ਇਕ ਟੋਲੀ ਤੇ ਮੌਲਵੀ ਗੁਲਾਮ ਰਸੂਲ ਦੀ ਤਕੜੀ ਹੈ। ਇਸ ਵਿਚ ਸਵਾਦ ਵੀ ਚੰਗਾ ਅਰ ਰੰਗ ਵੀ ਚੰਗਾ। ਹਰ ਇਕ ਜੇਹੜਾ ਇਸ ਟੋਲੀ ਨੂੰ ਛੱਡ ਕੇ ਟੁਰਦਾ ਹੈ, “ਬਲੋਚਾ ਜ਼ਾਲਮਾਂ ਸੁਨ ਵੈਨ ਮੇਰੇ” ਈ ਗਾਉਂਦਾ ਦਿਸਦਾ ਹੈ। ਇਕ ਟੋਲੀ ਵਿਚ ਬੜੀ ਭੀੜ ਹੈ, ਕਵੀ ਵੀ ਨਵੇਂ ਫੈਸ਼ਨ ਵਿਚ ਹੈ, ਪਰ ਪ੍ਰੇਮ ਦਾ ਕੁੱਠਾ ਜਾਪਦਾ ਹੈ, ਕਿਸੇ ਜਨਾਨੀ ਦੇ ਇਸ਼ਕ ਦਾ ਮਾਰਿਆ। ਹਨ ਕਿਸੇ ਬਨਾ ਬਨਾ ਜੀ ਪਰਚਾਂਦਾ ਹੈ। ਪਰ ਕਿਸਿਆਂ ਵਿਚ ਰੰਗ ਹੋਰ ਦਾ ਹੋਰ ਹੈ। ਇਕ ਨਵੀਂ ਪੌਸ਼ਾਕ ਕਵਿਤਾ ਨੂੰ ਪਵਾਈ ਸੂ, ਗਲ ਕੀ ਸਿੱਧੀ ਸੋਹਣੀ ਪੰਜਾਬੀ ਨਾਰ ਨੂੰ ਗੈਹਨੇ ਕੱਪੜੇ ਪਵਾ ਅਜੇਹਾ ਸਜਾਇਆ ਕਿ ਅਸਲੀ ਰੂਪ ਤੇ ਢੱਕਿਆ ਗਿਆ ਗੈਹਣਿਆਂ ਦੀ ਛਨਕਾਰ, ਜਾਂ ਕੱਪੜਿਆਂ ਦੀ ਫੜ ਫੜ ਤੇ ਜੁੱਤੀ ਦਾ ਖੜਕਾੜ ਹੀ ਸੁਨਾਈ ਦਿੰਦਾ ਹੈ। ਲੋਕੀ ਆਖਦੇ ਹਨ। ਆਓ ਬੈਂਤ ਬਾਜ਼ੀ ਕਰੋ, ਮੁਕਾਬਲਾ ਕਰੋ ਪਰ ਏਹ ਮਸਤ ਕਦੀ ਜੰ ਚਾਹਿਆ ਚਲੇ ਗਏ ਨਾ ਸ਼ਗਿਰਦਾਂ ਦਾ ਰੌਲਾ, ਨਾਂ ਪਿਛਲਾਗੂਆਂ ਦਾ ਝੋਲਾ ਪੈਂਦਾ ਹੈ ਲੋਕ ਆਪ ਤੋਂ ਆਪ ਹੀ ਏਹਨਾਂ ਦੇ ਗੁਣਾਂ ਦੀ ਵਡਿਆਈ ਕਰਦੇ ਹਨ ਏਹ ਮਸਤ, ਅਰ ਜਾਨਦੇ ਹਨ ਕਿ ਅਸੀਂ ਸ਼ਗਿਰਦ ਕੀ ਕਰਨੇ ਹਨ, ਸਾਡੇ ਰਚਿਤ ਕਿੱਸੇ ਆਪ ਹੀ ਸ਼ਗਿਰਦ ਬਨਾਨਗੇ ਏਹ ਜੇ ਸ: ਫਜ਼ਲ ਸ਼ਾਹ ਕਵੀ ਨਵਾਂ ਕੋਟੀਏ। ਏਹਨਾਂ ਦੇ ਨਾਲ ਹੀ ਵੇਖੋ ਇਕ ਟੋਲੀ ਵਿਚ ਬੜੀ ਡੰਡ ਪਈ ਹੈ ਇਕ ਹਿੰਦੂ ਕਵੀ ਬੈਂਤ ਪੜ੍ਹਦਾ ਹੈ, ਤਾਂ ਵਾਹ ਵਾਹ ਦੀ ਡੰਡ ਪੈਂਦੀ ਹੈ ਕਵੀ ਵੀ ਸ਼ਰਾਬ ਵਿੱਚ ਮਸਤ ਨਜ਼ਰ ਆਉਂਦਾ ਹੈ, ਏਹ ਕੌਨ ਹੈ, ਏਹ ਜੇ ਅਰੂੜਾ ਰਾਏ ਅਤੇ ਨਾਲ ਨਾਲ ਇਸਦੇ ਸਾਵਨ, ਦੇਵੀ ਦਿਆਲ ਆਦਿ ਕਵੀ ਹਨ।
ਏਹਨਾਂ ਦੇ ਨਾਲ ਇਕ ਦੀਨਦਾਰ ਮਰਦ ਸਾਦੀ ਪੌਸ਼ਾਕ ਪਾਈ ਪੱਗ ਨਾਲ ਸੂਈਆਂ ਟੰਗੀਆਂ, ਅਪਨੇ ਬੈਂਤ ਜਿਨ੍ਹਾਂ ਵਿਚ ਪ੍ਰੇਮ ਰਬ ਦਾ ਬੌਲਾ ਪੈਂਦਾ ਹੈ, ਪੜ੍ਹਦੇ ਚਲੇ ਆਉਂਦੇ ਹਨ। ਉਹਨਾਂ ਦੇ
--੯੬--