ਰਹੇ ਹਨ । ਕੁਝ ਕੁਝ ਪੁਰਾਣੇ ਸਿੱਖ ਅਜੇ ਵੀ ਧਾਰਮਕ ਵਿਸ਼ੇ ਤੋਂ
ਬਿਨਾ ਗੁਰਮੁਖੀ ਵਿਚ ਹੋਰ ਪੁਸਤਕਾਂ ਵੇਖ ਖੁਸ਼ ਨਹੀਂ ਹੁੰਦੇ । ਪਰ ਅਜੇਹੇ
ਪ੍ਰੇਮੀ ਹੁਣ ਥੋੜੇ ਨੇਂ। ਸਾਨੂੰ ਆਸ ਹੈ ਕਿ ਪੰਜਾਬੀ ਲਿਟਰੇਚਰ ਵੀ,
ਹੋਰਨਾਂ ਬੋਲੀਆਂ ਅੰਗਰੇਜ਼ੀ, ਉਰਦੂ, ਹਿੰਦੀ, ਵਾਂਗੂ ਵੱਧਕੇ ਅਪਨੀ
ਅਸਲੀ ਪਦਵੀ ਹਿੰਦ ਦੀਆਂ ਬੋਲੀਆਂ ਵਿਚ ਲਵੇਗੀ ।
ਕੋਇਲਕੂ ਦੀ ਪੈਹਲੀ ਛਾਪ ਜਦ ਛਪੀ ਸੀ ਉਸ ਵੇਲੇ ਕਈ
ਮੁਗਲੇਈ ਸਮੇਂ ਕਵੀਆਂ ਦਾ ਪਤਾ ਨਹੀਂ ਸੀ ਪਿਛੋਂ ਖੋਜ ਤੋਂ ਨਵੇਂ
ਕਵੀਆਂ ਦੀਆਂ ਰਚਨਾਂ ਮਿਲੀਆਂ, ਜੀਕਨ:-
(੧) ਦਾਮੋਦਰ ਦੀ ਹੀਰ
(੨) ਪੀਲੂ ਦਾ ਮਿਰਜ਼ਾ ਸਾਹਿਬਾਂ
(੩) ਨਿਜਾਬਤ ਦੀ ਵਾਰ ਨਾਦਰ ਸ਼ਾਹ
ਇਹ ਕਵੀ ਬੰਬੀਹਾ ਬੋਲ ਵਿਚ ਲਿਖੇ ਗਏ ਨੇਂ। ਖਿਆਲ
ਸੀ ਕਿ ਨਵੀਂ ਛਾਪ ਵਿਚ ਸਾਰੇ ਮੁਗਲੇਈ ਕਵੀ ਕਠੇ ਕਰ ਦਿਤੇ
ਜਾਨਗੇ, ਪਰ ਬੰਬੀਹਾ ਬੋਲ ਛਪਨ ਤੋਂ ਪਿਛੋਂ ਛੇਤੀ ਈ ਕਇਲਕੂ ਦੀ
ਨਵੀਂ ਦੂਜੀ ਛਾਪ ਦੀ ਲੋੜ ਪਈ । ਇਸ ਕਰਕੇ ਅਦਲੀ ਬਦਲੀ ਨਹੀਂ
ਕੀਤੀ ਗਈ । ਕੇਵਲ "ਕਵਿਤਾ" ਦੇ ਭਾਗ ਨੂੰ ਫੇਰ ਵਿਚਾਰ ਕਰਕੇ
ਛਾਪ ਦਿਤਾ ਗਿਆ ਹੈ । ਏਹੀ ਹਿਸਾ ਗਿਆਨੀ ਦੀ ਕੋਰਸ ਦਾ ਹੈ ।
ਅਗਲੀ ਵਾਰੀ ਕੋਇਲਕੂ ਤੇ ਬੰਬੀਹਾ ਬੋਲ ਨੂੰ ਨਵੀਂ ਤਰਤੀਬ ਵਿਚ
ਛਾਪਿਆ ਜਾਵੇਗਾ । ਤੇ ਕਵਿਤਾ ਸੰਬੰਧੀ ਨਵੀਂ ਵਿਚਾਰ ਲਿਖੀ ਜਾਸੀ
ਭੁਲ ਚੁਕ ਮਾਫ ।
ਫੋਰਟ ਮਨਰੋ ।}
੧੧-੮-੧੯੨੬}
ਦਾਸ-ਬਾਵਾ ਬੁਧ ਸਿੰਘ
ਪੰਨਾ:ਕੋਇਲ ਕੂ.pdf/8
Jump to navigation
Jump to search
ਇਹ ਸਫ਼ਾ ਪ੍ਰਮਾਣਿਤ ਹੈ
