ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਸੋ ਫਰੀਦ ਤੋਂ। ਜਦ ਇਸਲਾਮ ਦਾ ਰਾਜ ਆਇਆ ਤਾਂ ਉਸਦੇ ਨਾਲ ਹੀ ਫਾਰਸੀ ਦਾ ਅਸਰ ਕਵਿਤਾ ਤੇ ਪੈਨਾ ਸੁਰੂ ਹੋ ਗਿਆ ਨਾਲ ਹੀ ਅਰਬੀ ਦੇ ਪਦ ਫਾਰਸੀ ਦੀ ਰਾਹੀਂ ਆਏ ਅਰ ਅਜੇਹੇ ਪਦ- ਰੱਬ, ਸੁਲਤਾਨ, ਖਬਰ, ਬਾਬਾ, ਨਜ਼ਰ, ਹੁਕਮ, ਫਕੀਰ ਲਗਾਮ, ਤੈਮਤ, ਫਜਰ, ਗਰੀਬ, ਅਮੀਰ ਆਦਿ।

ਸ਼ੇਖ ਫਰੀਦ ਦੇ ਸ਼ਲੋਕ ਵੇਖੋ:―

(ੳ) ਫਰੀਦਾ ਖਾਕ ਨਾਂ ਨਿੰਜੀਏ ਖਾਕੂ ਜੇਡ ਨਾਂ ਕੋਇ।
(ਅ) ਵਸੀ ਰਬੁ ਹਿਆਲੀਐ ਜੰਗਲ ਕਿਆ ਢੂਢੇਹਿ।
(ੲ) ਗੋਹਲਾ ਰੂਹ ਨਾ ਜਾਣਈ ਸਿਰ ਭੀ ਮਿਟੀ ਖਾਈ॥

ਬਾਬਾ ਨਾਨਕ ਜੀ ਦੇ ਬਚਨਾਂ ਵਿੱਚ ਵੀ ਅਰਬੀ ਫ਼ਰਸੀ ਰਲੀ ਮਿਲੀ ਹੈ:―

“ਤੂੰ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ”।
"ਹੁਕਮੀ ਹੋਵਨ ਅਕਾਰ"॥
"ਗਾਵੈ ਕੋ ਵੇਖੈ ਹਾਦਰਾ ਹਦੂਰ"
ਹਦੂਰ = ਹਜ਼ੂਰ।

ਭਾਈ ਗੁਰਦਾਸ:-ਜਿਉਂ ਧਰਤੀ ਧੀਰਜ ਧਰਮ ਮਸਕੀਨੀ ਗੂੜੀ

ਛਜੂ:― "ਏਹ ਦਿਲ ਅਜਬ ਕਿਤਾਬ ਹਰਫ ਨ ਦੂਜਾ ਲਿਖੀਏ"

ਹੁਸੈਨ:―

"ਕਹੇ ਹੁਸੈਨ ਫਕੀਰ ਸਾਈਂ ਦਾ ਕੌਨ ਮੋੜੇ ਰੱਬ ਦੇ ਭਾਨੇ ਨੂੰ" ਪੁਰਾਨੇ ਕਵੀਆਂ ਨੇ ਅਰਬੀ ਫਾਰਸੀ ਦੇ ਪਦ ਤੇ ਵਰਤੇ ਪਰ ਪੰਜਾਬੀ ਦੀ ਅਸਲੀਅਤ ਨਹੀਂ ਗਵਾਈ॥

ਪਰ ਹਾਫਜ਼ ਬਰਖੁਰਦਾਰ ਨੇ ਜਦ ਕਿਸੇ ਲਿਖਨੇ ਸੁਰੂ ਕੀਤੇ ਤਾਂ ਫਾਰਸੀ ਕਵਿਤਾ ਦੀਆਂ ਧਾਰਨਾਂ ਤੇ 'ਤੋਲ' ਦਾ ਵਰਤਾਰਾ

-੬੫-