(123)
ਪਿਓ ਨੂੰ ਖੁਸ਼ ਕਰ ਦਿੱਤਾ ਅਰ ਉਸ ਤੋਂ ਹੀਰ ਨਾਲ ਨਕਾਹ ਪੜ੍ਹਨ ਦਾ ਇਕਰਾਰ ਵੀ ਕਰਾ ਲਿੱਤਾ। ਪਰ ਸ਼ਰੀਕਾਂ ਦੇ ਮੋਹਨ ਅਰ ਤ੍ਰੀਮਤਾਂ ਦੇ ਨਿਹੋਰੇ ਕਮਜ਼ੋਰ ਦਿਲ ਦੂਚਕ ਨਾ ਸਹਾਰ ਸਕਿਆਂ, ਸਾਕ ਖੇੜਿਆਂ ਦੇ ਕਰ ਦਿੱਤਾ।ਖੇੜੇ ਹੀਰ ਵਿਆਹ ਦੁਰ ਪਏ ਅਰ ਰਾਂਝਾ ਮੂੰਹ ਤੱਕਦਾ ਰੋਹ ਗਿਆ। ਅੰਤ ਨਾਲ ਮੱਕੀਂ ਛੇੜ ਕੇ ਈ ਟੁਰ ਪਿਆ। ਪਰ ਜਗ ਵਿੱਚ ਨਸ਼ਰ ਹੋ ਚੁੱਕਾ ਸੀ, ਰੰਗ ਪੁਰ ਗੁਜ਼ਾਰਾ ਕਿੱਥੋਂ ਹੁੰਦਾ ਸੀ। ਮੁੜਿਆ, ਡਾਵਾਂ ਡੋਲ ਕੋਈ ਖਾਸਾ ਬਲਨ ਜੋਗਾ ਨਹੀਂ ਜਦ ਇਸਦੀ ਨਿਰਾਸਤਾ ਦੀ ਇਹ ਦਿਸ਼ਾ ਸੀ ਤਾਂ ਭਾਬੀਆਂ ਨੇ ਫੇਰ ਖਤ ਲਿਖਿਆ ਅਰ ਬੁਲਾ ਭੇਜਿਆ॥
ਹੋਈ ਲਿਖੀ ਰਜ਼ਾ ਰੰਝੇਟਿਆ ਵੇ, ਸਾਡੇ ਅੱਲੜੇ ਘਾਇ ਸਨ
ਤੂੰ ਚੇੜੇ। ਮੁੜ ਆ ਨਾ ਵਿਗੜਿਆ ਕੰਮ ਤੇਰਾ, ਲਟਕੰਦੜਾ
ਘਰੀਂ ਤੂੰ ਪਾ ਫੇਰੇ। ਜੇਹੜੇ ਫੁੱਲ ਦਾ ਨਿਤ ਤੂੰ ਰਹੇ ਰਾਖਾ,
ਉਸ ਫੁੱਲ ਨੂੰ ਤੋੜ ਲੈ ਗਏ ਖੇੜੇ। ਕੋਈ ਨਹੀਂ ਵਿਸਾਹ
ਕਵਾਰੀਆਂ ਦਾ, ਐਵੇਂ ਲੋਕ ਨਕੰਮੜੇ ਕਰਨ ਝੇੜੇ। ਤੂੰ ਤਾਂ
ਮੇਹਨਤਾਂ ਮੈਂ ਦਿਨ ਫੋਨ ਕਰਦਾ, ਵੇਖ ਕੁਦਰਤਾਂ ਰਬਦੀਆਂ
ਕੌਨ ਫੇਰੇ। ਦਿਨੋਂ ਰਾਤ ਖਾਰ ਮੈਂ ਵਿੱਚ ਝੱਲਾਂ, ਕੌਲ ਕੁਆ-
ਰੀਆਂ ਦੇ ਹੋਏ ਨਾਲ ਤੇਰੇ। ਕਲਸ ਜ਼ਰੀ ਦਾ ਚਾੜੀਏ ਚਾਏ
ਰੋਜ਼ੇ, ਜਿਸ ਵੇਲੜੇ ਆਨ ਕੇ ਵੜੀਂ ਵੇੜ੍ਹੇ॥
ਭਾਬੀ ਨੇ ਤੇ ਏਹ ਜਾਤਾ ਸੀ ਕਿ ਰਾਂਝਾ ਹੁਨ ਨੌਕਰਾਂ ਖਾ ਕੇ ਘਰੀਂ ਮੁੜ ਆਸੀ ਅਰ ਆਕੇ ਉਸਦੀ ਕਾਮ ਭਰੀ ਆਸ ਪੁਜਾਸੀ ਪਰ ਰਾਂਝਾ ਕਿਸੇ ਹੋਰ ਮਿੱਟੀ ਦਾ ਘੜਿਆ ਸੀ। ਉਤ੍ਰ ਲਿਖਿਆ:―
ਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੂੰਨੀ, ਭੌਰ ਆਸਰੇ ਤੇ
ਪਏ ਜਾਲਦੇ ਨੀ! ਸੇਵਨ ਬੁਲ ਬੁਲਾਂ ਬੂਟਿਆਂ ਸੁੱਕਿਆਂ
ਨੂੰ, ਰੱਬਾ ਫੁੱਲ ਲਟਕਨ ਨਾਲ ਡਾਲ ਦੇ ਨੀ।ਅਸਾਂ ਜਦੋਂ
ਕਦੋਂ ਉਹਨਾਂ ਪਾਸ ਜਾਨਾਂ, ਜੇਹੜੇ ਮੋਹਰਮ ਸਾਝੜੇ ਹਾਲ
ਦੇ ਨੀ। ਜਿਨ੍ਹਾਂ ਸੂਲੀਆਂ ਤੇ ਲਏ ਜਾਇ ਝਟ, ਮਨਸੂਰ
ਹੋਰੀ ਸਾਡੇ ਨਾਲ ਦੇ ਨੀ। ਵਾਰਸ ਸ਼ਾਹ ਜੋ ਗਏ ਸੌਂ ਨਹੀਂ