ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(125)

ਮਾਰ ਦਿੱਤਾ। ਕੈਹਰ ਕਮਾਇਆ,ਇਕ ਧੀ ਮਾਰੀ ਦੁਆ ਰਾਂਝਾ ਮਰਾਇਆ। ਜਦ ਰਾਂਝਾ ਵਿਆਹਨ ਆਇਆ ਤਾਂ ਅੱਗੋਂ ਮਾਸ਼ੂਕ ਦੀ ਕਬਰ ਨਜ਼ਰ ਆਈ। ਬੱਸ ਸੱਚੇ ਆਸ਼ਕ ਨੇ ਓਥੇ ਈ ਜਾਨ ਦਿੱਤੀ ਅਰ ਦੋਹਾਂ ਦੀ ਰੂਹਾਂ ਦਾ ਮਿਲਾਪ ਹੋਇਆ। ਰਾਂਝੇ ਨੇ ਇਸ਼ਕ ਨੂੰ ਲਾਜ ਨਾ ਲਾਈ, ਨਾ ਈ ਅਪਨੀ ਪਤ ਅਰ ਬਚਨ ਦੀ ਹਾਨੀ ਹੋਣ ਦਿੱਤੀ। ਹੀਰ ਨੇ ਸੌ ਵਾਰੀ ਵਿਆਹ ਤੋਂ ਪੈਹਲੇ ਆਖਿਆ ਸੀ ਕਿ ਰਾਂਝਨਾ ਮੈਨੂੰ ਲੈਕੇ ਨਿਕਲ ਚਲ ਪਰ ਰਾਂਝੇ ਆਖਿਆ ਮੈਂ ਰੰਨਾਂ ਉਧਾਲਨ ਵਾਲਾ ਨਹੀਂ ਅਖਵਾਨਾ ਮੈਂ ਤੇ ਵਿਆਹ ਕੇ ਲੈ ਜਾਨਾ ਹੈ। ਏਹੀ ਹਠ ਰਖਿਆ ਅਰ ਅਪਨਾ ਸਰਵੰਸ਼ ਲੁਟਾਇਆ। ਜਾਨ ਗਵਾਈ ਪਰ ਜੱਟਾਂ ਵਾਲੀ ਅਲਖ ਨਾ ਗਵਾਈ, ਹੀਰ ਨੇ ਰਾਂਝੇ ਨੂੰ ਸਲਾਹ ਦਿਤੀ ਸੀ:―

ਹੀਰ ਆਖਿਆ ਰਾਂਝਿਆ ਕੈਹਰ ਹੋਇਆ, ਏਥੋਂ ਚੱਲ ਜੇ
ਉੱਠ ਕੇ ਚੱਲਨਾ ਏਂ। ਦੋਵੇਂ ਉੱਠ ਕੇ ਲੰਮੜੇ ਰਾਹ ਪਈਏ,
ਕੋਈ, ਅਸਾਂ ਨੇ ਦੇਸ ਨਾ ਮੁੱਲਨਾ ਏਂ। ਜਦੋਂ ਝਗੜੇ ਵੜੀ ਮੈਂ
ਖੇੜਿਆਂ ਦੇ,ਕਿਸ ਅਸਾਂ ਨੂੰ ਮੋੜਨਾ ਘੱਲਨਾ ਏਂ। ਮਾਂ ਬਾਪ ਨੇ
ਜਦੋਂ ਵਿਆਹ ਦਿੱਤਾ,ਕੋਈ ਅਸਾਂ ਦਾ ਜ਼ੋਰ ਨਾ ਚੱਲਨਾ ਏਂ॥

ਕੇਹੀ ਸਲਾਹ ਹੈ ਹੀਰ ਅਪਨੀ ਏ ਬਸੀ ਜਾਨਦੀ ਸੀ ਅਰ ਅਪਨੇ ਸੱਜਨ ਦੇ ਨਾਲ ਜਾਨ ਨੂੰ ਤਿਆਰ ਸੀ। ਜੱਗ ਦੀ ਲਾਜ ਲਾਹ ਚੁਕੀ ਸੀ:―

ਨਿਹੋਂ ਲਾਕੇ ਲੱਜ ਬੇ ਲੱਜ ਹੋਈ, ਮੈਥੋਂ ਕੀਤੜੀ ਨਾ ਕਾਈ
ਗੱਲ ਜਾਈ। ਇਕ ਦਾ ਭੜਕੀ ਤੇਰੇ ਇਸ਼ਕ ਵਾਲੀ, ਦੂਜੀ


ਨੋਟ—-ਮੁਕਬਲ ਸ਼ਾਹ ਨੇ ਅਪਨੀ ਹੀਰ ਵਿੱਚ (ਜੌ ਹੀਰ ਵਾਰਸ ਦੇ ਕਿੱਸੇ ਤੋਂ ਪੁਰਾਨੀ ਜਾਪਦੀ ਹੈ। ਏਨਾਈ ਲਿਖਿਆ ਹੈ ਕਿ ਰਾਜੇ ਨੇ ਹੀਰ ਰਾਂਝੇ ਨੂੰ ਦਵਾ ਦਿੱਤੀ ਅਰ ਖੇੜੋਂ ਚੀਨ ਹੋ ਚਲੇ ਗਏ। ਅਗਲੀ ਕਥਾਂ ਕਿ ਹੀਰ ਤੇ ਰਾਂਝੇ ਦਾ ਵਨਾਹ ਕੀਕਨ ਹੋਇਆ ਨਹੀਂ ਲਿਖੀ। ਇਸ ਤੋਂ ਸ਼ੱਕ ਪੈਂਦਾ ਹੈ ਕਿ ਹੀਰ ਦੇ ਮਾਰਨ ਦੀ ਕਹਾਨੀ ਅਰ ਰਾਂਝਾ ਦੀ ਕੁਰਬਾਨੀ ਵਾਰਸਸ਼ਾਹ ਹੋੜਾਂ ਦੀ ਜ਼ਬਾਨੀ ਨਾ ਹੋਵੇ। ਕਿਓਂ ਜਦ ਰਾਜੇ ਕੋਲੋਂ ਹੀਰ ਮਿਲ ਗਈ ਫੇਰ ਹੋਰ ਕਾਲ ਗਲ ਦੀ ਲੋੜ ਸੀ, ਐਵੇਂ ਝੰਗ ਜਾਕੇ ਅਪਨੇ ਗਲ ਸਿਆਪਾ ਪਾਨ ਦੀ ਜਰੂਰਤ ਘੱਟ ਸੀ।