ਪੰਨਾ:ਕੋਇਲ ਕੂ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੱਸੀਦੇ ਹਨ । ਅੱਜ ਕੱਲ ਕਵਿਤਾ ਦਾ ਵਡਾ ਅੰਗ ' ਸ਼ੰਗਾਰ ਰਸ ਈ ਹੈ । ਅਰ ਏਹ ਸਵਾਦਲਾ ਤੇ ਮਨ ਖਿਚਵਾਂ ਵੀ ਹੋਨ ਕਰਕੇ, ਹਰ ਥਾਂ ਕਵਿਤਾ ਵਿਚ ਸੋਮਨੀ ਹੋ ਜਾਂਦਾ ਹੈ । | ਕੁਝ ਮਨੁੱਖੀ ਮਨ ਦੀ ਵਿਸ਼ੇ ਵੱਲ ਜਾਨ ਵਾਲਾ, ਫੇਰ ਜਦ ਕਿਸੇ ਸੋਹਣੇ ਦੇ ਰੂਪ ਦਾ ਨਰੂਪਨ ਕੀਤਾ ਜਾਏ । ਇਸ਼ਕ ਦੀ ਆਮਦ, ਆਸ਼ਕ ਦਾ ਪ੍ਰੇਮ, ਕੁਝ ਮੇਲ ਦੀ ਆਸ, ਕਦੀ ਬਿਰਹਾ ਦਾ ਪ੍ਰਕਾਸ਼, ਕਦੀ ਪਿਆਰੇ ਦੇ ਦਰਦ, ਕਦੀ ਮੁੱਖ ਲਕਾਨਾ, ਕਦੀ ਸਪਰਸ਼ ਕਦੀ ਪਿਆਰੇ ਪਿਆਰੇ ਵਾਕਾਂ ਤੋਂ ਜੀ ਪਰਚਾਉਨਾ, ਕਦੀ ਸ਼ੋਖੀ ਤੇ ਗੁੱਸੇ ਭਰੀਆਂ ਝਿੜਕਾਂ ਦਾ ਸਹਾਰਨਾ, ਏਹਨਾਂ ਸਭਨਾਂ ਦਾ ਜੋ ਅਸਰ ਇਕ ਮਨੁਖ ਦੇ ਮਨ ਤੇ ਹੁੰਦਾ ਹੈ, ਉਸਨੂੰ ਬੋਲੀ ਵਿਚ, ਇਕ ਮੋਲ ਰਸ ਵਿਚ ਦੋਸਨਾ, ਸ਼ੰਗਾਰ ਰਸ ਵੀ ਕਵਿਤਾ ਦਾ ਕੰਮ ਹੈ । ਭਗਤੀ ਮਾਰਗ ਦੀ ਢੇਰ ਸਾਰੀ ਕਵਿਤਾ, ਜਿਸ ਵਿਚ ਸੱਚੇ ਪ੍ਰੇਮ ਤੇ ਬਿਨ੍ਹਾਂ ਦਾ ਰੰਗ ਹੁੰਦਾ ਹੈ ਉਹ " ਏਸੇ ਰਸ ਦੀ ਸ਼ਰਨ ਵਿਚ ਆਉਂਦੀ ਹੈ, ਵੰਨਗੀ: ਚੇਤਾ ਮਾਮਲੇ ਤਿੰਨ ਤੇ ਨੱਸ ਜਾਏ, ਇਸ਼ਕ ਜਾਨਾ ਖੜਾ ਦੁਹੇਲੜਾ ਈ । ਸੱਚ ਆਖਨਾਂ ਈ ਹੁਨੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ । ਦੇਹ ਸ਼ਤ ਇਸ਼ਕ ਦੀ ਬੁਰੀ ਹੈ ਤੇਗ ਕੋਲੋਂ, ਬਰਛੀ, ਸਾਂਗ, ਤੇ ਸੱਪ ਜੋ ਸੇਲੜਾ ਈ। ਏਥੋਂ ਛੱਡ ਈਮਾਨ ਜੋ ਨਸ ਜਾਏ ਅੰਤ ਰੋਜ਼ ਕਿਆਮਤ ਦੇ ਮੇਲੜਾ ਈ । ਤਾਬ ਇਸ਼ਕ ਦੀ ਝਲਨੀ ਬੜੀ ਔਖੀ, ਇਸ਼ਕ ਗੁਰੂ ਤੇ ਜਗ ਸਭ ਦੇਲੜਾ ਈ । ਵਾਰਸ ਸ਼ਾਹ ਬ ਤਦ ਹੋਈ ਪੂਰ, ਹੀਰ ਮਿਲੇ ਤਾਂ ਕੰਮ ਹੈ ਲੜਾ ਈ । ਘਵ ਚ ਕ ਉਹ ਸਜਨਾਂ ਹਨ ਸ਼ਰਮਾਂ ਕਾਹਨੂੰ ਰਖੀਆਂ ? •੪੮.