ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿੰਦੀ ਅਖ ਵਿਚ ਵੀ ਕੱਢਨ ਦਾ ਪ੍ਰਬੰਧ ਹੋ ਰਿਹਾ ਹੈ। ਬੋਲੀ ਪੰਜਾਬੀ, ਅਖਰ ਚਾਹੇ ਕੋਈ ਕੁਝ ਹੋਣ । ਏਹੀ ਸਾਡਾ ਅਖਨਾ ਸੀ ਜੇ ਪੰਜਾ ਬੀਆਂ ਨੇ ਹੋਰ ਹਿੰਮਤ ਕੀਤੀ ਤੋਂ ਛੇਤੀ ਈ ਪੰਜਾਬੀ ਕਵਿਤਾ ਆਪ ਉਰਦੁ ਭੈਣ ਤੋਂ ਕਿਧਰੇ ਅਗੇ ਲੰਘ ਜਾਵੇਗੀ ਤੇ ਹਿੰਦੀ ਤੋਂ ਵੀ ਕਿਸੇ ਗਲੇ ਘਟ ਨਾ ਰੈਹਸੀ । ਅਕਾਲੀ ਤੇ ਨਾ ਮਿਲਵਰਤਨ ਲਹਿਰ ਦੀ ਕਵਿਤਾ ਦੇ ਕੁਝ ਨਮੂਨੇ ਅ ਸੀ ਗੀਤ ਵਤਨ ਦੇ ਗਾਵਾਂਗੇ । ਸਭ ਝਗੜੇ ਹੋਰ ਮਿਟਾਵਾਂਗੇ ॥ ਸਾਡੀ ਮਾਤਾ ਹਿੰਦ ਪਿਆਰੀ ਏ, ਜੇਹੜੇ ਸਾਨੂੰ ਪਾਲਨ ਹਾਰੀ ਏ, ਅੱਜ ਡਾਹਡੀ ਉਹ ਦੁਖਿਆਰੀ ਏ, ਹੁਣ ਉਸਦੇ ਦੁਖ ਮਿਟਾਵਾਂਗੇ । ਕੀ ਹੋਇਆ ਰੰਗ ਦੇ ਕਾਲੇ ਹਾਂ, ਅਸੀ ਭਾਰਤ ਮਾਂ ਦੇ ਬਾਲੇ ਹਾਂ, ਜਿਸ ਗੋਦੀ ਪਾ ਕੇ ਪਾਲੇ ਹਾਂ, ਜਿੰਦ ਮਾਤਾ ਉਤੋਂ ਘੁਮਾਵਾਂਗੇ । ਹੇ ਸਾਈਆਂ ਐਸੀ ਵਾਉ ਝੂਲੇ, ਕਦੀ ਸਾਡਾ ਵੀ ਸੁਕਿਆ ਬਾਗਫੁਲੇ, ਏਹ ਚਿਰ ਦਾ ਬੰਦੀਵਾਨ ਖੁਲੇ, ਅਸੀ ਤੇਰਾ ਸ਼ੁਕਰ ` ਮੰਨਵਾਂਗੇ । (ਦਰਦ ਆ ਗਈ ਰੁਤ ਸ਼ਹੀਦੀ ਭਾਈਓ ॥ ਗੀਤ ਸ਼ਹੀਦੀ ਗਾਵਾਂਗੇ ॥ ਭੁਲਿਆ ਜਦ ਥਾਂ ਹੁਕਮ ਅਕਾਲੀ । -੮੬