ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(13)

ਹੈ। ਪਰ ਇਸ ਦੀ ਕਸੌਟੀ ਪਿੰਗਲ ਹੈ। ਪਿੰਗਲ ਇੱਕ ਕਾਰਨ ਹੈ ਜੋ ਕਵੀਆਂ ਨੂੰ ਇੱਕ ਸੰਗਲ ਨਾਲ ਜਕੜਦਾ ਹੈ। ਇਸ ਤੋ ਛੁਕਟਾਰਾ ਈ ਚੰਗਾ। ਪਰ ਫੇਰ ਕਾਨੂਨੋਂ ਬਾਹਰਾ ਡਡ ਦਾ ਭਾਗੀ ਪਰ ਏਹ ਜ਼ਰੂਰੀ ਸਮਝਨਾ ਕਿ ਪਿੰਗਲ ਦੀ ਸਰਨ ਸਭ ਤੋਂ ਪਿੱਛੋਂ ਲੈਨੀ। ਪੈਹਲੋਂ ਈ ਮੁਖ ਰੱਖ ਕੇ ਜੋ ਏਸ ਇੰਦਰ ਜਾਲ ਵਿੱਚ ਫਸੇ ਤਾਂ ਨਿਕਲਨਾ ਮੁਸ਼ਕਲ, ਪਰ ਕਵੀਆਂ ਨੂੰ ਬਥੇਰੀ ਖੁੱਲ੍ਹ ਹੈ। ਪਿੰਗਲ ਓਹਨਾਂ ਦਾ ਦਾਸ ਹੋਏ, ਉਹ ਪਿੰਗਲ ਦੇ ਦਾਸ ਨਾਂ ਬਨਣ। ਪਿੰਗਲ ਤੋਂ ਛੁਟ ਲਫ਼ਜ਼ਾਂ ਦੀ ਜੋੜ ਤੋੜ ਹੋਰ ਵੀ ਕਿੰਨੀ ਤਰਹਾ ਦੀ ਹੁੰਦੀ ਹੈ, ਜੀਕਨ ਜੁਗਤ ਜ਼ਿਲਾ ਆਦ:—

(੧) ਇੱਕ ਲਫ਼ਜ਼ ਲਈ ਉਸਦਾ ਸਾਥੀ ਦੂਸਰਾ ਲਫ਼ਜ਼ ਲਿਆਨਾ ਬੁਲਬੁਲ ਲਈ ਫੁੱਲ, ਜ਼ੁਲਫ਼ ਲਈ ਨਾਗਨ, ਸੁੰਬਲ ਆਦ। ਚੰਦ ਲਈ ਚਕੋਰ, ਚਾਤ੍ਰਿਕ ਬੰਬੀਏ ਲਈ ਫੂਹੀ ਜਾਂ ਸਵੇਤੂ ਬੂੰਦ। ਦਰ੍ਯਾ੍ ਲਈ ਮੱਛੀ, ਹੰਸ ਆਦ, ਕੰਵਲ ਲਈ ਭੌਰਾ, ਕੰਵਲ ਲਈ ਮੋਤੀ॥

(੨) ਇਕ ਪਦ ਨੂੰ ਕੇਈ ਅੱਡ ਅੱਡ ਅਰਥਾਂ ਵਿੱਚ ਵਰਤਨਾਂ। ਜੀਕਨ:—

ਸੀਨੋਂ ਸਾਥ ਲੱਦੀ ਬਿਨ ਸਾਹੋਂ ਬਲੋਚਾਂ ਬਲੀਆਂ ਤਾਂ ਬੀ
ਬਲੀਆਂ। ਮੁੱਠੀ ਜਾਨ ਮੁੱਠੀ ਵਿੱਚ ਗਲੀਆਂ,ਹੋਤਾਂ ਮਿਠੀਆਂ
ਗਲੀਆਂ, ਸੁਨ ਸੁਨ-ਗਲੀਆਂ। ਪਾਸ ਮ੍ਰੋੜਾਂ ਪਾਸ ਨਾ ਪਿਆਰਾ
ਖ੍ਵਾਬੋਂ ਅੱਖੀਂ ਮਲੀਆਂ ਵਾਟਾਂ ਮਲੀਆਂ। ਫ਼ਜ਼ਲ ਪੁੰਨੂੰ ਕਰ-
ਵਾਨਾਂ ਖੜਿਆ ਭੱਠ ਚਰਖਾ ਭੱਠ ਛਲੀਆਂ ਹਾਏ ਮੈਂ
ਛਲੀਆਂ॥

ਫ਼ਜ਼ਲ

(੩) ਬਿਕ ਵਜ਼ਨ ਦੇ ਪਦਾਂ ਨੂੰ ਕੋਲ ਕੋਲ ਲਿਯਾਨਾ, ਜਿਸ ਨਾਲ ਲਯ ਵਿੱਚ ਸਵਾਦ ਹੋ ਜਾਏ। ਜੀਕਨ:—

ਕੋਈ ਨਾਲ ਤ੍ਰੱਕੜੀ ਤੁੱਲ ਗਈਆਂ ਹੋਈਆਂ ਸਾਹਿਬਾਂ ਦੇ
ਨਹੀਂ ਤੁੱਲ ਲੋਕੋ। ਰੰਗ ਅੰਗਦਾ ਸੁੱਰਖ਼ ਸੁਫ਼ੈਦ ਸੋਹਣਾ ਹੋਵੇ
ਜਿਵੇਂ ਗੁਲਾਬ ਦਾ ਫੁੱਲ ਲੋਕੋ॥