ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(102)

( ੧੦੧ ) ਉਹ ਭਾਵਨ ਭਾਵਾਂ ਚਰਬ ਪਛਾਨਨ ਦੇਨ ਬੁਲਾਕ ਸੁਨਾਰੇ ॥ ਹੈਂ ਨੈਨਾ ਦੇ ਨਾਲ ਪਰੋਏ ਦੁਨ ਚੁਨ ਦੂਰ ਪਰਾਨੇ। ਤਾਂ ਉਹ ਹਰ ਮਰਤਬ ਹੋਇਆ ਆਲਮ ਗੀਰ ਜ਼ਮਾਨੇ॥ ਸੱਚ ਮੁੱਚ ਕਵੀ ਜੀ ਦਾ ਕਥਨ ਠੀਕ ਹੈ ਕਵਤਾ ਲਿਖਨੀ ਕੋਈ ਖਾਲਾ ਜੀ ਦਾ ਘਰ ਨਹੀਂ । ਮੁਕਬਲ ਸ਼ਾਹ ਮੁਕਬਲ ਸ਼ਾਹ ਹੋਰੀ ਵੀ ਪੰਜਾਬੀ ਦੇ ਇਕ ਪ੍ਰਸਿੱਧ ਕਵੀ ਹਨ । ਵਾਰਸਸ਼ਾਹ ਦੇ ਨਾਲ ਏਹ ਵੀ ਮੁਹੰਮਦ ਸ਼ਾਹ ਬਾਦਸ਼ਾਹ ਦੇ ਰਾਜ ਵਿੱਚ ਹੋਏ। ਏਹ ਵਾਰਸ ਤੋਂ ਰਤੀ ਪੁਰਾਨੇ ਜਾਪਦੇ ਹਨ। ਏਹਨਾਂ ਦੇ ਜਨਮ ਦੀ ਤੀਖ ਤੇ ਨਹੀਂ ਮਿਲੀ ਪਰ ਏਹਨਾਂ ਨੇ ਜੰਗਨਾਮਾ ੧੧੬੦ ਹਿਜਰੀ ਵਿੱਚ ਲਿਖਿਆ ਜੇਹੜਾ ਮੈਂ ਵਿਸਵਾ ਏਹਨਾਂ ਨੇ ਹੀਰ ਤੋਂ ਪਿੱਛੇ ਲਿਖਿਆ ਹੋਸੀ, ਅਪਨੇ ਬੁਢੇਪੇ ਵਿੱਚ ਜੇ ਹੀਰ ਪਛਲੇੜੀ ਹੁੰਦੀ ਤਾਂ ਉਸ ਵਿੱਚ ਲਿਖਨ ਦਾ ਸੰਨ ਦਿੰਦੇ। ਹੀਰ ਦੇ ਕਿੱਸੇ ਵਿੱਚ ਏਹਨਾਂ ਨੇ ਬੈਂਤ ਦੀ ਧਾਰਨਾ ਵਰਤੀ ਹੈ।ਇਸ ਤੋਂ ਪਰਾਨਾ ਕੋਈ ਕਿੱਸਾ ਨਹੀਂ ਮਿਲਦਾ ਜਿਸ ਵਿੱਚ ਬੈਂਤ ਦੀ ਧਾਰਨਾ ਵਰਤੀ ਹੋਵੇ। ਏਹ ਵੀ ਸਾਬਤ ਨਹੀਂ ਹੁੰਦਾ ਕਿ ਬੈਂਡ ਏਹਨਾਂ ਦੀ ਕਾਢ ਹੈ ਕਿਉਂ ਜੋ ਇਕਦਰ ਏਹਨਾਂ ਨੇ ਬੈਂਤਾਂ ਵਿੱਚ ਕਿੱਸਾ ਲਿਖਿਆ ਅਰ ਓਦਰ ਵਾਰਸਸ਼ਾਹ ਨੇ ਅਪਨੀ ਹੀਰ ਵੀ ਬੈਂਤਾਂ ਵਿੱਚ ਲਿਖੀ। ਓਸ ਸਮੇਂ ਬੈਂਤਾਂ ਦੀ ਧਾਰਨਾ ਚੰਗੀ ਪ੍ਰਚਲਤ ਹੋਸੀ ! ਜੇ ਅਜੇ ਬੈਂਤਾਂ ਦਾ ਸ਼ੁਰੂ ਹੁੰਦਾ ਤਾਂ ਬੈਂਡ ਦੁਟੇ ਛੁਟੇ ਹੁੰਦੇ। ਏਹ ਗੱਲ ਹੌਸੀ ਕਿ ਇਸਤੋਂ ਪੈਹਲੇ ਬੈਂਤ ਫੁਟਕਲ ਕਵਿਤਾ ਵਿੱਚ ਵਰਤੇ ਜਾਂਦੇ ਹੌਨਗੇ, ਕਿੱਸੇ ਵਿੱਚ ਵਰਤਨਾ ਦੋਸ਼ ਸਮਝਦੇ ਹੋਸਨ। ਏਹਨਾਂ ਆਕੇ ਰਾਹ ਦੱਸਿਆ ਅਰ ਬੈਂਤ ਨੂੰ ਪ੍ਰਧਾਨ ਕਰਾਇਆ ॥ ਏਹਨਾਂ ਦਾ ਜੰਗ ਨਾਮਾ ਫ਼ਾਰਸੀ ਦੀ ,ਬੋਹਰ ਵਿੱਚ ਹੈ । ਏਹ ਜੰਗਨਾਮਾ ੧੧੬੦ ਹਿਜਰੀ ਵਿੱਚ ਬਨਾਇਆ ਗਿਆ ਸੀ ਪ