ਉਨਾ ਵਾਂਗ ਉਧਾਰ ਜੇਹੜਾ ਪਏ ਨਾ।
ਦੇਨਾ ਮੁੜਕੇ ਫੇਰ ਮਿਲਦਾ ਸਦ ਰਹੇ।
ਅੱਜ ਕੱਲ ਪੰਜਾਬੀ ਬੋਲੀ ਦੇ ਮਾਂਞਨ ਅਰ ਲਿਟ੍ਰੇਚਰ ਵਧਾਨ ਦਾ ਖਿਆਲ ਸਿੱਖਾਂ ਵਿਚ ਢੇਰ ਹੋ। ਮੁਸਲਮਾਨ ਭਰਾ ਵੀ ਇਸ ਗੱਲ ਤੋਂ ਬਸ ਕਰੀ ਬੈਠੇ ਹਨ। ਹਾਂ ਬੈਂਤ ਬਾਜ਼ੀ ਓਨ੍ਹਾਂ ਵਿਚ ਜ਼ਰੂਰ ਹੈ ਪਰ ਉਰਦੂ ਫ਼ਾਰਸੀ ਦੀ ਰੰਙਨ ਵਿੱਚ ਰੱਤੀ। ਸਿੱਖਾਂ ਦੀ ਕਵਿਤਾ ਦਾ ਪਿੰਡਾ ਤੇ ਸੰਸਕ੍ਰਿਤੀ ਅਰ ਫੈਸ਼ਨ ਅੰਗਰੇਜ਼ੀ ਹੁੰਦਾ ਜਾਂਦਾ ਹੈ, ਜਿਸ ਤੋਂ ਆਸ ਲਗਦੀ ਹੈ ਕਿ ਏਹ ਪੰਜਾਬੀ ਕਵਿਤਾ ਨੂੰ ਕਿਸੇ ਸਿਰੇ ਚੜ੍ਹਾਨਗੇ। ਸਿਖ ਸਕੂਲ ਦੀ ਕਵਿਤਾ ਦਾ ਵੇਰਵਾ ਕਿਸੇ ਅਗਲੇ ਭਾਗ ਵਿਚ ਕੀਤਾ ਜਾਏਗਾ॥
ਕਵਿਤਾ ਦਾ ਅਸਰ ਸੁਸਾਇਟੀ ਤੇ
ਕਵਿਤਾ ਇਕ (Art) ਹੁਨਰ ਤੇ ਹੋਈ, ਪਰ ਇਸ ਦਾ ਲਾਭ ਸੁਸੈਟੀ ਜਾਂ ਲੋਕਾਂ ਨੂੰ ਕੀ ਹੈ? ਕੀ ਏ ਦਿਲ ਪ੍ਰਚਾਵਾ ਈ ਹੈ, ਜਾਂ ਇਸ ਦਾ ਕੁਝ ਅਸਰ ਸੁਸੈਟੀ ਤੋਂ ਹੁੰਦਾ ਹੈ?
ਜਦ ਮਾਨੁਖ ਸੁਸੈਟੀ ਦਾ ਅੰਸ ਹੈ, ਅਰ ਮਾਨੁਖ ਦੇ ਚਿੱਤ ਤੇ ਕਵਿਤਾ ਦਾ ਅਸਰ ਹੋਨਾ ਦੱਸਿਆ ਹੈ, ਤਦ ਤੋਂ ਸੁਸੈਟੀ ਤੇ ਵੀ ਇਸ ਦਾ ਅਸਰ ਹੋਇਆ।
ਕਵਿਤਾ ਇਕ ਖਿਆਲ ਨੂੰ ਬੜੇ ਜੋਸ਼ ਅਰ ਚੋਨਵੇਂ ਪਦਾਂ ਵਿੱਚ ਦੱਸਦੀ ਹੈ; ਜੋ ਗੱਲ ਨਸਰ ਵਿਚ ਨਹੀਂ। ਕਵਿਤਾ ਦਾ ਪ੍ਰਤਖ ਅਸਰ ਡਿੱਠਾ ਹੋਸੀ, ਕਿ ਖਿੜ ਖਿੜ ਹਸਾ ਦੇਂਦੀ ਹੈ, ਅਥਰੀਂ ਰੁਵਾ ਦੇਂਦੀ ਹੈ ਕਵੀ ਦੇ ਬਚਨਾਂ ਦਾ ਅਸਰ ਇਕ ਦੂਸਰੇ ਲੈਕਚਚਾਰ ਦੇ ਬਚਨਾਂ ਤੋਂ ਕਿਧਰੇ ਵਧੀਕ ਹੁੰਦਾ ਹੈ।
-੬੯-