ਇਸ ਮੁਹੰਮਦ ਸ਼ਾਹੀ ਜ਼ਮਾਨੇ ਤੋਂ ਪਿੱਛੋਂ ਪੰਜਾਬ ਵਿੱਚ ਸਿਖਾਂ ਦਾ ਰਾਜ ਹੋਇਆ ਅਰ ਕਵੀਆਂ ਦੀ ਕਦਰ ਵੀ ਹੋਨ ਲਗ ਪਈ। ਬੈਂਤਾਂ ਦਾ ਜ਼ੋਰ ਹੋ ਗਇਆ, ਰਾਜ ਵਲੋਂ ਵੀ ਕਵਿਤਾ ਦੀ ਕਦਰ ਹੋਈ, ਹਾਸ਼ਮ ਰਾਜ ਕਵੀ ਹੋਇਆ, ਕਾਦਰ ਯਾਰ, ਐਹਮਦ ਯਾਰ, ਪੀਰ ਬਖਸ਼ ਜੇਹਾਂ ਦੀ ਕਦਰ ਹੋਈ। ਇਸ ਸਮੇਂ ਪੰਜਾਬੀ ਕਵਿਤਾ (ਬੈਂਤਾਂ) ਦੇ ਇਕ ਮਸ਼ਾਹੂਰ ਸਕੂਲ ਦਾ ਪਿਆਰੇ ਸਾਹਿਬ ਨੇ ਮੁੱਢ ਰਖਿਆ। ਪਿਆਰੇ ਸਾਹਿਬ ਜੀ ਦੇ ਸਿਲਸਿਲੇ ਦੇ ਸ਼ਾਗਿਰਦ ਹੀ ਅੱਜ ਕੱਲ ਲਾਹੌਰ ਅਮਿਤਸਰ ਵਿੱਚ ਮੰਨੇ ਹੋਏ ਕਵੀ ਹਨ। ਇਸ ਸਮੇਂ ਦੀ ਕਵਤਾ ਦੀ ਵੰਨਗੀ ਹੇਠ ਲਿਖਦੇ ਹਾਂ:-
ਲੋਕਾਂ ਭਾਨੇ ਵਸਤੀ ਵਸਦੀ ਅਤੇ ਸਭ ਜਗ ਆਖੇ ਵਸਦੀ।
ਆ ਵਸਤੀ ਤਨ ਮਨ ਦੀ ਵਸਤੀ ਅਤੇ ਦਿਲ ਮੇਰੇ ਦੀ
ਵਸਦੀ। ਜਿਸ ਵਸਤੀ ਨਾਲ ਵਸਤੀ ਸਾਨੂੰ ਉਸ ਵਸਤੀ
ਨਾਲ ਨਾ ਵਸਦੀ। ਹਾਸ਼ਮ ਯਾਰ ਮਿਲੇ ਵਿਚ ਬੇਲੇ ਉਹ
ਬਾਗ ਬਹਾਰੀਂ ਵਸਦੀ।
ਸਿਦਕ ਮਲਾਹ ਸਮੰਦਰ ਤਾਰੇ ਜਿੱਥੇ ਪੰਛੀ ਪਾਰ ਨਾਂ ਹੋਵੇ।
ਜਿਸ ਦਾ ਬਾਉਂ ਮਕਾਨ ਨਾ ਰੱਬ ਦਾ, ਤਿਸ ਜਾ ਹਜ਼ਰ
ਖਲੋਵੇ। ਓਕੜ ਮੱਲ ਪਵੇ, ਜੇਹੜਾ ਮੋਤੀ, ਨਿਤ ਮਿਯਗਾਂ
ਨਾਲ ਪਰੋਵੇ। ਹਾਸ਼ਮ ਤੁiਘ ਹੋਵੇ ਜਿਸ ਦਿਲ ਦੀ, ਉਹਦੀ
(ਹਾਸ਼ਮ
ਯੇ-ਯਾਦ ਖੁਦਾਇ ਦੀ ਜਿਨਾਂ ਕੀਤੀ ਮਿਲਨ ਤਿਨਾਂ ਨੂੰ ਤੁਰਤ
ਮਜਦੂਰੀਆਂ ਨੇ। ਜਿਨਾਂ ਮੌਲਾ ਦੇ ਨਾਮ ਦਾ ਵਿਰਦ ਕੀਤਾ
ਉਹਨਾਂ ਮਿਲੀਆਂ ਗਈਆਂ ਅਜਰ ਸਬੂਰੀਆਂ ਨੇ। ਜਿਨਾਂ ਜਾਨ
ਪਿਆਰੇ ਤੋਂ ਫਿਦਾ ਕੀਤੇ ਉਹਨਾਂ ਮਿਲੀਆਂ ਜਾ ਹਜ਼ੂਰੀਆ
-੮੧-