(106)
( ੧੦੬ ) ਧਰਤ ਨਮਾਨੀ ਆਖਦੀ ਕਰ ਕਰ ਭਾਢ ਹਾਲ ਨਿੱਘਰ ਜਾਵਨ ਖਾਰਜੀ, ਚਕ ਪਵੇ ਜੰਜਾਲ ਜੰਗ ਦਾ ਨਕਸ਼ਾ ਖਿੱਚਦੇ ਹੋਏ ਕਵੀ ਜੀ ਲਿਖ੍ਯਾ ਹੈ — ਫੱਟੇ ਸਾਰੇ ਖ਼ਾਰਜੀ ਸੋ ਸੋ ਗੋਲੇ ਨਾਲ ਕੁਲ ਤਿਹਾਏ ਰੱਤ ਦੇ ਰੰਜ ਰਹੇ ਫ਼ਿਲਹਾਲ ॥ ਪੁਰਜ਼ੇ ਕੀਤੇ ਮਿਸਰੀਆਂ ਜ਼ੱਰਾ ਇੱਕਤਰ ਖੋਲ੍ਹ । ਪਿੜ ਛੱਡ ਚੱਲੇ ਆਰਜੀ ਨਿਕਲ ਗੇਓ ਨੇ ਬੋਲ॥ ਨੇਜ਼ੇ ਨਾਲ ਉੜੰਬਦਾ ਸ਼ਾਹ ਹਨੀਫ਼ ਦਲੇਰ। ਵਾਂਗੂੰ ਸੀਖ ਕਬਾਬ ਦੀ ਸੌ ਸੌ ਕੀਤੇ ਢੇਰ ॥ ਜਿਸਨੂੰ ਪਰ ਕਰ ਲਾਂਵਦਾ ਸ਼ਾਹ ਹਨੀਫ਼ ਤੁਰੰਗ । ਜ਼ਰਾ ਬਖਤਰ ਫੱਦਕੇ ਢਿੱਲ ਵਿੱਚ ਰਹੇ ਨਸੰਗ । ਗੋਲੀ ਉਪਰ ਸ਼ੇਰ ਤੇ ਫੇਦ ਚੁਪਾਏ ਕੱਟ ਬੈਹਕੇ ਨਾਲ ਬੰਦੂਕ ਦੇ ਹੱਥੋਂ ਮਾਰੇ ਸੱਟ ਓਸ ਵੇਲੇ ਬੰਦੂਕ ਤੇ ਗੋਲਾ ਬਾਰੂਦ ਨਹੀਂ ਸਨ, ਕਈ ਜੀ ਨੇ ਅਪਨੇ ਸਮੇਂ ਦੀ ਬਾਰਤਾ ਲਿਖੀ ਹੈ । ਕਵੀ ਜੀ ਨੇ ਏਹ ਜੰਗ ਨਾਮਾ ਅਪਨੀ ਹਦੀਸ ਦੀ ਵਾਕ- ਵੀਅਤ ਤੋਂ ਲਿਖਿਆ ਹੈ, ਫ਼ਾਰਸੀ ਪਦ ਵੀ ਚੰਗੀ ਤਰਹ ਵਰਤੇ ਹਨ ਕਿ ਉਹਨਾਂ ਦੀ ਵਿੱਯਾ ਦਾ ਪਤਾ ਲੱਗੇ ਪਰ ਅਸਲੀ ਕਵਿਤਾ ਉੱਥੇ ਹੀ ਆਈ ਹੈ ਜਿੱਥੇ ਠੇਠ ਪੰਜਾਬੀ ਵਰਤੀ ਹੈ। ਕਵੀ ਜੀ ਅੱਖਾਂ ਤੋਂ ਅੰਨ੍ਹੇ ਸਨ ਲਿਖਦੇ ਹਨ:- ਤਖੱਲਸ ਏਸ ਫਕੀਰ ਦਾ ਮੁਕਬਲ ਹੈ ਮਸ਼ਹੂਰ ! ਏਹ ਆਜਜ਼ ਹੈ ਭਾਈਓ ਅੱਖੀਂ ਈਂ ਮੋਹਜੂਰ ॥ ਹੀਰ ਮੁਕਬਲ—ਏਹ ਹੀਰ ਸੌ ਵਿਸਵੇ : ਸਭ ਤੋਂ ਪੁਰਾਨੀ ਹੈ। ਇਸ ਦਾ ਸੰਨ ਕੋਈ ਨਹੀਂ ਪਰ ਜੇ ਇਹ ਜੰਗ ਨਾਮੇ ਤੋਂ ਪੈਹਲੇ ਲਿਖੀ ਹੈ ਤਾਂ ਵਾਰਸ ਤੋਂ ਪੁਰਾਨੀ ਹੀ ਹੈ । ਇਸ ਹੀਰ ਵਿੱਚ ਗੱਲਾਂ ਨੂੰ ਲੰਮਾ ਚੌੜਾ ਕਰਕੇ ਨਹੀਂ ਦੱਸਿਆ, ਜੋ ਮਜ਼ ਮੂਨ ਇਸ ਹੀਰ ਵਿੱਚ ਹੈ ਓਹੀ ਵਾਰਸ ਵਿੱਚ, ਫਰਕ ਇਨਾ