ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(9)

ਰੀਸ ਕੀਤੀ, ਕਿ ਕੁਝ ਚਿਰ ਪਿਛੋਂ [1]ਈਰਾਨੀ ਤੇ [2]ਦਿੱਲੀ ਦੀ ਨਾਰਹ ਵਿਚ ਕੁਝ ਫਰਕ ਨਾ ਰਿਹਾ। ਹਾਂ ਪਿੰਡਾਂ ਤੇ ਨਹੀਂ ਵੱਟ ਜਾਨਾ ਸੀ, ਪਰ ਉਹੋ ਜੇਹੇ ਕੱਪੜੇ ਉਹੋ ਜੇਹੇ ਗੈਹਨੇ ਪਾਏ ਅਰ ਰਬ ਦਾ ਭਾਣਾ ਨਵੇਂ ਪੈਹਰਾਵੇ ਵਿਚ ਏਹ ਉਰਦੂ ਦੀ ਕਵਿਤਾ ਲਗੀ ਵੀ ਸੋਹਨੀ ਲੱਗਨ, ਜੀਕਨ ਇਕ ਕੰਜਰੀ ਛਿਨ ਮਾਤ੍ਰ ਲਈ ਮਨ ਨੂੰ ਖਿਚ ਲੈਂਦੀ ਏ, ਆਪਣੇ ਕੱਪੜਿਆਂ ਗੈਹਣਿਆਂ ਅਰ ਪੌਡਰ ਦਾ ਚਮਕਾਰਾ ਵਖਾ ਜੀ ਨੂੰ ਮੋਹਤ ਕਰ ਲੈਂਦੀ ਹੈ। ਏਸੇ ਤਰਾਂਹ ਉਰਦੂ ਸ਼ਾਇਰੀ ਨੇ ਅਪਨੀ ਮੈਹਫਲ ਜਮਾਈ ਪਰ ਪੰਜਾਬੀ ਵਿਚਾਰੀ ਪਾਸੋਂ ਨਾ ਤੇ ਅਪਨੀ ਪਿਛਲੀ ਰੀਤ ਛੱਡੀ ਗਈ, ਨਾ ਈ ਨਵੇਂ ਫੈਸ਼ਨ ਨੂੰ ਪੂਰੀ ਤਰਾਂ ਨਭਾਇਆ। ਇਸ ਕਰਕੇ ਇਸ ਦੀ ਬੁਰੀ ਈ ਗਤੀ ਰਹੀ। ਰੂਪਵਤੀ ਹੋਕੇ ਵੀ ਲੋਕਾਂ ਨੂੰ ਨਾਂ ਭਾਈ॥

ਅਸੀਂ ਅਪਨੇ ਅਸਲ ਵਿਸ਼ੇ ਤੋਂ ਕੁਝ ਕੁ ਪਰੇ ਚਲੇ ਗਏ ਹਾਂ। ਸਾਡਾ ਅਸਲ ਮੰਤਵ ਤਾਂ "ਸੋਚ" ਦੀ ਉਨਤੀ ਦਾ ਸੀ, ਸੋ ਅਸੀ ਦੱਸਿਆ ਹੈ ਕਿ "ਸੋਚ" ਦੀ ਉਨਤੀ ਰਚਨਾ ਦੇ ਦਰਸ਼ਨਾਂ, ਅਰ ਮਨੁੱਖੀ ਮਨ ਦੀ ਤ੍ਰੰਗਾਂ ਦੀ ਸੋਝੀ ਤੋਂ ਕਰਨੀ ਲੋੜੀਏ, ਬਨਾਵਟ ਤੇ ਝੂਠੀਆਂ ਗੱਲਾਂ ਵੱਲ ਨਹੀਂ ਜਾਨਾ! ਹਾਂ, ਕਦੀ ਕਦੀ "ਚਟਖਾਰਾ" (ਸਵਾਦ) ਕਰਨ ਲਈ ਓਪਰਾ ਲੂਨ, ਮਿਰਚ ਵੀ ਲਾਨਾ ਪੈ ਜਾਂਦਾ ਹੈ। ਪਰ ਏਹ ਓਪਰਾ ਈ ਰਹਵੇ ਤਾਂ ਚੰਗਾ। ਕਵੀ ਆਪੇ ਸੋਚ ਕੇ ਵੇਖ ਲਏਗਾ। ਜੀਕਨ ਫ਼ਿਰਨੀ ਦੀ ਪਿਆਲੀ ਤੇ ਚਾਂਦੀ ਦਾ ਵਰਕ ਲਾ ਦੇਈ ਦਾ ਹੈ। ਏਹੋ ਵਰਕ ਓਪਰਾ ਈ ਹੁੰਦਾ ਹੈ ਅਸਲੀ ਸਵਾਦ ਵੇ ਫਿਰਨੀ ਦਾ ਈ ਹੈ॥

ਹੁਨ, ਅਸੀਂ ਹੋਰ ਨਿਰਨੇ ਕਰਕੇ ਦੱਸਦੇ ਹਾਂ। "ਸੋਚ" ਇਕ ਖਿਆਲ ਨੂੰ ਕਈ ਤਰ੍ਹਾਂ ਦੀ ਰੰਙਨ ਚੜ੍ਹਾਂਦੀ ਹੈ। ਕਦੀ ਤੇ ਖਿਆਲ ਨੂੰ ਅਦਲ ਬਦਲ ਕੇ ਸਵਾਰਦੀ ਹੈ। ਕਦੀ ਪਦਾਂ ਅਰ ਤੁਕਾਂ ਨੂੰ ਹੀ ਰੀਤ ਅਨੁਸਾਰ ਅਕੱਠਾ ਕਰਦੀ ਹੈ, ਕਿ ਅਚਰਜ ਅਸਰ ਪੈਦਾ ਹੋ ਜਾਂਦਾ ਹੈ, ਜੀਕਨ:—


  1. ਫਾਰਸੀ
  2. ਉਰਦੂ॥