ਬਖਸ਼ ਕਵੀ। ਏਹਨਾਂ ਦੇ ਨਾਲ ਹੀ ਸ਼ਾਹਮੁਹੰਮਦ ਬੈਂਤ ਪੜ੍ਹਦਾ ਆਉਂਦਾ ਹੈ ਪਰ ਬੀਰ ਰਸ ਵਿੱਚ ਮੱਤਾ। ਏਹਨਾਂ ਦੇ ਪਿਛੋਂ ਦੋ ਟੋਲੀਆਂ ਹੋਰ ਹਨ। ਕੋਲੋ ਕੋਲ, ਪਰ ਇਕ ਦੂਏ ਦੇ ਆਦਮੀ ਆਪਸ ਵਿੱਚ ਝਗੜਦੇ ਹਨ। ਇਉਂ ਜਾਪਦਾ ਹੈ, ਜੀਕਨ ਦੋ ਆਪੋ ਆਪਨੇ ਕਵੀ ਸਲਾਹੁੰਦੇ ਹਨ। ਕਵੀ ਵੀ ਨਿਰੇ ਬੈਂਤ ਬਾਜ਼ ਹਨ ਪਰ ਇਕ ਨਾਲ ਢੇਰ ਸਾਰੇ ਸ਼ਗਿਰਦ ਹਨ ਜਿਹੜੇ ਰੌਲਾ, ਪਾਂਦੇ ਹਨ। ਅਚ ਦੂਸਰਾ ਰਤੀ ਘੱਟ ਸ਼ਾਨ ਵਿੱਚ ਪਰ ਗਨਾਂ ਵਿੱਚ ਫਰਕ ਘੱਟ ਹੀ ਹੈ। ਪੈਹਲਾ ਕਵੀ ਪਿਆਰੇ ਸਾਹਿਬ ਹੈ ਤੇ ਦੂਜਾ ਫਰੀਦਦੀਨ ਮੁਜੰਗੀ।
ਇਸੇ ਟੋਲੇ ਦੇ ਨਾਲ ਪਰ ਵੱਖਰੇ ਰੰਗ ਵਿੱਚ ਮਸਤ ਇਕ ਕਵੀ ਹੈ, ਜਿਸਦਾ ਕਿਸਾ ਬੈਹਰਾਮ ਗੁਰ ਲੱਕੀ ਸਵਾਦ ਨਾਲ ਸੁਣਦੇ ਹਨ ਪਰ ਗੁਨੀ ਲੋਕਾਂ ਨੂੰ ਇਸ ਕਵੀ ਦਾ ਪੁਲਾੜ ਦੀਹਦਾ ਹੈ। ਚੰਦਰ ਬਦਨ ਦੇ ਕਿੱਸੇ ਵਿੱਚ ਤੇ ਉਹ ਪੁਲਾੜ ਖੁੱਲ ਹੀ ਗਿਆ ਅਰ ਲੋਕ ਇਸ ਟੋਲੇ ਪਰੇ ਹਟਦੇ ਜਾਂਦੇ ਹਨ। ਇਹ ਹੈ ਅਮਾਮ ਬਖਸ਼ ਕਵੀ॥
ਹੁਨ ਫੇਰ ਵਿੱਥ ਪੈ ਗਈ, ਵਾਜਾ ਵੀ ਬਦਲਿਆ, ਅੰਗ੍ਰੇਜ਼ੀ ਸੁਰਾਂ, ਲੋਕ ਵੀ ਬਦਲੇ, ਪੋਸ਼ਾਕ ਵੀ ਬਦਲੀ, ਨਾ ਕਿਸੇ ਦਾ ਮਾਨ: ਰਹੇ ਨਾ ਹੰਕਾਰ, ਸਭ ਸਿਰ ਨੀਵਾਂ ਪਾਈ ਦਿਸਦੇ ਹਨ। ਕਵਿਤਾ ਦਾ ਸਵਾਦ ਵੀ ਘੱਟ ਆਉਂਦਾ ਹੈ, ਬੋਲੀ ਵਿੱਚ ਸ਼ੋਖੀ ਢੇਰ, ਫਾਰਸੀ, ਉਰਦੂ ਦੀ ਨਕਲ ਪਰ ਅਸਲੀ ਪ੍ਰੇਮ ਉਡ ਗਿਆ। ਜੀਕਨ ਲੋਕਾਂ ਦੀ “ਸਪਿਚਦ 3 ਦਾ ਹੁਲਾਸ ਘਟਿਆ, ਉਸੇ ਤਰ੍ਹਾਂ ਕਵਿਤਾ ਦਾ ਰੰਗ। ਜਲੌ ਦੇਇਸ ਹਿੱਸੇ ਵਿਚ ਕਵੀ ਤੇ ਢੇਰ ਹਨ। ਕੋਈ ਮੌਲਵੀ ਬਨਿਆ ਹੈ, ਕੋਈ ਬਾਬੂ ਕੋਈ ਹਦਵਾਨੀਆਂ ਆਪਸ ਵਿੱਚ ਛੇੜ ਛਾੜ ਬੋਲ ਬੁਲਾਰ ਵੀ ਢੇਰ ਹੈ, ਸ਼ਗਿਰਦ ਐਨੇ ਹਨ ਕਿ ਵਖਾਰੂ ਘੱਟ, ਬੜੀ ਭੀੜ ਹੈ, ਹਰ ਇਕ ਬੈਂਡ ਬੋਲਦਾ ਹੈ। ਹੇ ਰੱਬਾ।ਕੀ ਸਾਰਾ ਦੇਸ਼ ਈ ਕਵੀ ਹੋ ਗਿਆ? ਕੀ ਕਵੀਆਂ ਦਾ ਮੀਂਹ ਵਸਿਆ, ਚੰਗੇ ਬੁਰੇ ਦੀ ਪਛਾਨ ਘੱਟ, ਪਰ ਅਜੇਹੇ ਜਿਨ੍ਹਾਂ ਦੀ ਕੁਝ ਕਦਰ ਹੈ॥
-੯੫-