(108)
( ੧੦੮ ) ਕਰਨੀ ਮੁਕਬਲਾ ਬੰਦਿਆਂ ਦੇ, ਤਕਦੀਰ ਸੇੜੀ ਤਕਰਾਰ ਨਹੀਂ ॥ ਸੋਈ ਲੈਨ ਗੇ ਮੁਕਬਲਾ ਜਾ ਅੱਗੇ, ਜਿਨ੍ਹਾਂ ਇਸ ਜਹਾਨ ਤੇ ਬੀ ਬੋਯਾ ਇਸ਼ਕ ਦੇਵਤੇ ਦਾ ਅਰਾਧਨ ਕਰਦੇ ਲਿਖਦੇ ਹਨ, ਪਰ ਕੇਹੜਾ ਇਸ਼ਕ, ਸੱਚਾ ਪ੍ਰੇਮ ਇਸ਼ਕ ਬਰਨ ਹੈ ਔਲੀਆਂ ਅੰਬੀਆਂ ਦਾ ਮਜ਼ਾ ਇਸ਼ਕ ਦਾ ਫਕਰ ਤੋਂ ਪਾਵੀਏ ਜੀ।ਇਸ਼ਕ ਹੱਕ ਨੂੰ ' ਚ ਮਲਾਂਵਦਾ ਏਂ, ਇਸ ਇਸ਼ਕ ਦੇ ਵਾਰਨੇ ਜਾਵੀਏ ਜੀ । ਕੁੱਠੇ ਇਸ਼ਕ ਦੇ ਨੂੰ ਨਹੀਂ ਮੌਤ ਮੂਲੋਂ, ਤੇਗ਼ ਇਸ਼ਕ ਦੀ ਮੂੰਹੋਂ ਮੂੰਹ ਖਾਵੀਏ ਜੀ / ਰਲ ਆਖਿਆ ਆਸ਼ਕਾਂ ਮੁਕਬਲੇ ਨੂੰ, ਸਾਨੂੰ ਹੀਰ ਦਾ ਇਸ਼ਕ ਸੁਨਾਵੀਏ ਜੀ ਭੜਕੇ ਇਸ਼ਕ ਦੀ ਭਾ, ਪਤੰਗ ਵਾਂਗੂੰ, ਮੂਲ ਜਲਦਿਆਂ ਅੰਗ ਨਾ ਮੋੜੀਏ ਜੀ । ਕੁਝ ਮਰਨ ਕਬੂਲ ਹੈ ਆਸ਼ਕਾਂ ਨੂੰ, ਨੇਹੀਂ ਲਾਇਕੇ ਮੂਲ ਨਾਂ ਤੋੜੀਏ ਜੀ ਪੰਜਾਬੀ ਠੇਠ ਦਾ ਰੰਗ ਏਹਨਾਂ ਬੈਂਤਾਂ ਵਿੱਚ ਦੱਸਿਆ ਹੈ ਇਕ ਰੋਜ਼ ਰਾਂਝਾ ਹੱਥ ਪਗੜ ਕੋਹੀ, ਬੂਟੇ ਮਾਰਨੇ ਨੂੰ ਚੂਹੇ ਚੱਲਿਆ ਹੈ। ਬੂਟੇ ਮਾਰਦੇ ਦੇ ਹੱਥੀਂ ਪਏ ਛਾਲੇ, ਬੰਦ ਬੰਦ ਰੰਝੇਟਾ ਦਾ, ਹੋਲਿਆ ਹੈ।ਬੁਰੇ ਹਾਲ ਹੋਕੇ ਪਿਆ ਵਿੱਚ ਝੱਲਾਂ, ਨੈਨ ਰੋਂਦਿਆਂ ਨੀਰ ਆ ਡੁੱਲ੍ਹਿਆ ਹੈ । ਸੁਖ ਆਰਿਆਂ ਨੂੰ ਰੱਬ ਨੇ ਦੁਖ ਪਾਏ, ਜੀਉਂ ਮੁਕਬਲੇ ਦਾ ਬਥੱਲਿਆ ਹੈ । ਭਰਜਾਈਆਂ ਲਿਆਈਆਂ ਦਾ ਵੇਲੇ, ਭੱਤਾ ਰਾਂਝੋਨੇ ਗਰਬ ਗਹੇਲੜੇ ਨੂੰ । ਬੇਲੇ ਵਿੱਚ ਢੂੰਢੇਦੀਆਂ ਫਿਰਦੀਆਂ ਨੇ, ਮੇਹਰ ਬੇਦੀਆਂ ਅੰਗ ਸਹੇਲੜੇ ਨੂੰ। ਰਾਂਝਾ ਕਿਧਰੋਂ ਨਜ਼ਰ ਨਾ ਆਇਓ ਨੇ, ਢੂੰਡ ਭਾਲ ਰਹੀਆਂ ਸਾਰੇ ਬੇਲੜੇ ਨੂੰ। ਜਦੋਂ ਮੁਕਬਲੇ ਨੂੰ ਘਰੋਂ ਘੱਲਿਆ ਤੇ, ਪਛੋਤਾਂਦੀਆਂ ਨੇ ਉਸ ਵੇਲੜੇ ਨੂੰ॥