(116)
ਕੇ, ਜੀਂ ਦੇ ਸਾੜ ਕੱਢੇ ਸੀ। ਤਾਂਹੀ ਤੇ ਜਿੱਥੇ ਜੀ ਦਾ ਸਾਂਝ ਕੱਢਿਆ ਹੈ, ਬਸ ਪ੍ਰੇਮ ਦੇ ਬੋਲਾਂ ਨੂੰ ਭਾ ਲਗ ਜਾਂਦੀ ਹੈ। ਅਰ ਜੇ ਪੜ੍ਹਨ ਵਾਲੇ ਦੇ ਜੀ ਵਿੱਚ ਕਿਧਰੇ ਪ੍ਰੇਮ ਦੀ ਚਿਣਗ ਲੁਕੀ ਹੋਵੇ ਤਾਂ ਤੇ ਵਾਰਸ਼ ਦੀ ਕਵਿਤਾ ਦਾ ਇਸ਼ਕੀ ਝਖੜ ਉਸਨੂੰ ਇਕ ਭੜਕਦਾ ਭਾਂਬੜ ਬਨਾ ਦਿੰਦਾ ਹੈ। ਜੇ ਰਾਂਝੇ ਨੂੰ ਸੋਹਤੀ ਤੇ ਗੁੱਸਾ ਆਇਆ ਹੈ, ਤਾਂ ਵਾਰਸ ਜੀ ਨੇ ਜੋ ਮੂੰਹ ਤੇ ਗਾਲ੍ਹ ਆਈ ਅਪਨੇ ਬੈਂਤਾਂ ਵਿੱਚ ਲਿਖਣੋਂ ਕਸਰ ਨਹੀਂ ਛੱਡੀ, ਇਹ ਕੋਹਨਾ ਕਿ ਹੀਰ, ਫਕੀਰਾਂ ਦੀ ਲਿਖੀ ਹੈ। ਇਸ਼ਕ ਮਜਾਜ਼ੀ ਦੇ ਪਰਦੇ ਵਿੱਚ ਇਸ਼ਕ ਹਕੀਕੀ ਦੱਸਿਆ ਹੈ। ਇਕ ਸਚਾਈ ਨੂੰ ਛਪਾਨਾ ਹੈ। ਵਾਰਸ ਸ਼ਾਹ ਦੇ ਅੰਤਲੇ ਬੈਂਤ, ਜਿਨ੍ਹਾਂ ਵਿੱਚ ਆਪ ਹੋਰੀ ਇਸ਼ਕ ਹਕੀਕੀ ਦਾ ਲੈਕਚਰ ਦੇਂਦੇ ਹਨ, ਇਕ ਬਨਾਵਟ ਇਕ ਦੇਸ਼ ਹੈ। ਜੇ ਏਹ ਗੱਲ ਸੀ ਤਾਂ ਕਿੱਸੇ ਵਿੱਚ ਕਾਮ ਸ਼ਾਸਤ੍ਰ ਨਾਂ ਲਿਖ ਮਾਰਦੇ। ਹਰ ਇਕ ਬੈਂਤ ਨੂੰ ਸਵਾਦਲਾ ਬਨਾਨ ਲਈ ਕਵੀ ਜੀ ਨੇ ਜਾਨ ਕੇ ਕਾਮ ਤੇ ਸੰਗਾਰ ਰਸ ਤੋਂ ਕੰਮ ਲੀਤਾ ਹੈ। ਕਿਉਂਕਿ ਕਵੀ ਜੀ ਆਪ ਭਾਗ ਭਰੀ ਦੇ ਵਿਸ਼ੇ ਪ੍ਰੇਮ ਦੇ ਕੋਹੇ ਬੈਠੇ ਸੀ। ਏਹੀ ਜੀ ਦੀ ਲਗਨ ਸੀ, ਜਿਸਨੇ ਕਿੱਸਾ ਸ੍ਵਾਦਲਾ ਬਨਾਇਆ ਜੇ ਕਾਮ ਤੋਂ ਰੈਹਤ ਹੁੰਦੇ ਤਾਂ ਮੁਕਬਲ ਵਾਂਗਰ ਹੀਰ ਲਿਖਦੇ। ਬੁਲੇ ਦੇ ਪ੍ਰੇਮ ਭਰੇ ਬਚਨ ਕਦੀ ਕਾਮ ਵੱਲ ਨਹੀਂ ਖਿੱਚਦੇ, ਚਾਹੇ, ਕੋਈ ਕੁਝ ਹੀ ਕਹੇ, ਪਰ ਸਾਡੀ ਰਾਇ ਵਿੱਚ ਵਾਰਸ ਜੀ ਦਾ ਗ੍ਰੰਥ ਇਕ ਸੰਗਾਰ ਰਸ ਦਾ ਭਰਪੂਰ ਖਜ਼ਾਨਾ ਹੈ, ਭਰਥਰੀ ਦੇ ਸੰਗਾਰ ਸ਼ਤਕ ਜਾ ਕਾਲੀਦਾਸ ਦੇ ਰਿਤੂ ਸੰਭਵਾ ਵਾਂਗੂ, ਹਰ ਇਕ ਮਾਨੁਖ ਦੇ ਪੜ੍ਹਨ ਦੇ ਲੈਕ ਨਹੀਂ।
ਅਨਭੋਲ ਇਸਤ੍ਰੀਆਂ ਤੇ ਗੱਭਰੂਆਂ ਨੂੰ ਕਾਮ ਵੱਲ ਖਿੱਚਨ ਦਾ ਕੰਮ ਕਰ ਜਾਏ ਤਾਂ ਕੋਈ ਹਨੇਰ ਨਹੀਂ, ਹਾਂ ਐਪਰ ਜੇ ਪੰਜਾਬੀ ਬੋਲੀ ਦੀ ਸੁੰਦਰਤਾ, ਮਿਠਾਸ ਤੇ ਪ੍ਰੇਮ ਨੂੰ ਵੇਖਨਾ ਹੋਵੇ। ਪ੍ਰੇਮ ਤੇ ਬਿਰਹੋਂ ਵਿੱਚ ਜੋ ਮਨ ਦੀ ਹਾਲਤ ਹੁੰਦੀ ਹੈ, ਉਸ ਦਾ ਨਕਸ਼ਾ ਤੱਕਨਾ ਹੋਵੇ ਤਾਂ ਵਾਰਸ ਜੀ ਦੀ ਹੀਰ ਦੇ ਦਰਸ਼ਨ ਕਰੋ, ਇਸ ਵਿੱਚ ਪ੍ਰੇਮ ਤੇ ਪਿਆਰ ਦੀ ਨੰਗੀ ਤਸਵੀਰ ਹੈ। ਜੀਵਨ ਇਕ