(10)
ਨਾਜ਼ਕ ਹੋਰ ਮਲੂਕ ਸਸੀ ਦੇ ਮੈਂਹਦੀ ਨਾਲ ਸੰਗਾਰੇ।
ਬਾਲੂ ਰੇਤ ਤਪੇ ਵਿਚ ਥਲ ਦੇ ਜਿਉਂ ਜੋਂ ਭੰਨਣ ਭਠਿਆਰੇ॥
ਸੂਰਜ ਭਜ ਵੜਿਆ ਵਿਚ ਬਦਲੀ, ਡਰਦਾ ਲਿਸ਼ਕ ਨਾ ਮਾਰੇ।
ਹਾਸ਼ਮ ਵੇਖ ਯਕੀਨ ਸਸੀ ਦਾ ਸਿਦਕੋ ਮੂਲ ਨਾਂ ਹਾਰੇ॥
ਸੁਰਖੀ ਲਾਲ ਲਬਾਂ ਪਰ ਰੈਂਹਦੀ, ਲਾਡ ਹੁਸਨ ਦੇ ਥੀਂਦੀ।
ਦਰਦ ਮੰਦਾਂ ਦੇ ਦਿਲ ਦਾ ਲਹੂ, ਭਰ ਭਰ ਚੂਲੀਆਂ ਪੀਂਦੀ॥
ਤਨਦੀ ਚਿਖਾ ਬਨਾਵੇ ਦੀਪਕ, ਤਾਂ ਆ ਜਲਨ ਪਰਵਾਨੇ।
ਭਾਂਬੜ ਹੋਰ ਹਜ਼ਾਰਾਂ ਇਸਦੇ ਪਰ ਓਸ ਪਤੰਗ ਦੀਵਾਨੇ॥
ਅਪਨਾ ਆਪ ਬਨਾਵੇ ਕੋਲੇ, ਸੋ ਕਰੇ ਕਸਬ ਬਿਗਾਨੇ।
ਹਾਸ਼ਮ ਰਹੇ ਦਿਲਾਂ ਦੀ ਦਿਲ ਵਿੱਚ, ਹੋਰ ਜਾਦੂ ਸੇਹਤ ਬਹਾਨੋ॥
ਦੂਰ ਨਿਕਾਬ ਕੀਤਾ ਦਿਲਬਰ ਨੇ ਅਤੇ ਚਮਕੀ ਤੇਗ ਮਿਆਨੋਂ!
ਯਾ ਉਹ ਬਰਕ ਅਬਰ ਤੋਂ ਨਿਕਲੀ, ਯਾ ਹਰ ਡਿੱਗੀ ਅਸਮਾਨੋਂ॥
ਹਾਸ਼ਮ
ਰੇ ਰੰਗ ਨਹੀਂ ਮੇਰਾ ਕਤਨੇ ਦਾ ਜੌਰੀ ਬੰਨ੍ਹ ਕੇ ਭੋਰੇ ਨਾ ਘੱਤ ਮਾਏ।
ਪੀੜਾ ਪੀੜ ਕੇ ਰੱਤ ਨਪੀੜ ਲਈਆ, ਬੈਠਾਂ ਵਿੱਚ ਸਈਆਂ
ਕੇਹੜੀ ਸੱਤ ਮਾਏ। ਚਰਖਾ ਵੇਖਕੇ ਰੰਗ ਕੁਰੰਗ ਹੋਇਆ,
ਮਾਸ ਨਹੀਂ ਜੁੱਸੇ ਰੱਤੀ ਰੱਤ ਮਾਏ। ਅਤੇ ਇਸ਼ਕ ਹੁਸੈਨ ਸੁਮਤ
ਸਮਝੇ ਮੜੀ ਦੇਂਦੀਆਂ ਦੀ ਮਾਰੀ ਮੱਤ ਮਾਏ॥
ਹੁਸੈਨ
ਲੱਕੜੀ ਹੋਵਾਂ ਬਲ ਬੁਝਾਂ ਲੂਨ ਹੋਵਾਂ ਗਲ ਜਾਂ।
ਤੇਰੀ ਜੰਮਨ ਰਾਤ ਤੋਂ ਸਾਈਆਂ ਬਲ ਬਲ ਜਾਂ ॥
ਮੁਕਬਲ
ਫੇਰ-ਚਸ਼ਮ ਸਿਯਾਹ ਵਿੱਚ ਰਮਜ਼ਾਂ ਕਾਤਲ ਖੋਲਨ ਜ਼ਖ਼ਮ ਨਿਹਾਨੀ।
ਚਮਕ, ਸਤਾਰੇ ਅਨਵਰ ਵਾਂਗੂ ਝਾਤ ਘੱਤੇ ਜਗ ਫਾਨੀ।
ਬੀਨੀ ਨੇਜਾ ਨੂਰ ਉਛਾਲਾ ਵੇਖ ਨਜ਼ਰ ਜਲ ਜਾਂਦੀ।
ਦੋ ਅਬਰੂ ਪੈਵਸਤਾ ਦੇ ਵਿੱਚ ਰਸ਼ਕੋਂ ਝੜਦੀ ਚਾਂਦੀ।
ਨੂਰ ਰੁਖੋਂ ਲਬਕਾਰ ਦੰਦਾਂ ਥੀਂ ਲੈਨ ਉਧਾਰ ਸਤਾਰੇ।
ਕੇਸ ਕਜ਼ਾ ਦੋ ਅਬਰੂ ਅੱਗੇ ਖਾਵੇ ਕੋਲ ਹੁਲਾਰੇ॥
ਮੌ: ਗੁਲਾਮ ਰਸੂਲ