ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਾਈ ਦੇ ਸਮੇਂ ਢਾਡੀ ਵਾਰਾਂ ਗਾਕੇ ਜੋਧਿਆਂ ਨੂੰ ਜੋਸ਼ ਦਵਾਂਦੇ ਸਨ। ਅਜ ਕਲ ਢਾਡੀ ਗਏ ਤੇ ਵਾਜੇ ਆਏ ਹੁਨ ਵਾਜੇ ਦੀ ਸੁਰ ਸਪਾਹੀਆਂ ਨੂੰ ਮਸਤ ਕਰਦੀ ਹੈ।

ਪਬਲਕ ਦੇ ਖਿਆਲਾਤ ਨੂੰ ਪਲਟਾ ਦੇਨਾ ਕਵੀ ਲਈ, ਕੋਈ ਔਖਾ ਕੰਮ ਨਹੀਂ ਪਰ ਕਵੀ ਵੀ ਕਵੀ ਹੋਵੇ, ਤੁਕਬੰਦ ਨਾ ਹੋਵੇੈ। ਯੂਨਾਨ ਦੀ ਡਿੱਗੀ ਹੋਈ ਹਾਲਤ ਵੇਖ ਇੰਗਲੈਂਡ ਦੇ ਮਸ਼ਹੂਰ ਕਵੀ ਲਾਰਡ ਬਾਇਰਨ ਨੇ "Chide Haiiod"[1] ਇਕ ਕਵਿਤਾ ਲਿਖੀ ਜਿਸ ਨੂੰ ਪੜ੍ਹ ਕੇ ਯੂਨਾਨੀਆਂ ਨੂੰ ਏਡਾ ਜੋਸ਼ ਆਇਆ ਕਿ ਉਹ ਥੋੜੇ ਚਿਰ ਵਿਚ ਈ ਤੁਰਕਾਂ ਦੀ ਹਕੂਮਤ ਹਟਾ ਸੁਤੰਤ੍ਰ, ਅਜ਼ਾਦ ਹੋ ਗਏ॥

ਕਵਿਤਾ ਦਾ ਅਸਰ ਦੇਣ ਦੀ ਤੇ ਪੁਲੀਟੀਕਲ ਹਾਲਤ

ਅਰਬ ਦੇਸ਼ ਦੇ ਹਰ ਕਬੀਲੇ ਦਾ ਪੁਰਾਣੇ ਸਮਿਆਂ ਵਿਚ ਇਕ ਕਵੀ ਹੁੰਦਾ ਸੀ, ਕਿ ਅਰ ਉਸ ਦੀ ਕਵਿਤਾ ਦਾ ਅਸਰ ਉਸ ਕਬੀਲੇ ਤੇ ਏਡਾ ਹੁੰਦਾ ਸੀ ਉਸ ਕਬੀਲੇ ਦੀ ਉੱਨਤੀ ਤੇ ਤ੍ਰਕੀ ਉਸ ਕਵੀ ਦੀ ਲਿਆਕਤ ਤੇ ਹੁੰਦੀ ਸੀ। ਕਿੰਨੀ ਵਾਰੀ ਕਵੀਆਂ ਨੇ ਅਪਨੇ ਕਬੀਲੇ ਦੀ ਨੀਵੀਂ ਹਾਲਤ ਨੂੰ ਕਵਿਤਾ ਦੇ ਜੋਸ਼ ਨਾਲ ਉੱਚਾ ਕੀਤਾ। ਜਿਸ ਮਨੁੱਖ ਦੀ ਕਵੀ ਵਡਿਆਈ ਕਰਨ ਉਹੀ ਵਡਾ ਗਿਨਿਆ ਜਾਂਦਾ ਸੀ ਅਰ ਜਿਸ ਦੀ ਬੁਰਿਆਈ ਕੀਤੀ ਓਹੀ ਨੀਵਾਂ ਹੋ ਗਿਆ।

ਇਕ ਕਹਾਨੀ ਹੈ ਕਿ ਇਕ ਸ਼ਖਸ ਦੀਆਂ ਤਿੰਨ ਧੀਆਂ ਸਨ, ਜੁਵਾਨ, ਵਰਯੋਗ, ਪਰ ਉਹ ਘਰੋਂ ਸੀ ਗਰੀਬ, ਏਸ ਕਰਕੇ ਵਿਚਾਰੀਆਂ ਨੂੰ ਵਰ ਨਹੀਂ ਸੀ ਜੁੜਦਾ। ਉਨ੍ਹਾਂ ਦੀ ਮਾਤਾ ਨੇ ਇਕ ਮੁਖੀ ਕਵੀ ਦੀ ਮਿੰਨਤ ਕੀਤੀ, ਜਿਸ ਨੇ ਤਰਸ ਖਾਕੇ ਉਨ੍ਹਾਂ

-੭੦-

  1. Childe Harold's Pilgrimage ਕਵਿਤਾ ਦਾ ਹਵਾਲਾ ਹੈ। Haiiod ਦੀ ਥਾਂ Harold ਚਾਹੀਦਾ ਸੀ