ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਰਮਨ ਨੂੰ ਮਾਰ ਮੁਕਾਵਾਂਗੇ।
ਸਰਕਾਰ ਦੀ ਫਤੇ ਕਰਾਵਾਂਗੇ॥

ਜੰਗ ਦੀ ਫਤੇਹ ਪਿਛੋਂ ਲੋਕਾਂ ਦੀਆਂ ਅਖਾਂ ਸਰਕਾਰ ਵਲ ਸਨ ਕਿ ਸਾਨੂੰ ਹਕੂਕ ਮਿਲਦੇ ਨੇ, ਪਰ ਰੀਫਾਰਮਾਂ ਤੇ ਮਿਲੀਆਂ ਪਿਛੋਂ, ਪੈਹਲੋਂ ਮਿਲਿਆ ਰੌਲਟ ਐਕਟ, ਜਿਸ ਨੇ ਸਭ ਥਾਂ ਰੌਲਾ ਪਵਾ ਦਿਤਾ। ਦੇਸ ਵਿਚ ਨਵੀਂ ਲੈਹਰ-ਪੁਲੀਟੀਕਲ ਲੈਹਰ ਚਲ ਪਈ। ਮਹਾਤਮਾਂ ਗਾਂਧੀ ਨੇ ਅਪਨੀ ਨਾ ਮਿਲਵਰਤਨ ਦੀ ਮੁਹਿੰਮ ਸ਼ੂਰੂ ਕੀਤੀ, ਓਧਰ ਮੁਸਲਮਾਨਾਂ ਵਿਚ ਖ਼ਿਲਾਫ਼ਤ ਲੈਹਰ ਸ਼ੁਰੂ ਹੋ ਪਈ। ਏਹਨਾਂ ਦੋਹਾਂ ਲੈਹਰਾਂ ਵਿਚ ਸ਼ਾਮਲ ਕਰਨ ਲਈ ਫੇਰ ਪੇਂਡੂਆਂ ਜਾਂ ਆਮ ਲੋਕਾਂ ਨੂੰ ਝੂਣਾ ਦੇਣ ਦੀ ਲੋੜ ਸੀ ਤੇ ਫੇਰ ਪੰਜਾਬੀ ਗੀਤ ਤੇ ਨਜ਼ਮਾਂ ਸ਼ੁਰੂ ਹੋਈਆਂ। ਗ਼ਲੀ, ਬਜ਼ਾਰ, ਪਿੰਡ; ਸ਼ੈਹਰ, ਘਰ ਘਰ ਏਹੀ ਗੀਤ, ਏਹੀ ਰੰਗ। ਕਿਧਰੇ ਸਰਕਾਰ ਦੇ ਬਰਖਲਾਫ ਗੌਣ, ਕਿਧਰੇ ਖਲੀਫਾ ਦੇ ਰੋਨ ਹੋਣ, ਬੜੀ ਲੈਹਰ ਚਲੀ, ਓਸ ਵੇਲੇ ਤੇ ਏਹੀ ਜਾਪਦਾ ਸੀ ਕਿ ਏਹ ਹੜ੍ਹ ਕਦੀ ਠਲ੍ਹਿਆ ਨਹੀਂ ਜਾਣਾ, ਪਰ ਕੁਝ ਚਿਰ ਪਿਛੋਂ ਹਿੰਦ ਦੀਆਂ ਅਨੇਕ ਲੈਹਰਾਂ ਵਾਂਗੂੰ ਇਹ ਵੀ ਸੌਂ ਗਈ ਪਰ ਆਪਨਾ ਅਸਰ ਪੰਜਾਬੀ ਕਵਿਤਾ ਤੇ ਛਡ ਗਈ। ਓਧਰ ਤੇ ਨਾ ਮਿਲ ਵਰਤਨ ਲੋਹਰ ਸੀ ਤੇ ਏਧਰ ਸਿਖਾਂ ਵਿਚ "ਅਕਾਲੀ ਲੈਹਰ" ਗੁਰਦੁਆਰਾ ਸੁਧਾਰ, ਲੜੀ ਸ਼ੁਰੂ ਹੋ ਪਈ, ਸਿਖਾਂ ਦੀ ਤੇ ਗੁੜਤੀ ਈ ਪੰਜਾਬੀ ਸੀ, ਉਹਨਾਂ ਤੇ ਬੋਲਨਾ ਕੂਨਾ ਦੀ ਪੰਜਾਬੀ ਵਿਚ ਸੀ। ਅਕਾਲੀ ਲੈਹਰ ਦੀ ਕਵਿਤਾ ਦੀ ਲੈਹਰ ਈ ਹੋਰ ਹੈ, ਵੰਨਗੀਆਂ ਅਗੇ ਚਲਕੇ ਲਿਖਣੇ ਆਂ। ਏਹਨਾਂ ਲੈਹਰਾਂ ਨਾਲ ਪੰਜਾਬੀ ਕਵਿਤਾ ਦਾ ਢੰਡੋਰਾ ਦੇਸ ਵਿਚ ਫਿਰ ਗਿਆ, ਇਸਦੀ ਵਡਿਆਈ ਤੇ ਉਚਿਆਈ ਦਾ ਬਹੁ ਪੜ੍ਹਿਆਂ ਲਿਖਿਆਂ ਨੂੰ ਵੀ ਲਗਾ, ਪੰਜਾਬੀ ਵਿਚ ਮੈਗਜ਼ੀਨ ਤੇ ਰਿਸਾਲੇ ਨਿਕਲੇ, ਕੁਝ ਗੁਰਮੁਖੀ ਅੱਖਰਾਂ ਵਿਚ, ਕੁਝ ਉਰਦੂ ਵਿਚ ਤੇ ਹੁਣ

-੮੫-