਾ ਹੁੰਦਾ ਹੈ। ਅਰ ਸੁੱਤੀ ਹੋਈ ਬੀਰਤਾ ਨੂੰ ਜਗਾਂਦਾ ਹੈ॥
ਸ਼ੰਗਾਰ ਰਸ
ਏਸ ਕਵਿਤਾ ਵਿਚ ਇਸ਼ਕ ਅਥਵਾ ਪ੍ਰੇਮ ਦਾ ਰੰਗ ਵਖਾਇਆ ਜਾਂਦਾ ਹੈ। ਮਨੁੱਖੀ ਮਨ ਦੇ ਵਲਵਲੇ ਜੋ ਹਿਜਰ, ਬਿਰਹਾਂ, ਇਸ਼ਕ ਅਰ ਮੇਲ ਵਿਚ ਉਠਦੇ ਹਨ, ਜੀ ਖਿੱਚਵੇਂ ਅਰ ਪਿਆਰੇ ਪਦਾਂ ਵਿਚ
-੪੭-