(98)
(੯੮ ) ੬੮) ਇਕਨਾ ਚੋਲੀ ਕੱਪੜੇ ਪਾੜੇ, ਇਕਨਾ ਮਲ ਮਲ ਖਾਸੇ । ਇਕ ਗਈਆਂ ਦਰ ਤਕ ਮਜਜ਼ੂਬਾ,ਬਿਕ ਕਰਨ ਪਈਆਂ ਹਾਸੇ ਪਲਕਾਂ ਭੀਰ ਜਿਗਰ ਵਿੱਚ ਮਾਰੇ, ਅਬਰੂ ਖਿੱਚ ਕਮਾਨਾਂ ਲੱਗੀ ਕਮਚੀ ਜ਼ੁਲਫ਼ ਯੂਸਫ਼ ਦੀ, ਭੁੱਲਾਂ ਹੋਸ਼ ਜ਼ਮਾਨਾ ॥ ਭੁੱਲ ਗਏ ਉਹ ਵਖਰ ਰੰਨਾਂ ਦੇ, ਲਾਵਾਂ ਵਿੱਸਰ ਗਈਆਂ ਯੂਸਫ਼ ਦੇ ਵਲ ਤਾਰਿਆਂ ਵਾਂਗੂੰ, ਤਰ ਤਰ ਵੇਖਨ ਪਈਆਂ। ਛੁਰੀਆਂ ਨਾਲ ਤੇਜੀ ਕਰਦਿਆਂ, ਪੁਰਜੇ ਹੱਥ ਕੀਤੋ ਨੇ ਕਲਮ ਅਰੀਸ਼ਤਾਂ ਕਿੰਗਰਫ਼ ਹੋਈਆਂ,ਸਰ ਖਤ ਲਿਖ ਦਿੱਤੀਨੋ । ਅਪਨੇ ਆਪ ਨੂੰ ਇਸ ਤੋਂ ਹੋਰ ਕੀ ਵੱਧ ਭੁੱਲਨਾ ਹੈ।ਰੂਪ ਦੀ ਮਸਤੀ ਨੇ ਸਾਰੀ ਸੁੱਧ ਬੁੱਧ ਭੁਲਾ ਦਿੱਤੀ, ਅਦਭੁਤ ਰਸ ਦੀ ਕਵਿਤਾ ਹੈ, ਵਲੋੜ ਨੂੰ ਦਸਦੇ ਹਨ : -- ਨਾ ਕੁਝ ਖਾਵੇ, ਨਾ ਕੁਝ ਪੀਵੇ ਪੀਲੀ ਹੁੰਦੀ ਜਾਵੇ। ਛੋਟੀ ਉਮਰੇ ਦੁਖ ਕੜੀਏ ਪਏ ਕਵਾਰੀ ਕੰਜੇ ਬਿਰਹੋਂ ਦਾ ਰੋਗ ਡਾਢਾ, ਅੰਦਰੋਂ ਅੰਦਰੀ ਖਾਂਦਾ ਹੈ, ਹੁਕਮਿ ਤੋ ਵੈਦਾਂ ਨੂੰ ਹੱਥ ਨਹੀਂ ਆਂਦਾ ਹੈ।ਕਵੀ ਜੀ ਨੇ ਕੰਜਕਾ ਪਦ ਨੂੰ ਕੰਜੇ ਕਰਕੇ ਲਿਖਿਆ ਹੈ, ਹੋਰ ਸੁਨੋ : ਲਿਦਾਂ ਪੱਟੇ ਤੇ ਸਿਰ ਨੂੰ ਸੱਟੇ ਗੁਜ਼ਰੀ ਸਬਰ ਕਰਾਰੋਂ। ਪਾ ਜੰਜ਼ੀਰ ਬੱਧੀ ਗਲ਼ ਥੱਮਾਂ ਰੋਂਦੀ ਰੰਗ ਵਦਾਯਾ ॥ ਓੜਕ ਹਾਸਲ ਏਹੀ ਇਸ਼ਕੋਂ ਜੌਂ ਲਾਯਾ ਫਲ ਪਾਯਾ। ਪੈਰੀਂ ਵੇਖ ਜੰਜੀਰ ਜ਼ੁਲੈਖਾਂ ਰਤੂੰ ਭਰਭਰ ਹੋਵੇ । ਨੀਂਦਰ ਭੁੱਖ ਨਾ ਦਰਦਾ ਵਾਲਿਆਂ ਲੋਕ ਸੁਨਾਏ ਰੋਵੈ ॥ ਅਸੀਂ ਤਾਲੇ ਬੂਮ ਧੁਰੋਂ ਹੈ ਲਿਖੇ ਸੰਗਲ ਸਾਡੇ ਹਿੱਸੇ ਪੈਰੋਂ ਲਾਹ ਘੱਤਾਂ ਗਲ ਉਸਦੇ ਜੇ ਫਿਰ ਅੱਖੀਂ ਦਿੱਸੇ। ਇੱਕ ਤੇ ਜ਼ੁਲੈਖਾਂ ਨੂੰ ਯੂਸਫ਼ ਦਾ ਬਿਰਹੋਂ ਸਤਾਂਦਾ ਸੀ, ਦੂਜੇ ਮਾਪਿਆਂ ਦੀ ਬੇਸਮਝੀ ਨੇ ਝੱਲੀ ਬਨਾ ਦਿੱਤਾ। ਇਸ਼ਕ ਦੀ ਮੱਤੀ ਨੂੰ ਸਚ ਮੁਚ ਝੱਲੀ ਸਮਝ। ਪੈਰੀਂ ਸੰਗਲ ਪਵਾ ਦਿੱਤੇ । ਹਾਏ ਜ਼ਾਲਮ ਮਾਪਿਆ ਨੇ ਚੋਂ ਦੀ ਸਾਡੀ ਧੀ ਨੂੰ ਹੋਰ