ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(12)

ਫੇਰ:―ਫਰੀਦਾ, ਗਲੀਏ ਚਿਕੜ ਦੂਰ ਘਰ ਨਾਲ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥

ਅਥਵਾਂ― ਜੋ ਸਿਰ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰ ॥
ਨਾਨਕ ਜਿਸੁ ਪਿੰਜਰ ਮੈ ਬਿਰਹਾ ਨਹੀ ਸੋ ਪਿੰਜਰ ਲੈ ਜਾਰ॥

ਏਹਨਾਂ ਵਿੱਚੋਂ ਇਕ ਪਦ ਵਟਾਓ ਜਾਂ ਤਰਤੀਬ ਬਦਲੋ ਤਾਂ ਕਵੀ ਦੀ ਮੇਹਨਤ ਸਾਰੀ ਅਵਾਈ ਜਾਂਦੀ ਹੈ। ਜੀਕਨ ਇਕ ਮਾਲੀ ਸੋਹਣੇ ੨ ਫੁੱਲਾਂ ਨੂੰ ਕਾਰੀਗਰੀ ਨਾਲ ਸਜਾ, ਥਾਉ ਥਾਂਈ ਦੇਖ ਗੁਲਦਸਤਾ ਜਾਂ ਹਾਰ ਬਨਾਂਦਾ ਹੈ, ਜੋ ਸਭਨਾਂ ਦੇ ਜੀ ਨੂੰ ਸੁਖਾਂਦਾ ਹੈ, ਜੇ ਤੁਸੀਂ ਉਸ ਦਾ ਇਕ ਫੁੱਲ ਵੀ ਬਦਲ ਦੇਓ ਤਾਂ ਵਟਾ ਦਿਓ ਤਾਂ ਸਾਰਾ ਰਸ ਨਾਸ ਹੋ ਜਾਂਦਾ ਹੈ। ਜੀਵਨ ਇਕ ਮੁਸੱਵਰ ( ਮੂਰਤ ਬਨਾਨ ਵਾਲਾ ) ਅਪਨੀ ਤਸਵੀਰ ਵਿੱਚ ਵੰਨ ਸੁਵੰਨੇ ਰੰਗ ਥਾਂਉ ਥਾਂਈ ਭਰਕੇ ਇਕ ਅਸ਼ਚਰਯ ਚਿੱਤ੍ਰ ਬਨਾਕੇ ਲਿਆਉਂਦਾ ਹੈ ਜਿਸ ਨੂੰ ਵੇਖ ਸਭ ਸਲਾਹਉਂਦੇ ਹਨ ਪਰ ਜੇ ਇੱਕ ਬੇਸਮਝ ਅਪਨੀ ਕਾਰੀਗਰੀ ਸਾੜਨ ਲਈ ਇੱਕ ਰੰਗ ਨੂੰ ਬਦਲ ਦੇਵੇ। ਲਾਲ ਤੇ ਚਿੱਟਾ, ਜਾਂ ਸਾਵੇ ਤੇ ਪੀਲਾ ਲਾ ਦੇਵੇ ਤਾਂ ਸਾਰਾ ਚਿੱਤ੍ਰ ਨਾਸ ਹੋ ਜਾਂਦਾ ਏ। ਏਸੇ ਤਰ੍ਹਾਂ ਇੱਕ ਕਵੀ ਦੇ ਮਿਥੇ, ਹੋਏ ਤੇ ਥਾਂਉ ਥਾਂਈ ਰੱਖੇ ਹੋਏ ਪਦਾਂ ਨੂੰ ਵਟਾਨ ਨਾਲ ਇੱਕ ਸ਼ਲੋਕ ਜਾਂ ਛੰਦ ਦਾ ਸਾਰਾ ਰਸ ਮਾਰਿਆ ਜਾਂਦਾ ਹੈ । ਤੁਸੀ ਸ਼ੈਕਸਪੀਅਰ, ਮਿਲਟਨ, ਕਾਲੀਦਾਸ, ਸਾਦੀ, ਨਜ਼ਾਮੀ ਜਾਂ ਦਾਗ਼, ਜ਼ੌਕ, ਵਾਰਸ, ਹਾਫਜ਼ ਆਦਿ ਕਿਸੇ ਕਵੀ ਦੀ ਕਵਿਤਾ ਵਿੱਚ ਰਤੀ ਵੀ ਅਦਲ ਬਦਲ ਕਰੋ ਉਹ ਗੱਲ ਨਵੀਂ ਰੈਂਹਦੀ ਜੋ ਕਵੀ ਨੇ ਰੱਖੀ ਸੀ॥

ਪਦਾਂ ਦੀ ਤਰਤੀਬ ਵੀ ਦੋ ਰੀਤਾਂ ਤੇ ਹੁੰਦੀ ਹੈ। ਇੱਕ ਤੋਂ ਸਾਧਾਰਨ ਦਮਾਗੋਂ ਨਿਕਲੀ, ਦੂਜੀ ਪਿੰਗਲ ਦੀ ਰੀਤੀ ਨਾਲ ਬਨਾਈ॥

ਖਿਆਲ ਤੇ ਸੋਚ ਦੀ ਉਡਾਰੀ ਦੇ ਨਾਲ ਨਾਲ ਈ ਕਵੀ ਦੇ ਦਮਾਗੋਂ ਲਯ ਤੇ ਸੁਰ ਨਿਕਲਦੀ ਹੈ, ਜੋ ਸੁਚੀ ਲਯ ਹੁੰਦੀ