(97)
( 2 ) ਰੱਬ ਦੀ ਬੇ ਪਰਵਾਹੀ ਨੂੰ ਦਸ ਕੇ ਲਿਖਦੇ ਹਨ :- ਇਕਨਾ ਦੇ ਸਿਰ ਤਾਜ ਧਰੇਂਦਾ, ਹੁਕਮ ਕਰੇਂਦਾ ਸ਼ਾਹੀ । ਇੱਕ ਮਜ਼ਦੂਰੀ ਮੇਹਨਤ ਲਾਏ, ਬੇ ਪਰਵਾਰ ਇਲਾਹੀ ॥ ਰੂਪ ਦੀ ਵਡਿਆਈ ਕਰਦੇ ਲਿਖਦੇ ਹਨ :- ਹਰ ਹਰ ਬਹੁਤ ਤਮਾਸ਼ਾ ਡਿੱਠਾ, ਆਦਮ ਵਿੱਚ ਸਫ਼ਾਂ ਦੇ। ਚਨ ਜਿਵੇਂ ਵਿੱਚ ਤਾਰਿਆਂ ਰੌਸ਼ਨ, ਯੂਸਫ਼ ਵਿੱਚ ਉਨ੍ਹਾਂ ਦੇ ਮਜਲਸ ਵਿੱਚ ਚਰਾਗ਼ਾਂ ਰੋਸ਼ਨ, ਸਫ਼ਾਂ ਅੰਦਰ ਰੁਸ਼ਨਾਈ ਬਾਦਸ਼ਾਹਾਂ ਦਾ ਛਤ੍, ਓਹ ਦਿੱਸੇ, ਖੂਬੀ ਤੀਰ ਨਗਾਹੀ ॥ ਜ਼ੁਲੈਖ਼ਾਂ ਦਾ ਰੂਪ ਤੇ ਫ਼ਾਰਸੀ ਦਾ ਅਸਰ :- ਸੂਰਤ ਇਸ ਹਸਾਬੋਂ ਬਾਹਰ, ਕਿਆ ਕਿਆ ਸਿਫ਼ਤ ਕਜੀਵੇ ਮੂੰਹ ਮਾਹਤਾਬ, ਸਨੋਬਰ ਕਾਮਤ, ਅੱਖੀਂ ਰੌਸ਼ਨ ਦੀ ਵੇ । ਪਲਕਾਂ ਤੀਰ ਕਮਾਨਾਂ ਅਬਰੂ, ਦੰਦ ਚੰਬੇ ਦੀਆਂ ਕਲੀਆਂ ਨਾਜ਼ਕ ਬਦਨ,ਸੁਰਾਹੀ ਗਰਦਨ, ਉਂਗਲੀਆਂ ਜੂੰ ਫਲੀਆਂ ਠੰਡੀ ਦੇਸ਼ ਅਲਫ਼ ਜੂ ਬੀਨੀ, ਲੌਂਗ ਨਵਾਬ ਸਮਾਂ ਵੇ। ਗੁਲ ਲਾਲਾ ਰੰਗ ਸਵਾਯਾ, ਦੇਖ ਪਰੀ ਸ਼ਰਮਾਵੇ॥ ਜ਼ੁਲਫ਼ਾਂ ਪੇਚ ਪਾਏ ਰੁੱਖ ਉੱਤੇ ਵਾਂਗੂੰ ਕਾਲਿਆਂ ਨਾਗਾਂ । ਹੁਸਨ ਜ਼ੁਲੈਖਾਂ ਓੜਕ ਨਹੀਂ ਸੌ ਲਿਖੀ ਕਾਗਾਂ ਪਿੰਡਾਂ ਮਖਮਲ ਪਸ਼ਮ ਸਹੇਂਦੀ, ਚੰਨਨ ਵਾਂਗ ਕਲਾਈਆਂ। ਜਾਂ ਤਕ ਅਦਬ ਨਾ ਹੋਵੇ ਜਰਾਂ, ਬਰਾ ਲਿਖ ਰਖਾਈਆਂ ਸਭ ਫ਼ਾਰਸੀ ਤਸ਼ਬੀਹਾਂ ਦੀ ਨਕਲ, ਅਰ ਕਵੀ ਜੀ ਆਪ ਵੀ ਮੰਨਦੇ ਹਨ :—“ਕਲ ਸ਼ਾਇਰਾਂ ਦੀਆਂ ਸੁਨ ਤਕਰੀਰਾਂ ਕੀਤੀ ਨਕਲ ਕਤਾਬਾਂ ਪਰ ਪਿੰਡੇ ਦੀ ਤਸ਼ਬੀਹ ਨਵੀਂ ਹੈ । ਯੂਸਫ਼ ਦੇ ਰੂਪ ਦੀ ਵਡਿਆਈ ਕਰਦੇ ਕਰਦੇ ਲਿਖਦੇ ਹਨ ਕਿ ਜਦ ਮਿਸਰ ਦੀਆਂ ਜਨਾਨੀਆਂ ਨੇ ਯੂਸਫ਼ ਨੂੰ ਡਿੱਠਾ ਤਾਂ ਉਨ੍ਹਾਂ ਦਾ ਕੀ ਹਾਲ ਹੋਯਾ : - ਨੈਨ ਯੂਸਫ਼ ਦੇ ਬਲਨ,ਮਸਾਲਾਂ, ਝਾਤ ਜ਼ੁਲੈਖਾਂ ਪਾਈ। ਜਲ ਬਲ ਖ਼ਾਕ ਹੋਈਆਂ ਸਬ ਰੰਨਾਂ, ਤਾਬਸ਼ ਰਹੀ ਨਾ ਕਾਈ