ਅਪਨੀ ਮੀਠੀ ਜ਼ਬਾਨ ਸੇ ਬੇ ਤਕਲਫ਼, ਬੇ ਮੁਬਾਲਗ਼, ਸਾਫ਼, ਸਾਫ਼ ਕੈਹ ਦੇਤਾ ਹੈ॥"
ਗੱਲ ਕੀ ਹਿੰਦੀ ਦੇ ਕਵੀ ਸਚਿਆਈ ਨੂੰ ਹੱਥੋਂ ਨਹੀਂ ਛਡਦੇ ਫਾਰਸੀ ਉਰਦੂ ਦੇ ਕਵੀ 'ਏਕ ਬਲਵੰਤ ਜੁਵਾਨ ਕੀ ਤਾਰੀਫ ਕਰੇਂਗੇ ਤੋਂ ਰੁਸਤਮ, ਤਹਮਤਨ, ਅਸਫੰਦਯਾਰ ਰੂਈਂਤਨ, ਸ਼ੇਰੇ ਬੇਸ਼ਾਏ ਦਗਾ, ਨਿਹੰਗੇ ਕੁਲਜ਼ਮ ਹੇਜਾ, ਵਗ਼ੈਰਾ ੨ ਲਿਖ ਕਰ ਸਫੇਹ ਸਿਆਹ ਕਰ ਦੇਂਗੇ, ਲੇਕਨ ਉਸ ਕੀ ਬਲੰਦ ਗਰਦਨ, ਭਰੇ ਹਏ ਡੰਕਰ, ਚੌੜਾ ਸੀਨਾ, ਬਾਜ਼ੂਓਂ ਕੀ ਗੁਲਾਵਟ, ਪਤਲੀ ਕਮਰ, ਗ਼ਰਜ਼ ਖੁਸ਼ਨਮਾਂ ਬਦਨ ਔਰ ਮੌਜ਼ੂੰ ਡੀਲ ਡੌਲ ਭੀ ਏਕ ਅੰਦਾਜ਼ ਰਖਤਾ ਹੈ, ਉਸਕੀ ਆਪਨੀ ਦਲਾਵਰੀ ਔਰ ਜ਼ਾਤੀ ਬਹਾਦਰੀ ਭੀ ਆਖਰ ਕੁਛ ਨਾ ਕੁਛ ਹੋ ਜਿਸਕੇ ਕਾਰਨਾਮੋਂ ਨੇ ਉਸੇ ਆਪਨੇ ਐਹਦ ਮੇਂ ਮੁਮਤਾਜ਼ ਕਰ ਰਖਾਂ ਹੈ, ਇਸੀ ਕੋ ਏਕ ਵਜ਼ਾ ਸੇ ਕਿਉਂ ਨਹੀਂ ਅਦਾ ਕਰਤੇ। ਜਿਸੇ ਸੁਨ ਕਰ ਮੁਰਦਾਰ ਖਿਆਲੋਂ ਮੇਂ ਅਕੜ ਤਕੜ ਔਰ ਕੁਮਲਾਏ ਹੂਏ ਦਿਲੋਂ ਮੇਂ ਉਮੰਗ ਪੈਦਾ ਹੋ ਜਾਏ॥
ਅਜ਼ਾਦ ਜੀ ਦਾ ਉੱਪਰਲਾ ਲੇਖ ਬਿਲਕੁਲ ਸੱਚਾ ਹੈ। ਅਸਲੀਅਤ ਨੂੰ ਉਰਦੂ ਕਵਿਤਾ ਅੱਖੋਂ ਦੂਰ ਰਖਦੀ ਹੈ, ਅਰ ਬਾਹਰਲੀ ਬਨਾਵਟ ਤੋਂ ਮਰਦੀ ਹੈ, ਫੇਰ ਇਕ ਥਾਂ ਉਰਦੂ ਦੀ ਬਾਬਤ ਲਿਖਦੇ ਹਨ:-
“ਬੇਸ਼ਕ ਹਮਾਰੀ ਤਰਜ਼ੇ ਬਿਆਨ ਅਪਨੀ ਚੁਸਤ ਬੰਦਸ਼ ਔਰ ਕਾਫੀਓਂ ਕੇ ਮੁਸਲਸਲ ਖਟਕੋਂ ਕਾਨੋਂ ਕੋ ਅੱਛੀ ਤਰਹ ਖਬਰ ਕੇ ਕਰਤੀ ਹੈ। ਅਪਨੇ ਰੰਗੀਨ ਅਲਫ਼ਾਜ਼ ਔਰ ਨਾਜ਼ਕ ਮਜ਼ਮੂਨੋਂ ਸੇ ਖਿਆਲ ਮੇਂ ਸ਼ੋਖੀ ਕਾ ਲੁਤਫ ਪੈਦਾ ਕਰਤੀ ਹੈ। ਸਾਥ ਉਸਕੇ ਮੁਬਾਲਗਾਏ ਕਲਾਮ ਔਰ ਇਬਾਰਤ ਕੀ ਧੂਮ ਧਾਮ ਸੇ ਜ਼ਮੀਨ ਆਸਮਾਨ ਕੋ ਤੈਹ ਵੋ ਬਾਲਾ ਕਰ ਦੇਤੀ ਹੈ ਮਗਰ ਅਸਲ ਮਕਸਦ ਯਾਨੇ ਦਿਲ
-੬੦-