ਪੰਨਾ:ਕੋਇਲ ਕੂ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਸੀ;-ਪਿਆਰ ਨਾਲ ਮੇਲ ਦੀ ਰਾਤ; ਓਥੇ ਝੁਰਮਟ ਪਾਇਆ ਤਾਰਿਆਂ, ਚੰਨ ਝਾਤੀ ਪਾਵੇ ਚਾ ॥ · ਅਤੇ ਚੜਿਆ ਲੋੜੇ ਰਾਤ ਰਾਤ, ਸੂਰਜ ਚਾਮਲ ਚਾਮਲ ਚਾ। ਕਰੇ ਦੁਆਈਂ ਸੱਸਵੀ, ਰਬਾ ਦੇਹ ਨਾ ਚਾੜੀ ਝੰਬ । ਮੈਂ ਰੱਜ ਲਗ ਸੋਵਾਂ ਗਲ ਯਾਰ ਦੇ, ਤਾਂ ਦੇਹੁੰ ਚਾੜੀ ਰੱਬ ॥ ਜ਼ੁਲੇਖਾਂ;-ਪਰ ਦਰਦੋਂ ਹਰਫ ਨਾ ਕੀਤਾ, ਬੀਬੀ ਨਾਲ ਪਿਆਰੇ ਕੋਈ ਵੇਖ ਯੂਸਫ ਦੀ ਬੇ ਪਰਵਾਹੀ ਰਬ ਥੀਂ ਅਰਜ਼ੀ ਹੋਈ ॥ ਏਹਨਾਂ ਤੋਂ ਸੌ ਕੁ ਵਰ੍ਹੇ ਪਿਛੋਂ ਮਹੰਮਦ ਸ਼ਾਹ ਦੇ, ਵੇਲੇ ਪੰਜਾਬ ਵਿੱਚ ਕਵਿਤਾ ਦਾ ਜ਼ੋਰ ਹੋ ਗਇਆ | ਬੁਲਹਾ, ਮੁਕਬਲ, ਨਿਜਾਬਤ ਵਾਰਸ, ਹਾਮਦ, ਅਲੀ ਹੈਦਰ ਆਦਿ ਨੇ ਕਵਿਤਾ ਦੀ ਘਨਘੋਰ ਲਾ ਦਿਤੀ । ਵਾਰਸ ਨੇ ਹੀਰ ਲਿਖ ਕੇ ਕਿਸੇ ਨੂੰ ਚੋਟੀ ਤੇ ਪੁਜਾ ਦਿੱਤਾ ਅਰ ਕਵੀਆਂ ਦੀ ਸਰਦਾਰੀ ਪਾਈ | ਬੁਲਾ ਤੇ ਪ੍ਰੇਮੀ ਜਨਾ ਸੀ, ਪ੍ਰੇਮ ਵਿੱਚ ਹੀ ਗਾਉਂਦਾ ਤੇ ਨੱਚਦਾ ਰਿਹਾ । ਤਾਂਈ ਤੇ ਬੋਲੀ ਵੀ ਠੇਠ ਰਹੀ, ਪਰ ਅਲੀ ਹੈਦਰ ਜੀ ਸਨ ਪੜੇ ਲਿਖੇ, ਆਲਮ ਫ਼ਾਜ਼ਲ ਕਾਜੀ, ਉਹ ਬਿਨਾ ਫਾਰ ਸੀ ਤੋਂ ਕਿਥੋਂ ਕੈਂਹਦੇ । ਵਾਰਸ ਨੇ ਪੰਜਾਬੀ ਦੀ ਸਰਨ ਨਾ ਛੱਡੀ । ਇਸ ਨੇ ਮੁਹਾਵਰੇਨੂੰ ਚੰਗੀ ਤਰਾਂ ਮਾਂਝਿਆਂ ਅਰ ਲੋੜ ਅਨੁਸਾਰ ਫਾਰਸੀ ਵੀ ਵ ਰ । ਫਾਰਸੀ ਤੋਂ ਪਲਾ ਛੁਡਾਨਾਂ ਮੁਬਕਲ ਸੀ, ਕਿਉਂ ਜੋ ਦੇਸ ਦੀ ਬੋਲੀ ਵਿੱਚ ਇਸ ਨੇ ਅਪਨਾ ਘਰ ਬਨਾ ਲੀਤਾ ਸੀ ਅਰ ਫਾਰਸੀ ਦੇ ਪਦ, ਪੰਜਾਬ ਵਿੱਚ ਰਲਕੇ ਪੰਜਾਬੀ। ਹੋ ਗਏ ਸਨ । ਉਹਨਾਂ ਦਾ ਅੱਡ ਕਰਨਾ ਔਖਾ ਸੀ, ਅਰ ਉਹਨਾਂ ਦਾ ਅੱਡ ਕਰਨਾ ਯੋਗ ਵੀ ਨਹੀਂ ਸੀ । ਦੱਸੋ ਏਹਨਾਂ ਪਦਾਂ ਨੂੰ ਕੌਨ ਕੱਢ ਸਦਕਾ ਸੀ; ਰੱਬ, ਅਰਜ਼, ਸਲਤਾਨ, ਤੋਹਮਤ, ਨਮਾਜ਼, ਰੋਜ਼ਾ, " ਸਲਾਮ, ਦੁਆ, ਬੰਦਗੀ, ਹੋਰ ਅਨੇਕ ਪਦ । - 0