ਹਜ਼ਰਤ ਹਸਨ ਹੁਸੈਨ ਦੀ ਸ਼ਹੀਦੀ ਦੇ ਕਿੱਸਿਆਂ ਵਿਚ ਕੁਝ ਝਲਕਾਰਾ ਪੈਂਦਾ ਹੈ। ਪਰ ਉਹ ਜੋਸ਼ ਨਹੀਂ ਜੋ ਉਰਦੁ ਮਰਸੀਏ ਵਿਚ ਹੈ, ਹਰ ਸਾਲ ਮੁਹੱਰਮ ਵਿਚ ਮਰਸੀਏ ਹੁੰਦੇ ਹਨ। ਇਕੋ ਮਜ਼ਮੂਨ, ਇਕੋ ਗੱਲ, ਪਰ ਜਦ ਕੋਈ ਚੰਗਾ ਕਵੀ ਮਰਸੀਆ ਪੜ੍ਹਦਾ ਹੈ। ਖਾਹ ਮਖਾਹ ਰਵਾ ਦਿੰਦਾ ਹੈ, ਸਾਡੀ ਬੋਲੀ ਦਾ ਏਹ ਹਾਲ ਨਹੀਂ। ਫੇਰ ਕਵੀਆਂ ਦਾ ਕਸੂਰ ਹੈ, ਕਿ ਸਰਹਿੰਦ ਦੀ ਨੀਹਾਂ ਹੇਠ ਸਾਹਿਬਜ਼ਾਦੇ ਦਿਤੇ ਜਾਨ ਤੇ, ਜਾਂ ਚਮਕੋਰ ਦੀਆਂ ਸ਼ਹੀਦੀਆਂ ਤੇ ਵੀ ਕਵਿਤਾ ਪੜ੍ਹੀ ਜਾਏ ਤਾਂ ਵੀ ਕੋਈ ਅੱਥਰੂ, ਕਵਿਤਾ ਵਿਚ ਕਰਨਾ ਰਸ ਨਾ ਹੋਨ ਦੇ ਕਾਰਨ, ਨਹੀਂ ਡਿਗਦਾ। ਹਾਏ ਸ਼ੋਕ! ਸਾਡੇ ਪੰਜਾਬੀ ਕਵੀਆਂ, ਖਾਸ ਕਰ ਸਿਖਾਂ ਨੂੰ ਏਧਰ ਧਿਆਨ ਦੇਨਾ ਚਾਹੀਏ। ਸਾਡੇ ਮੁਸਲਮਾਨ ਭਰਾ ਇਸ ਪਾਸੇ ਧਿਆਨ ਦੇਂਦੇ ਈ ਹਨ, ਕਰਨਾ ਰਸ ਦੀ ਵੰਨਗੀ ਪੰਜਾਬੀ ਵਿਚ ਇਸਤ੍ਰੀਆਂ ਦੀਆਂ ਅਲਾਹਨੀਆਂ ਤੇ ਵੈਨ ਵੀ ਹਨ। ਪਰ ਉਹ ਕਵਿਤਾ ਕੇਵਲ ਤੁਕ ਬੰਦੀ ਈ ਹੈ। ਪੁਰਾਨੇ ਕਿੱਸਿਆਂ ਵਿਚ, ਬਰਖੁਦਾਰ ਤੋਂ ਲੈ ਕਾਦਰਯਾਰ ਆਦਿ ਕਵੀਆਂ ਨੇ ਮਰਨੇ ਤੇ ਸੋਗ ਪ੍ਰਗਟ ਕਰਨ ਲਈ ਕਿਧਰੇ ਜੰਗਲੀ ਜਨੌਰਾਂ ਤੋਂ ਵੈਨ ਕਰਾਏ, ਕਿਧਰੇ ਪੰਛੀ' ਰਵਾਤੇ, ਪਰ ਪਿਛਲੇ ਪੰਜਾਬੀ ਕਿੱਸਿਆਂ ਵਿਚ ਕਰਨਾ ਰਸ ਦਾ ਪ੍ਰਚਾਰ ਫਜ਼ਲਸ਼ਾਹ ਨੇ ਸ਼ੁਰੂ ਕੀਤਾ। ਜਿਸਨ ਸੋਹਨੀ ਕੋਲੋਂ ਮੇਹੀਂਵਾਲ ਦੇ ਵਿਛੋੜੇ ਵਿਚ 'ਫ਼ੁਗਾਨ' (ਰੁਦਨ) ਅਖਵਾਏ। ਇਸ ਦੇ ਦੇਖਾ ਦੇਖੀ ਹੋਰਨਾਂ ਕਵੀਆਂ ਨੇ ਵੀ ਹੈ ਦਸਤੂਰ ਫੜਿਆ ਹੈ। ਪਰ ਏਹ ਫ਼ਗਾਨ (ਰਵਨ) ਕਈ ਵਾਰੀ, ਰਚਨਾ ਤੋਂ ਵਿਰੁਧ ਹੋ ਜਾਂਦੇ ਹਨ।
ਸਭ ਤੋਂ ਪੁਰਾਨੀ ਕਰਨਾ ਰਸ ਦੀ ਕਵਿਤਾ ਕੁਝ ਕੁਝ "ਅਗਰਾ" ਦੀ ਵਾਰ ਹਕੀਕਤ ਰਾਏ ਵਿਚ ਮਿਲਦੀ ਹੈ। ਜਾ ਕਿੱਸਿਆਂ ਵਿਚ ਕਿਧਰੇ ਕਿਧਰੇ, ਕੋਈ ਇਕ ਦੋ ਦੋ ਬੈਂਤ ਹੋ ਟਾਂਵੇਂ
-੫o-