ਪੰਨਾ:ਕੋਇਲ ਕੂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਰਦ ਦਿਸਦੇ ਸਨ । ਏਹਨਾਂ ਦੇ ਵਿਚ ਕੁਝ ਪੁਰਖ, ਬੁੱਢੇ ਪਰ ਸਦਾ ਸਾਦੀ ਪੁਸ਼ਾਕ ਪਾਏ, ਹੌਲੇ ਹੌਲੇ ਮਸਤ ਚਾਲ ਚਲਦੇ ਆਉਂਦੇ ਹਨ । ਇਕ ਤੇ “ਪੀਲ ਕਵੀ ਹੈ, ਅਰ ਉਸ ਦੇ ਕੁਝ ਕੁ ਪਿੱਛੇ, ਪਰ ਰਤੀ ਵਧੀਕ ਸ਼ਾਨ ਵਿੱਚ, ਹਾਫ਼ਜ਼ ਬਰਖੁਰਦਾਰ, ਇਸ ਦੇ ਨਾਲ ਨਾਲ ਵਜੀਰ ਜਾਫ਼ਰ ਖਾਨ ਹੈ । ਹੈਂ ! ਵੇਖੋ ਬਰਖੁਰਦਾਰ ਦੇ ਸਿਰ ਤੇ ਸਾਯਾ ਕਾਦਾ ਹੈ ? ਏਹ ਤੇ ਕੋਈ ਹਵਾਈ ਵਸਤ ਹੈ । ਕਦੀ ਹਵਾ, ਕਦੀ ਇਕ ੜੀਮਤ ਤੇ ਬੁੱਤ ਦਾ ਝੌਲਾ ਪੈਂਦਾ ਹੈ। ਤੀਵੀਂ ਵੀ ਮੁਟਿਆਰ ਪਰ ਜਖਮਾਂ ਨਾਲ ਘੋਲ, ਲੌਹ ਲੁਹਾਨ ਉਹੋ ! ਏਹ ਸਾਹਿਬਾਂ ਦੀ ਰੂਹ ਹੋਈ । ਏਹ ਕਵੀ ਕੁਝ ਅਪਨੀ ਕਵਿਤਾ ਸੁਨਾਂਦੇ ਹਨ ਅਰ ਲੋਕ ਸਨ ਸੁਨ ਮਸਤ ਹੁੰਦੇ ਹਨ । ਏਹਨਾਂ ਤੋਂ ਪਿੱਛੇ, ਵਾਜਾ ਵੀ ਹੋਰ, ਸੂਰ ਵੀ ਹੋਰ, ਲੋਕ ਵੀ ਹੁਨ ਰਤੀ ਪ੍ਰੇਮ ਵਿੱਚ ਰੰਗੇ, ਐਸ਼ ਦੇ ਮੱਤੇ ਝੂਮਦੇ ਝਾਮਦੇ ਚਲੇ ਆਉਂਦੇ ਹਨ, ਉਹਨਾਂ ਵਿੱਚ ਕਵੀ ਵੀ ਨਵੇਂ ਰੰਗ ਦੇ ਦਿਸਦੇ ਹਨ । | ਸਭ ਤੋਂ ਪੈਹਲੇ ਇਕ ਹਾਫ਼ਜ਼ ਕਵੀ-ਮਕ ਬਲ ਹੈ । ਏਹ ਵੀ ਦੁਰੰਗਾ ਕਵੀ ਹੈ । ਕਦੀ ਤੇ ਪੁਰਾਣੇ ਫੈਸ਼ਨ ਤੇ ਮਰਸੀਏ ਪੜ੍ਹ ੨ ਲੋਕਾਂ ਨੂੰ ਰਵਾਂਦਾ ਹੈ ਅਰ ਕਦੇ ਨਵਾਂ ਸਾਜ਼ ਕੱਢ, ਹੀਰ ਦੇ ਬੈਂਤ ਸੁਨਾਂਦਾ ਹੈ, ਹੀਰ ਦੀ ਸਰ ਛੋਹ ਲੋਕਾਂ ਦੇ ਚਿਤ ਮੋਹ ਲੈਂਦਾ ਹੈ, ਨਵੀਂ ਤੇ ਅਜੀਬ ਸੁਰ ਹੈ । ਵਾਹ ਬੈਂਤ ਦੇ ਕਾਰੀਗਰ ! ਏਹਨਾਂ ਦੇ ਕੁਝ ਕੁ ਵਿੱਥ ਤੇ ਇਕ ਕਵੀ, ਸੋਹਨਾ ਸਜੀਲਾ, ਲੰਮੇ ਵਾਲ, ਸਿਰ ਤੇ ਵੱਡੀ ਪੱਗ, ਝੂਮਦਾ ਝੂਮਦਾ ਪ੍ਰੇਮ ਵਿੱਚ ਮਸਤ ਚਲਿਆ ਆਉਂਦਾ ਹੈ। ਇਸ ਦੇ ਸਾਜ ਵਾਜੇ ਤੇ ਕੁਝ ਕੁ ਮੁਕਬਲ ਵਾਗੁ,ਪਰ ਰਸ ਢੇਰ ਵਧੀਕ। ਏਥੇ ਏਨੀ ਭੀੜ ਹੈ, ਕਿ ਸਾਰੀ ਲੁਕਾਈ ਟੁਟ ਟਟ ਪੈਂਦੀ ਹੈ, ਏਹ ਕਦੀ ਤੇ ਮਸਤ ਵਿੱਚ ਸੁਰ ਅਲਾਪਦਾ ਹੈ ਅਰ ਹੀਰ ਰਾਂਝੇ ਦਾ ਕਿੱਸਾ -੯੨