ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਪਰ ਫੇਰ ਵੀ ਪੰਜਾਬੀ ਬੋਲੀ ਦੀ ਸੇਵਾ ਦੇ ਹਿਤ ਕਰਕੇ ਏਹ
ਪੁਸਤਕ ਛਾਪੀ ਜਾਂਦੀ ਹੈ, ਸ਼ੈਦ ਗੁਰਮੁਖੀ ਅੱਖਰਾਂ ਵਿਚ ਹੋਨ
ਕਰ ਕੇ ਇਸ ਦੀ ਪੋਂਚ ਉਹਨਾਂ ਸੱਜਨਾਂ ਤਕ ਨਾ ਹੋਈ ਹੋਵੇ ਜੇਹੜੇ
ਗੁਰਮੁਖੀ ਤੋਂ ਅੰਞਾਨ ਹਨ ਪਰ ਦਾਸ, ਜੇਕਰ ਸੱਜਨ ਚਾਹਨ, ਤਾਂ ਇਨ੍ਹਾਂ
ਪੁਸਤਕਾਂ ਨੂੰ ਉਰਦੂ ਜਾਂ ਹਿਦੀ ਅੱਖਰਾਂ ਵਿਚ ਵੀ ਛਾਪਨ ਦਾ ਪ੍ਰਬੰਧ
ਕਰ ਸਕਦਾ ਹੈ । ਐਪਰ ਦਾਸ ਨੂੰ "ਮਾਲੀ" ਨੁਕਸਾਨ ਨਾ
ਉਠਾਨਾ ਪਵੇ ।
ਏਸੇ ਸਰੇਨੀ ਦੀ ਤੀਜੀ ਪੁਸਤਕ ਦੀ ਉਡੀਕ ਰੱਖੋ । ਪੈਹਲੋਂ
ਖਿਆਲ ਸੀ ਕਿ ਦੋ ਜਿਲਦਾਂ ਵਿਚ ਈ ਪੰਜਾਬੀ ਕਵਿਤਾ ਦਾ ਸੰਖੇਪ
ਹਾਲ ਆ ਜਾਏਗਾ, ਪਰ ਜਿਉਂ ਜਿਉਂ ਇਸ ਸਾਗਰ ਦੀ ਖੋਜ
ਕੀਤੀ, ਇਸ ਦੇ ਤਲੇ ਵਿਚ ਅਨੇਕ ਅਨਮੁੱਲ ਰਤਨ ਪਾਏ । ਇਸ
ਕਰਕੇ ਪੁਸਤਕ ਦਾ ਅਕਾਰ ਵੱਧਦਾ ਗਿਆ, ਖਿਮਾ ਕਰਨੀ ।
ਇਸ ਵਿਸ਼ੇ ਤੇ, ਮੈਥੋਂ ਕੋਈ ਸੱਜਨਾਂ ਨੂੰ ਵਧੀਕ ਬੋਧ ਹੋਵੇਗਾ ।
ਕੇਹਾ ਚੰਗਾ ਹੋਵੇ ਜੇ ਉਹ ਅਪਨੀ ਖੋਜਾਂ ਤੋਂ ਮੈਨੂੰ ਵੀ ਜਾਨੂੰ ਕਰਨ
ਅਰ ਪੰਜਾਬੀ ਬੋੱਲੀ ਦੀ ਉਨਤੀ ਨੂੰ ਸਾਂਝਾ ਕੰਮ ਜਾਨ ਕੇ ਹੱਥ
ਵਟਾਨ । ਪੰਜਾਬੀ ਕੋਈ ਧਾਰਮਕ ਜਾਂ ਮਜ਼੍ਹਬੀ ਬੋਲੀ ਨਹੀਂ, ਸਭ
ਦੀ ਸਾਂਝੀ ਪੂੰਜੀ ਹੈ । ਹਿੰਦੂ, ਮੁਸਲਮਾਨ ਤੇ ਸਿੱਖ ਸਾਰੇ ਰਲਕੇ ਇਸ
ਦੀ ਨਵੀਂ ਦਿਸ਼ਾ ਨੂੰ ਉਚਾ ਕਰਨ ।।
ਲਾਹੌਰ }
ਤਾਰੀਖ ੧ ਜਨਵਰੀ ੧੯੧੬}

ਦਾਸ
ਬਾਵਾ ਬੁਧ ਸਿੰਘ