ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8)

ਕੇ ਵਗੇ, ਇਕ ਭੌਰੇ ਨੂੰ ਫੁੱਲ ਦਵਾਲੇ ਵੇਖ ਅਪਨੇ ਮਨ ਨੂੰ ਉਸ ਸੁਪਨ ਦੇ ਗਿਰਦ ਭੌਰੇ ਵਾਂਗ ਫਰਾਏ। ਕੋਇਲ ਦੀ ਕੂ ਕੂ ਸੁਨ ਕਵੀ ਦੇ ਜੀ ਵਿੱਚ ਬਿਰਹਾਂ ਦੀ ਸਾਂਗ ਫਿਰ ਜਾਏ, ਅਪਨਾ ਸੰਜਨ ਯਾਦ ਆਏ। ਪੰਛੀਆਂ ਦੀ ਉਡਾਰੀ ਨਾਲ ਮਨ ਉਡਾਰੀ ਮਾਰੇ। ਕਿਸੇ ਦਰਦ ਭਰੇ ਦੀ ਆਹ ਸੁਨਕੇ ਉਸ ਨੂੰ ਵੀ ਦਰਦ ਉੱਠੇ। ਬਸ ਗੱਲ ਕੀ ਕੁਦਰਤ ਦੀ ਤਾਰ ਨਾਲ ਤਾਰ ਜੁੜ ਜਾਏ। ਜਦ ਮਨ ਦੀ ਅਵਸਥਾ ਅਜੇਹੀ ਹੋ ਜਾਏ, ਜੀਕਨ ਇਕ ਰਾਗੀ ਦੀ ਸੁਰ ਸਾਜ਼ ਦੀ ਅਵਾਜ਼ ਨਾਲ ਇਕ ਲਯ ਹੋ ਜਾਂਦੀ ਹੈ, ਤਾਂ ਜਾਨੋ ਕਵੀ ਕਵਿਤਾ ਦੀ ਉੱਚੀ ਪਦਵੀ ਤੇ ਪੁੱਜ ਗਿਆ, ਅਰ ਏਸ ਅਵਸਥਾ ਦੀ ਕਹੀ ਹੋਈ ਕਵਿਤਾ ਨੂੰ ਰੱਬੀ ਵਾਕ ਜਾਨੋ, ਰਚਨਾ ਈ ਬੋਲਦੀ ਸਮਝੋ। ਪਰ ਇਹ ਗੱਲ ਹਰ ਇਕ ਵਿੱਚ ਕਿੱਥੋਂ? ਅਜ ਕਲ ਤੇ ਬਨਾਵਟੀ ਗੱਲਾਂ ਤੇ ਬਨਾਵਟੀ ਖਿਆਲ। ਕਿਸੇ ਜ਼ੁਲਫ਼ ਨੂੰ ਸੁੰਬਲ ਬਨਾਯਾ, ਕਿਸੇ ਨੈਨਾਂ ਨਰਗਸ ਦਖਾਯਾ। ਅਜੇਹੇ ਖਿਆਲ ਆ ਗਏ ਜਿਨ੍ਹਾਂ ਦਾ ਸਿਰ ਨਾ ਪੈਰ। ਕਵੀਆਂ ਨੇ ਅਪਨਾ "ਮਾਸ਼ੂਕ" ਬਾਜ਼ਾਰੀ ਕੰਜਰੀਆਂ ਨੂੰ ਆ ਜਾਤਾ, ਬਸ ਉਨ੍ਹਾਂ ਦੇ ਨਖਰੇ, ਉਨ੍ਹਾਂ ਦੇ ਬਨਾਓ ਸ਼ਿੰਗਾਰ, ਉਹੀ ਗਲੀ ਉਹੀ ਬਾਜ਼ਾਰ। ਇਨ੍ਹਾਂ ਗੰਦੀਆਂ ਵਾਸ਼ਨਾਂ ਵਿੱਚ ਈ ਫਾਸੇ। ਅਜੇਹੇ ਫੱਥੇ ਕਿ ਅਸਲੀ ਰਚਨਾ ਤੇ ਰੱਬੀ ਨਜ਼ਾਰਾ ਦੂਰ ਹੋ ਗਿਆ। ਬਨਾਂ, ਪਹਾੜਾਂ ਤੇ ਦਰਯਾਵਾਂ ਦੀ ਥਾਂ ਬਾਗ, ਮਹਿਲ, ਮੈਹਫਲਾਂ, ਹੌਜ਼ ਤੇ ਤਾਲਾਬ ਭਾਸੇ। ਗੱਲ ਕੀ ਕੁਦਰਤ ਤੋਂ ਦੂਰ ੨ ਹੁੰਦੇ ਗਏ। ਏਹ ਰੋਗ ਈਰਾਨ ਤੌਂ ਆਯਾ ਔਰ ਉਸਨੇ ਪੰਜਾਬੀ ਤੇ ਉਰਦੂ ਕਵਿਤਾ ਨੂੰ ਵੀ ਰੋਗੀ ਕਰ ਦਿੱਤਾ। ਪੰਜਾਬੀ ਤੇ ਫੇਰ ਵੀ ਸੰਤਾਂ, ਫਕੀਰਾਂ ਦੀ ਹਿੰਮਤ ਨਾਲ ਸੰਭਲੀ ਪਰ ਉਰਦੂ ਜਿਸ ਦਾ ਅਪਨਾ ਵਿਚ ਕੁਝ ਵੀ ਨਹੀਂ ਸੀ, ਅਰ ਮੰਗ ਪਿੰਨ ਕੇ ਈ ਗੁਜ਼ਾਰਾ ਕਰਦੀ ਸੀ, ਉਸਨੇ ਈਰਾਨੀ ਛਨਾਰ ਨੂੰ ਜੀਉ ਸਦਕੇ ਆਖ, ਅਪਨੇ ਕੋਲ ਬਹਾਯਾ ਫੇਰ ਉਸ ਦੇ ਹਾਰ ਸ਼ੰਗਾਰ ਪੈਹਰਾਵੇ ਤੇ ਗਹਣਿਆਂ ਦੀ ਐਸੀ