ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/7

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ



ਕੋਇਲਕੂ

(ਦੂਜੀ ਛਾਪ)

ਬੇਨਤੀ

ਕੋਇਲਕੂ ਦੀ ਪੈਹਲੀ ਛਾਪ ਛਪਿਆਂ ਨੂੰ ਦਸ ਵਰ੍ਹੇ ਬੀਤ ਚੁਕੇ
ਨੇਂ, ਕਿਸੇ ਕਦਰ ਨਾ ਪਾਈ । ਹਾਂ ਸਰਕਾਰ ਵਲੋਂ ਤਾਂ ਅਵਲ ਇਨਾਮ
ਮਿਲਿਆ । ਗਿਆਨੀ ਦੀ ਕੋਰਸ ਹੋਈ ਤਾਂ ਸਿਖਾਂ ਵਲੋਂ ਹਾਂ, ਜੀ ਸਿੱਖ
ਸਕੂਲਾਂ ਦੇ ਪ੍ਰਬੰਧਕਾਂ ਵਲੋਂ ਯੂਨੀਵਰਸਟੀ ਕੋਲ ਸ਼ਕੈਤਾਂ ਪੁਜੀਆਂ ਕਿ ਏ
ਇਸ਼ਕੀਆ ਕਵੀਆਂ ਤੇ ਉਹਨਾਂਂ ਦੀ ਕਵਿਤਾ ਦੀ ਪੁੜੀ ਹੈ, ਇਸ ਨੂੰ
ਟੈਕਸਟ ਨਹੀਂ ਬਨਾਣਾ ਚਾਹੀਏ । ਟੈਕਸਟ ਬੰਦ ਹੋ ਗਈ। ਨਾਲ ਈ
ਹੰਸ ਚੋਗ ਵੀ । ਵਾਹ ਸਾਡੇ ਸਿੱਖ Educationists ਵਿਦਿਆ
ਪਰਚਾਰਕਾਂ ਦੀ ਕਰਤੂਤ ! ਜਦ ਉਹ ਪੰਜਾਬੀ ਦੇ ਅਸਲੀ ਕਵਿਤਾ
ਭੰਡਾਰ ਤੋਂ ਡਰਦੇ ਰਹੇ ਤਾਂ ਓਹਨਾਂ ਪੰਜਾਬੀ ਦੀ ਉੱਨਤੀ ਕੀ ਕਰਨੀ
ਸੀ। ਪਰ ਵੇਲੇ ਨੇ ਅਪਨਾ ਅਸਰ ਵਿਖਾਇਆ ਤੇ ਅੰਤ ਪੁਰਾਤਨ
ਕਵਿਤਾ ਵਲ ਝਾਤੀ ਪਾਣੀ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਕ
ਗ੍ਰੰਥ ਹੋਇਆ। ਨਿਰਾ ਓਸੇ ਤੇ ਆਸਰਾ ਰਖ ਕੇ ਪੰਜਾਬੀ ਦੇ ਵਾਧੇ ਦੀ
ਕੋਸ਼ਸ਼ ਕਰਨਾ ਕੇਵਲ ਪੰਜਾਬੀ ਨੂੰ ਸਿਖਾਂ ਦੀ ਈ ਬੋਲੀ ਬਨਾਣਾ ਸੀ ।
ਇਸ ਦਾ ਮਾੜਾ ਅਸਰ ਏਹ ਹੋਇਆ ਕਿ ਹੋਰਨਾਂ, ਹਿੰਦੂ; ਮੁਸਲਮਾਨਾਂ
ਸਜਨਾਂ ਨੇ ਵੀ ਪੰਜਾਬੀ ਦਾ ਲੜ ਛੱਡ ਦਿਤਾ ਉਸ ਨੂੰ ਕੇਵਲ ਸਿਖਾਂ
ਦੀ ਬੋਲੀ ਜਾਤਾ। ਹੁਣ ਲੋਕ ਇਸ ਗਲਤੀ ਦੇ ਚਿੱਕੜ ਵਿਚੋਂ ਨਿਕਲ

-11-