ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(124)

ਮੁੜਦੇ, ਲੋਕ, ਅਸਾਂ ਤੋਂ ਆਵਨਾ ਭਾਲਦੇ ਨੀ। ਭਾਬੀ
ਇਸ਼ਕ ਤੋਂ ਨੱਸਕੇ ਉਹ ਜਾਂਦੇ ਪੁੱਤ੍ਰ ਨ ਜੇ ਕਿਸੇ ਕੰਗਾਲ
ਦੇ ਨੀ। ਮਾਰੇ ਬੋਲੀਆਂ ਦੇ ਘਰੇ ਨਾਹਿ ਵੜਦੇ, ਵਾਰਸਸ਼ਾਹ
ਹੋਰੀ ਫਿਰਨ ਭਾਲਦੇ ਨੀ॥

ਏਹ ਸੱਚੇ ਪ੍ਰੇਮੀ ਦਾ ਜਵਾਬ ਸੀ, ਕਾਮੀ ਦਾ ਕੰਮ ਨਹੀਂ ਸੀ। ਅੰਤ ਅੱਕ ਰਾਂਝਾ ਜੋਗੀ ਬੁਨਿਆ। ਬਾਲਨਾਥ ਨੇ ਬਥੇਰਾ ਸਮਝਾਇਆ ਪਰ ਏਹ ਪ੍ਰੇਮ ਦਾ ਬੰਦਾ ਬਾਜ਼ ਨਾ ਆਇਆ। ਬਾਲ ਨਾਥ ਵੀ ਇਸ ਦੇ ਹਠ, ਅਰ ਇਸ ਦੀ ਛੈਲ ਮੂਰਤ ਤੇ ਮੋਹਤ ਹੋ ਗਇਆ ਅਰ ਜੋਗੀ ਬਨਾਯਾ। ਪਰ ਰਾਂਝੇ ਨੇ ਧੋਖਾ ਨਹੀਂ ਦਿੱਤਾ। ਬਾਲ ਨਾਥ ਨੂੰ ਵੀ ਆਪਨੇ ਇਸ਼ਕ ਦਾ ਹਾਲ ਦਸ ਦਿਤਾ ਅਰ ਜੋ ਧੋਖਾਈ ਕਰਨਾ ਹੁੰਦਾ ਤਾਂ ਉਸ ਨੂੰ ਟਿੱਲੇ ਜਾਕੇ ਯੋਗੀ ਬਨਨ ਦੀ ਕੀ ਲੋੜ ਸੀ ਐਂਵੇਂ ਈ ਭੇਸ ਵਟਾਂ ਟੁਰ ਪੈਂਦਾ, ਪਰ ਆਸ਼ਕਾਂ ਨੇ ਨਿਤ੍ਰਨਾ ਸੀ ਅਰ ਅਪਨੇ ਆਪ ਤੇ ਝੂਠ ਤੇ ਧੋਖੇ ਦਾ ਦਾਗ਼ ਨਹੀਂ ਸੀ ਲਗਨ ਦੇਨਾ। ਅੰਤ ਰਾਂਝੇ ਨੇ ਰੰਗਪੁਰ ਡੇਰੇ ਲਾਏ ਅਰ ਗਲੀ ਗਲੀ ਫੇਰੇ ਪਾ ਕੇ ਅਲਖ ਜਗਾਏ। ਸੈਹਤੀ ਦੀ ਮਦਦ ਨਾਲ ਹੀਰ ਨੂੰ ਲੈ ਉਡੇ ਪਰ ਕਿਸਮਤ ਨੇ ਮਦਦ ਨਾ ਕੀਤੀ। ਖੇੜਿਆਂ ਫੜਕੇ ਮਾਰਿਆ, ਹੀਰ ਖੋਹ ਲਿੱਤੀ। ਅਦਲੀ ਰਾਜੇ ਡੰਨ ਦਿਤਾ ਪਰ ਸੱਚੇ ਆਸ਼ਕ ਦੀ ਆਹ ਨੇ ਸ਼ੈਹਰ ਨੂੰ ਅੱਗ ਲਾ ਦਿੱਤੀ ਰਾਜੇ ਨੇ ਫੇਰ ਹੀਰ ਮੁੜਾ ਕੇ ਰਾਂਝੇ ਨੂੰ ਦਵਾ ਦਿਤੀ। ਹੁਨ ਰਾਂਝਾ ਜਿੱਤ ਗਿਆ। ਮਾਸ਼ੂਕ ਕੋਲ ਹੈ। ਘਰ ਜਾਂਦਾ ਅਰ ਭਾਬੀਆਂ ਦਾ ਉਲਾਂਭਾ ਲਾਂਦਾ ਔਰ ਅਪਨੀ ਉਮਰ ਸੁਖ ਤੇ ਮਜ਼ੇ ਵਿੱਚ ਬਤਾਂਦਾ। ਪਰ ਨਹੀਂ। ਇਸ ਨੇ ਇਕ ਚੈਨ ਨੂੰ ਉਧਾਲ ਕੇ ਲੈ ਜਾਨਾ ਬੁਰਾ ਨੂੰ ਸਮਝਿਆ, ਹੀਰ ਨੂੰ ਲੈ ਝੰਗ ਪੁੱਜਾ ਅਰ ਚੂਚਕ ਨੂੰ ਆਖਿਆ ਕਿ ਹੁਨ ਤੇ ਅਪਨੇ ਕੌਲ ਮੂਜਬ ਹੀਰ ਦਾ ਨਿਕਾਹ ਮੇਰੇ ਨਾਲ ਕਰ ਚੂਚਕ ਤੇ ਰਾਜੀ ਪਰ ਘਰ ਦੀਆਂ ਤ੍ਰੀਮਤਾਂ ਨੇ ਫੇਰ ਤਾਨੇ ਮਾਰੇ ਹੀਰ ਨੂੰ ਬੁਰਿਆਰ ਬਨਾਯਾ। ਐਥੋਂ ਤੀਕਨ ਕੀਤਾ, ਕਿ ਚੂਚਕ ਨੇ ਰਾਂਝੇ ਨਾਲ ਦਗ਼ਾ ਕਮਾਇਆ। ਹਾਂ ਕੀਤੀ, ਰਾਂਝਾ ਜੰਞ ਲੈਨ ਘਰ ਗਇਆ, ਅਰ ਪਿੱਛੋਂ ਸਿਆਲਾਂ ਨੇ ਹੀਰ ਨੂੰ ਜ਼ੈਹਰ ਦੇ ਕੇ