ਬਾਕੀ ਹੈ। ਹਾਂ ਉੱਚੀਆਂ ਗਿੱਚੀਆਂ ਕਰਕੇ, ਮੁੱਛਾਂ ਵੱਟੀਆਂ, ਲੰਮੇ ਦਾਹੜੇ ਵਾਲੇ ਸੋਹਨੇ ਸਿੱਖ ਜਵਾਨ ਵੀ ਇਸ ਜੱਥੇ ਵਿਚ ਚਲੇ ਹਨ। ਕਵੀ ਵੀ ਢੇਰ ਹੈਨ। ਜੇਹੜੀ ਟੋਲੀ ਕਿਸੇ ਨੂੰ ਪਸੰਦ ਆਈ ਓਦਰ ਰਲਿਆ। ਸਭ ਤੋਂ ਢੇਰ ਗੈਹਮਾ ਗੈਹਮ ਇਕ ਮੁਸਲਮਾਨ ਕਵੀ ਅੰਬਰਸਰੀ ਦੇ ਦਵਾਲੇ ਹੈ। ਏਹ ਕਵੀ ਹਾਸ਼ਮ ਹੈ। ਪੌਸ਼ਾਕ ਦਰਬਾਰੀ, ਅਰ ਮਹਾਰਾਜ ਰੰਣਜੀਤ ਸਿੰਘ ਦੇ ਸਰਦਾਰ ਇਸ ਦੇ ਇਰਦ ਗਿਰਦ ਫਿਰਦੇ ਹਨ। ਕਵੀ ਵੀ ਅਪਨੇ ਮਾਨ ਵਿੱਚ ਮੇਉਂਦਾ ਨਹੀਂ। ਅਜੇਹੀਆਂ ਮਨ ਖਿਚਵੀਆਂ ਸੁਰਾਂ ਗਾਉਂਦਾ ਹੈ ਕਿ ਸੁਨਣ ਵਾਲੇ ਲੋਟ ਪੋਟ ਹੋ ਜਾਂਦੇ ਹਨ, ਇਸਦਾ ਸਚ ਤਾਲ ਵਾਰਸ ਤੋਂ ਵੱਖਰਾ ਹੈ ਪਰ ਸੁਆਦ ਉਸਤੋਂ ਘੱਟ ਨਹੀਂ। ਦੋਹੜੇ ਦੀ ਸੁਰ ਛੇੜ, ਆਦਮੀ ਕੀ ਪੰਛੀ ਵੀ ਮੂਰਛਾ ਕਰ ਦਿੰਦਾ ਹੈ। ਇਹ ਕਵੀ ਮਹਾਰਾਜਾ ਸਾਹਿਬ ਦਾ ਦਰਬਾਰੀ ਕਵੀ, ਹਾਂ ਜੀ ਜੇਹਾ ਮਹਾਰਾਜਾ ਸ਼ੇਰ, ਤੇਹਾ ਉਸਦਾ ਕਵੀ, ਇਸ ਦੇ ਨਾਲੋ ਨਾਲ ਹੀ ਇਕ ਹੋਰ ਟੋਲੀ ਹੈ ਜਿਸ ਦੇ ਗਿਰਦ ਵੀ ਸਿੱਖਾਂ ਦਾ ਜੱਥਾ ਹੈ, ਏਹ ਵੀ ਮੁਸਲਮਾਨ ਕਵੀ ਹੈ। ਬੈਂਡ ਪੜ੍ਹਕੇ ਲੋਕਾਂ ਨੂੰ ਮਸਤ ਕਰਦਾ, ਪਰ ਬੈਂਤ ਪੜਦਾ ਪੜਦਾ ਸਿਰ ਉੱਚਾ ਕਰ ਅਗਲੇ ਟੋਲੇ ਦੀ ਭੀੜ ਤੇ ਰੌਨਕ ਵੇਖ ਜੀ ਵਿਚ ਸੜਦਾ ਹੈ ਏਹ ਹੈ ਕਵੀ ਕਾਦਰਯਾਰ।
ਏਧਰ ਤੇ ਏਹ, ਔਹ ਇਕ ਹੋਰ ਟੋਲਾ ਹੈ ਜਿਸ ਦੇ ਦਵਾਲੇ ਮੁਸਲਮਾਨਾਂ ਦੀ ਭੀੜ ਭਾੜ ਹੈ ਸਾਰੇ ਲੋਕ ਲੈਂਹਦੇ ਵੇ ਜਾਪਦੇ ਹਨ। ਕਵੀ ਵੀ ਸਾਦਾ ਜੇਹਾ ਨਾ ਬਹੁਤੀ ਬਾਨ ਨਾ ਵੱਡਾ ਮਾਨ। ਸੈਹਜ ਨਾਲ ਕਵਿਤਾ ਸੁਨਾਂਦਾ ਅਰ ਸੁਨਣ ਵਾਲਿਆਂ ਦੇ ਜੀ ਪਰਚਾਂਦਾ ਹੈ। ਮੌਲਵੀਆਂਵਾਂਗਰ ਬੈਂਡ ਪੜ੍ਹਕੇ ਸਮਝਾਂਦਾ ਹੈ। ਇਸਦਾ ਰੰਗ ਵੀ ਪੁਰਾਨਾ, ਖਵਰੇ ਇਸ ਸ਼ਨੀ ਵਿੱਚ ਕਿੱਥੋਂ ਆ ਗਿਆ, ਏਹ ਜੇ ਕਵੀ ਐਹਮਦਯਾਰ।
ਔਹ ਵੇਖੋ! ਇੱਕ ਛੋਟੀ ਜੇਹੀ ਟੋਲੀ ਵਿੱਚ ਬੈਂਤ ਬਾਜ਼ੀ ਹੁੰਦੀ ਹੈ ਲੋਕੀ ਜੂਨ ਸੁਨ ਬੜੇ ਖੁਸ਼ ਹੁੰਦੇ ਹਨ। ਏਹ ਕੌਨ ਹੈ ਜੀ? ਪੀਰ
-੯੪-