ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(128)

ਜਲਾਲੀ ਨੇ ਔਖੀ ਉਘਾੜੀਆਂ ਨੀ। ਜਿੱਥੇ ਇਸ਼ਕ ਦਰਿਆ
ਦੀ ਮੌਜ ਆਵੈ ਓਥੇ ਔਖੀਆਂ ਭਰਨੀਆਂ ਤਾਰੀਆਂ ਨੀ।
ਵਾਰਸ ਸ਼ਾਹ ਜਹਾਨ ਦੀ ਚਲਨ ਨਿਆਰੀ ਅਤੇ ਇਸ਼ਕ
ਦੀਆਂ ਧੁਜਾ ਨਿਆਰੀਆਂ ਨੀ॥

ਜਦ ਪੱਤਨ ਤੇ ਅਪਨੀ ਸੇਜ ਤੇ ਸੁੱਤੇ ਹੋਏ ਰੰਝੇਟੇ ਦੀ ਖਬਰ ਸੁਨੀ, ਤਾਂ ਅਪਨੀ ਸਹੇਲੀਆਂ ਦੀ ਫ਼ੌਜ ਲੈ ਘਾਟ ਤੇ ਪੁੱਜੀ, ਆਉਂਦਿਆਂ ਈ ਲੁੱਡਨ ਦੀ ਛਮਕਾਂ ਨਾਲ ਸਾਰ ਪੁੱਛੀ, ਰਾਂਝੇ ਵੱਲ ਗੁੱਸੇ ਨਾਲ ਮੁੜੀ, ਅਰ ਕੜਕ ਕੇ ਬੋਲੀ, ਪਰ ਜਦ ਰਾਂਝੇ ਨੇ ਅੱਖ ਖੋਲ੍ਹ, ਮੂੰਹ ਮੋੜ ਕੇ ਆਖਿਆ “ਵਾਹ ਸਜਨ” ਤਾਂ ਬੱਸ ਇਸ਼ਕ ਵਿੱਚ ਮੋਹਤ ਹੋ ਗਈ। ਫੇਰ ਰਾਂਝੇ ਨਾਲ ਕੌਲ ਕਰਾਰ ਕਰ ਆਪਨੇ ਯਾਰ ਨੂੰ ਘਰ ਈ ਲੈ ਤੁਰੀ। ਰਾਂਝਾ ਵੀ ਇਸਦਾ ਹੁਕਮ ਮੰਨੇ, ਜਦ ਘਰ ਆਈ, ਤਾਂ ਰਤੀ ਨਹੀਂ ਡਰੀ, ਝਟ ਰਾਂਝੇ ਨੂੰ ਅਪਨੇ ਪਿਓ ਪਾਸ ਲਜਾਂਦੀ ਹੈ ਅਰ ਆਖਦੀ ਹੈ॥

ਮੇਰੀ ਜਾਨ ਬਾਬਲ ਜੀਵੇਂ ਧੌਲ ਰਾਜਾ, ਮਾਹੀ ਮੇਹੀਂ ਦਾ
ਢੂੰਡ ਲਿਆਈਆਂ ਮੈਂ।

ਚੂਚਕ ਰਾਂਝੇ ਨੂੰ ਵੇਖ ਆਖਦਾ ਹੈ:—

ਬਾਪ ਹੱਸਕੇ ਪੁੱਛਦਾ ਕੌਨ ਹੁੰਦਾ। ਏਹ ਮੁੰਝੜਾ ਕਿਤ ਸਰਕਾਰ
ਦਾ ਏ। ਹੱਥ ਲਾਇਆਂ ਪਿੰਡੇ ਤੇ ਦਾਗ ਪੈਂਦਾ, ਏਹ ਮਹੀਂ
ਦੇ ਨਾ ਦਰਕਾਰ ਦਾ, ਏ

ਹੀਰ ਆਖਦੀ ਹੈ:—

ਗੜ ਚਤ੍ਰ ਤੇ ਅਕਲ ਦਾ ਕੱਦ ਨੱਢਾ,ਮੇਹੀਂ ਬੌਹਤ ਸਮਾਲ
ਕੇ ਚਾਰਦਾ! ਹੌਂਕੇ ਨਾਲ ਪਿਆਰ ਦੇ ਹੁੰਗ ਦੇਕੇ, ਸੌਂਦਾ
ਸਿੰਗ ਤੇ ਮੂਲ ਨਾ ਮਾਰਦਾ ਏ॥

ਚੂਚਕ ਆਖਦਾ ਹੈ:—

ਤਬਾ ਏਸ ਦੀ ਬਹੁਤ ਹਲੀਮ ਦਿੱਸੇ, ਨੈਨਾਂ ਨਾਲ ਕਰਦਾ
ਲੋਟ ਪੋਟ ਹੈ ਨੀ। ਦਰਸ ਪਰਸ ਚੰਗੀ ਅਜੇ ਹੈ ਜਾਤਕ
ਮੁੰਡਾ ਜਾਪਦਾ ਹੋਗ, ਗਭਰੂਟ ਹੈ ਨੀ। ਕੋਹੜੇ ਚੌਧਰੀ ਦਾ