ਪੰਨਾ:ਕੋਇਲ ਕੂ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈੴ ਸਤਿਗੁਰ ਪ੍ਰਸਾਦਿ ॥

ਬੇਨਤੀ

[ਪਹਿਲੀ ਛਾਪ]

ਉਸ ਸੱਚੇ ਪਾਤਿਸ਼ਾਹ, ਸਾਰੇ ਰਸਾਂ ਦੇ ਸੋਮੇ ਦਾ ਕੋਮਲ ਹੁਨਰ ਜਿਸਦੀ ਸੁੰਦਰਤਾ ਦੇ ਝਲਕ ਦਾ ਅਕਸ, ਇਕ ਮੈਲੇ ਦਰਪਨ ਵਾਂਗੂੰ, ਇਸ ਮਨੁੱਖੀ ਚਿੱਤ ਤੇ ਪਾਂਦੇ ਹਨ, ਅਨਗਿਨਤ ਧੰਨਵਾਦ ਹੈ ਜਿਸ ਨੇ ਦਾਸ ਨੂੰ ਫੇਰ ਪਬਲਕ ਦੇ ਸਾਹਮਨੇ, ਇਹ ਭੇਟਾ- "ਕੋਇਲ ਕੂ" ਭੇਟ ਕਰਨ ਦੀ ਵੇਹਲ ਬਖਸ਼ੀ ਅਰ 'ਹੰਸਚੋਗ' ਦੀ ਉਥਾਨਕਾ ਵਿਚ ਕੀਤੇ ਕਰਾਰ ਨੂੰ ਪੂਰਾ ਕਰਨ ਦੀ ਤਾਕਤ ਦਿੱਤੀ। ਏਹ ਭੇਟਾ, ਵਿਦਵਾਨਾਂ ਦੇ ਲੈਕ ਤੇ ਨਹੀਂ ਪਰ ਫੇਰ ਵੀ ਇਕ ਪੰਜਾਬੀ ਝੱਲੇ, ਦੀ ਨਾ ਝਲੀ ਜਾਨ ਵਾਲੀ ਉਮੰਗ ਦੀ ਪਦੈਸ਼, "ਕੋਇਲ ਕੁ" ਨੂੰ ਮੇਰੇ ਵਿਦਵਾਨ ਭਰਾ, ਅਰ ਅਪਨੀ ਦੇਸੀ ਬੋਲੀ ਦੇ ਪਿਆਰੇ, ਜ਼ਰੂਰ ਇਕ ਵਾਰੀ ਪੜ੍ਹਨ ਦੀ ਖੇਚਲ ਕਰਨਗੇ।

ਜੇਕਰ ਉਹਨਾਂ ਦੇ ਮਨ ਵਿਚ ਕਦੀ ਇਸ ਪੁਸਤਕ ਦੇ ਪੜ੍ਹਨ ਨਾਲ, ਆਪਨੀ ਭੁੱਲੀ ਬੋਲੀ ਨਾਲ ਪਿਆਰ ਹੋ ਜਾਵੇ, ਤਾਂ ਕਰਤਾ ਨੇ ਸਭ ਕੁਝ ਪਾ ਲਿੱਤਾ।

ਇਸ ਗੱਲ ਨੂੰ ਦਾਸ ਸ਼ੋਕ ਨਾਲ ਪ੍ਰਗਟ ਕਰਦਾ ਹੈ ਕਿ "ਹੰਸ ਚੋਗ" ਪੁਸਤਕ ਨੂੰ ਪੰਜਾਬੀ ਭ੍ਰਾਵਾਂ ਨੇ ਬੜੀ ਅਨਗੈਹਲੀ ਨਾਲ ਵੇਖਿਆ ਹੈ ਅਰ ਉਸ ਕਿਤਾਬ ਦੀ ਵਿਕਰੀ ਬੜੀ ਥੋੜੀ ਹੋਈ ਹੈ। ਜਿਸ ਕਰਕੇ ਗ੍ਰੰਥ ਕਰਤਾ ਨੂੰ ਮਾਲੀ ਨੁਕਸਾਨ ਉਠਾਨਾ ਪਿਆ। ਹੁਨ ਛਪਾਈ, ਕਾਗਜ ਅਦਿ ਦਾ ਖਰਚ ਢੇਰ ਵੱਧ ਗਿਆ

-੩-