ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(18)

੨―ਚੰਗੇ ਤੇ ਚੋਨਵੇਂ ਪਦ, ਅਰ ਉਨ੍ਹਾਂ ਦੀ ਸੋਹਣੀ ਤਰਤੀਬ ਤੇ ਚਾਲ।

੩―ਤਸ਼ਬੀਹ ਤੇ ਇਸਤਆਰਾ।

੪―ਮੁਬਾਲਗਾ ਯਾ ਵਡਾਈ, ਤਮਸੀਲ ਆਦਿ॥

੫―ਦੇਸ਼ ਤੇ ਸਮੇਂ ਦਾ ਪ੍ਰਭਾਉ।

੧―ਖਿਆਲ ਜਾਂ ਸੋਚ ਦੇ ਵਿਸ਼ੇ ਤੇ ਅਸੀਂ ਪੈਹਲੇ ਲਿਖ ਆਏ ਹਾਂ॥

੨―ਚੰਗੇ ਪਦਾਂ ਦੀ ਲੋੜ ਕਵਤਾ ਲਈ ਬੜੀ ਜਰੂਰੀ ਹੈ। ਲਫਜ਼,ਹੋਂਨ ਵੀ ਸੁਚੇ ਤੇ ਵਰਤਨ ਵਿੱਚ ਆਨ ਵਾਲੇ॥

ਇਕ ਖਿਆਲ ਨੂੰ ਦੱਸਨ ਲਈ ਕਈ ਪਦ ਹੁੰਦੇ ਹਨ ਪਰ ਕਵਤਾ ਵਿੱਚ ਉਹੀ ਪਦ ਵਰਤਨੇ ਚਾਹੀਏ ਜੇਹੜੇ ਸ੍ਵਛ "ਸੁੱਚੇ" ਹੋਣ। ਉਨ੍ਹਾਂ ਵਿੱਚ "ਸਭ੍ਯਤਾ" (ਤੈਹਜ਼ੀਬ) ਤੋਂ ਡਿਗੀ ਹੋਈ ਕੋਈ ਗੱਲ ਨਾ ਹੋਵੇ ਹਰ ਰੋਜ ਦੇ ਵਰਤਨ ਵਿੱਚ ਆਂਵਦੇ ਹੋਨ। ਅੱਜ ਕੱਲ ਦੀ ਕਵਤਾ ਵਿੱਚ ਜੇ ਬਾਬਾ ਫ਼ਰੀਦ ਜਾਂ ਛੱਜੂ ਭਗਤ ਦੇ ਵੇਲੇ ਦੇ ਪਦ ਪਾਏ ਤਾਂ ਉਹ ਅੱਜ ਕੱਲ ਸਮਝ ਵਿੱਚ ਨਹੀਂ ਆਵਨਗੇ । ਕਵੀਆਂ ਦਾ ਕੰਮ ਹੈ, ਬੋਲੀ ਮਾਂਞਨਾ। ਬੱਸ ਜੇ ਪੁਰਾਨੀ ਮੈਲ ਲੱਗੀ ਹੋਵੇ ਉਹ ਦੂਰ ਕਰਕੇ, ਬੋਲੀ "ਮੁਹਾਵਰੇ" ਤੇ "ਤੈਹਜ਼ੀਬ" ਦੀ ਮਾਂਞਨੀ ਨਾਲ ਮਾਂਞ ਕੇ ਲਿਸ਼ਕਾ ਦੇਉ॥

ਧਨ = ਇਸਤ੍ਰੀ, ਬਾੜਾ = ਖਾਰਾ, ਨੀਰ = ਪਾਨੀ, ਦਾਮਨ = ਬਿਜਲੀ, ਚੀਰੀ = ਚਿਠੀ, ਡੋਡਨਾ = ਭੋਛਨ, ਡੂਮਨਾ = ਦੁਚਿਤਾ

ਅਜਿਹੇ ਕਈ ਪਦ ਪੈਹਲੇ ਵਰਤੇ ਜਾਂਦੇ ਸਨ ਅਰ ਪੁਰਾਨੀਆਂ ਕਵਿਤਾਂ ਵਿੱਚ ਮਿਲਦੇ ਹਨ, ਪਰ ਅੱਜ ਕੱਲ ਨਹੀਂ ਵਰਤੇ ਜਾਂਦੇ। ਏਸ ਕਰਕੇ ਛੱਡਨੇ ਲੋੜੀਏ। ਅਰ ਅੱਜ ਕੱਲ ਨਵੇਂ ਵਰਤਨ ਵਾਲੇ ਲਫਜ਼ ਅਪਨੇ ਲੇਖਾਂ ਵਿੱਚ ਵਾੜਨੇ ਚਾਹੀਏ। ਤਾਂ ਇੱਕ ਗੱਲ ਜਰੂਰ ਚੇਤੇ ਰੱਖਨੀ, ਕਿ ਸਮੇਂ ਤੇ ਦੇਸ਼ ਦਾ