ਦੀ ਗੰਗਾ ਇਸ ਮਾਤ ਲੋਕ (ਜਗ) ਵਿਚ ਅਪਨੇ ਦਮਾਗ ਦੇ ਸੁਰਗ ਤੋਂ ਲਿਆ ਵਗਾਂਦੇ ਹਨ। ਲੋਕ ਪੂਜਨ ਨਾ ਪੂਜਨ, ਗੰਗਾ ਦਾ ਦੋਸ਼ ਕੀ? ਉਹ ਹਮੇਸ਼ ਨਿਰਮਲ ਤੇ ਸੁੱਧ ਹੈ।
ਪੰਜਾਬ ਦੀ ਕਵਿਤਾ
ਆਰਯ ਕੌਮ ਦੇ ਪੰਜਾਬ ਵਿਚ ਡੇਰੇ ਲਾਨ ਤੋਂ ਪੈਹਲੇ, ਸਾਡੇ ਦੇਸ਼ ਦੀ ਕਵਿਤਾ ਦਾ ਕੀ ਹਾਲ ਸੀ। ਇਸ ਗਲ ਦਾ ਕੁਝ ਬਹੁ ਪਤਾ ਨਹੀਂ ਲਗਦਾ। ਜਦ ਆਰਯਾ ਆਏ ਅਰ ਇਸ ਦੇਸ ਵਿਚ ਵਸੋਂ; ਓਸ ਵੇਲੇ ਦੇ ਗੀਤ ਤੇ ਸ਼ਲੋਕ ਰਿਗਵੇਦ ਵਿਚ ਹਨ। ਚਾਨ ਆਰਯਾ ਰਚਨਾ ਦੇ ਨਜ਼ਾਰੇ ਵੇਖਦੇ ਸਨ ਅਰ ਹਰ ਵੇਲੇ ਕੁਦਰਤੀ ਤੇ ਰੂਬੀ ਰੰਗ ਵਿਚ ਵਸਦੇ ਸਨ। ਉਹ ਕੁਦਰਤ ਦੇ ਰੂਪ ਤੋਂ ਮਸਤ ਸਨ, ਉਹੀ ਓਹਨਾਂ ਦੀ ਯਾਰ ਸੀ ਉਹੀ ਦਿਲਦਾਰ, ਓਸੇ ਦੇ ਪ੍ਰੇਮ ਵਿਚ ਰੱਤੇ ਰਿਸ਼ੀਆਂ ਨੇ ਇੰਦਰ, ਉਸ਼ਾ, ਮੇਘ, ਵਾਯੂ, ਵਰਨ ਆਦਿ ਦੀ ਉਪਮਾ ਕੀਤੀ। ਕਵਿਤਾ ਦੀ ਉਡਾਰੀ ਏਡੀ ਵਧੀ ਕਿ ਕਿਸੇ ਹੋਰ ਦੇਸ਼ ਵਿਚ ਇਸਦਾ ਵਲ ਗਏ ਖ਼ਾਮੀਆਂ ਕਰਤਾ ਨਮੂਨਾ ਨਹੀਂ। ਹੌਲੀ ੨ ਵਸਤੂ ਚਚਨਾ ਤੋਂ ਰਚਨ ਵਾਲੇ ਦਾ ਨਜ਼ਾਰਾ ਵੇਖਿਆ। ਅਗਨੀ ਵਾਯੂ, ਇੰਦਰ ਆਦਿ ਸ਼ਕਤੀਆਂ ਇਕ ਰੱਬੀ ਸ਼ਕਤੀ ਦੇ ਆਸਰੇ ਅਰ ਅਤ ਨੂੰ ਓਸੇ ਵਿਚ ਲੋਪ ਹੋ ਗਈਆਂ, ਕੁਲ ਬ੍ਰਹਮੰਡ ਵਿਚ ਇਕ ਘਰ ਕੁਲ ਰਚਨਾ ਉਸ ਵਿਚ ਭਾਲੀ, ਅਮ੍ਰਿੰਤ ਦੀ ਟੀਸੀ ਤੇ ਪੁੱਜੇ, ਦੁਨੀਆਂ ਦੀ ਆਦਿ ਕਵਿਤਾ ਦੀ ਉਤ ਪਤੀ ਪਦੇਸ਼, ਸਾਡੇ ਏਜ ਪੰਜਾਬ ਦੇਸ਼ ਵਿਚ ਹੀ ਹੋਈ। ਪਰ ਸ਼ੋਂਕ ਹੈ ਕਿ ਉਹ ਦੋਸ਼ ਜੇਹੜਾ ਕਵਿਤਾ ਦੀ ਜਨਮ ਭੂਮੀ ਸੀ, ਅਜ ਕਲ ਏਸੇ ਗੁਨ ਵਿਚ ਏਡਾ ਹੀਨਾ ਹੈ ਕਿ ਲੋਕ ਹਸਦੇ ਤੇ ਠੱਠੇ ਕਰਦੇ ਹਨ।
-੭੫-