ਉਹ ਜੀਕਨ ਚਾਹੁਨ ਅਪਨਾ ਖਿਆਲ ਜ਼ਾਹਰ ਕਰਨ। ਏਹੀ ਹਾਲ ਉਸ ਕੌਮ ਦਾ ਹੈ, ਜੋ ਦੂਜੇ ਰਾਜ ਦੇ ਹੇਠਾਂ ਹੋਵੇ। ਕਾਨੂੰਨੀ ਬੰਦਸ਼ ਤੇ ਰਾਜ ਦਾ ਡਰ ਕਵੀ ਨੂੰ ਅਪਨੇ ਖਿਆਲ ਅਜ਼ਾਦੀ ਨਾਲ ਦਸਨੋਂ ਰੋਕਦਾ ਹੈ। ਜਦ ਏਹ ਹਾਲ ਹੋਇਆ ਤਾਂ ਹੌਲੀ ੨ ਕਵੀ ਦੀ ਸੋਚ ਦੀ ਉਡਾਰੀ ਵੀ ਘਟਦੀ ਜਾਂਦੀ ਹੈ।ਇਕ ਖਾਸ ਪੰਥ ਤੇ ਉਸਨੂੰ ਚਲਨਾ ਪੈਂਦਾ ਹੈ। ਦੂਜੇ ਪਾਸੇ ਏਹ ਵੀ ਗਲ ਹੈ ਕਿ ਸ਼ਖਸ਼ੀ ਰਾਜ ਵਿਚ ਹੀ ਚੰਗੇ ਚੰਗੇ ਕਵੀ ਹੁੰਦੇ ਹੈਨ। ਜੇ ਰਾਜੋ ਨੂੰ ਕਵਿਤਾ ਦਾ ਸ਼ੌਕ ਹੋਵੇ ਅਰ ਕਵਿਤਾ ਦੀ ਕਦਰ ਕਰੇ ਤਾਂ ਓਥੋਂ ਕਵੀ ਤੇ ਗੁਨੀ ਕੱਠੇ ਹੋ ਜਾਂਦੇ ਨੇਂ ਅਰ ਅਪਨੇ ਅਪਨੇ ਗੁਣ ਵੱਧ ੨ ਕੇ ਵਖਾਂਦੇ ਨੇਂ, ਜਿਸ ਕਰਕੇ ਲੋਕਾਂ ਵਿਚ ਕਵਿਤਾ ਦੀ ਕਦਰ ਵੱਧਦੀ ਹੈ। ਉਰਦੂ ਕਵਿਤਾ ਇਸੇ ਤਰ੍ਹਾਂ ਬਨੀ ਤੇ ਵੱਧੀ।
ਏਹ ਪੈਸੇ ਦੇ ਨੌਕਰ ਕਵੀ ਕਾਰੀਗਰ ਤੇ ਹੁੰਦੇ ਹੈਨ, ਲੋਕਾਂ ਨੂੰ ਹਸਾਨ, ਰੁਵਾਨ, ਉਸਤਤੀ ਤੇ ਬੁਰਿਆਈ ਕਰਨ ਵਿਚ ਉਸਤਾਦ, ਪਰ ਕਵਿਤਾ ਉਸ ਉਚ ਪਦਵੀ ਦੀ ਨਹੀਂ ਜੋ ਅਜ਼ਾਦ ਤੇ ਫਕੀਰ ਕਵੀਆਂ ਦੀ ਹੁੰਦੀ ਹੈ। ਇਸ ਵਿਚ ਸ਼ੱਕ ਨਹੀਂ ਕਿ ਬਾਜੇ ਵੱਡੇ ਵੱਡੇ ਪਤਵੰਤੇ ਕਵੀ ਰਾਜ ਦਰਬਾਰਾਂ ਵਿਚ ਨੌਕਰ ਸਨ। ਪਰ ਉਹ ਉਚੇ ਦੇਸ਼ ਦੇ ਲੋਕ ਸਨ ਜਿਨ੍ਹਾਂ ਨੇ ਉੱਚਾ ਕੰਮ ਕਰਨਾ ਹੀ ਸੀ ਚਾਹੇ ਉਹ ਜੰਗਲ ਵਿਚ ਹੁੰਦੇ ਚਾਹੇ ਦਰਬਾਰ ਵਿਚ। ਜੀਕਨ ਕਾਲੀਦਾਸ ਫ਼ਿਰਦੋਸੀ ਆਦਿ।
ਵੱਡੇ ਕਵੀਆਂ ਨੂੰ ਜੱਗ ਦਾ ਖਿਆਲ ਨਹੀਂ ਹੁੰਦਾ; ਉਹ ਅਪਨੀ ਕਵਿਤਾ ਇਸ ਲਈ ਨਹੀਂ ਲਿਖਦੇ ਕਿ ਲੋਕ ਉਹਨਾਂ ਦੀ ਕਦਰ ਕਰਨ। ਉਹ ਤੇ ਰਬੀ ਮੌਜ ਵਿਚ ਮਸਤ ਇਲਾਹੀ ਬਚ ਆਖਦੇ ਨੇਂ। ਲੋਕ ਉਨ੍ਹਾਂ ਤੋਂ ਲਾਭ ਉਠਾਨ ਤਾਂ ਉਨ੍ਹਾਂ ਦੇ ਚੰਗੇ ਭਾਗ ਨਿਰਮਲ ਨੀਰ (ਅੰਮਿਰਤ) ਦਾ ਦਰਿਆ ਵਗ ਜਾਂਦਾ ਹੈ; ਜਿਸ ਦੇ ਚੰਗੇ ਭਾਗ ਹੋਨ, ਪੀਵੇ। ਸ਼ਿਵਾਂ ਵਾਂਗ਼ ਕਵੀ ਲੋਕ ਅਪਨੀ ਕਵਿਤਾ
-੭੪-